ਜੱਗੀ ਜੋਹਲ, ਸ਼ੇਰਾ, ਬੱਗਾ ਅਤੇ ਹੋਰ ਸਿੰਘ ਵੀਡੀਓ ਰਾਹੀਂ ਹੋਏ ਅਦਾਲਤ ਅੰਦਰ ਪੇਸ਼
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਜਗਤਾਰ ਸਿੰਘ ਜੱਗੀ ਜੋਹਲ, ਰਮਨਦੀਪ ਸਿੰਘ ਬੱਗਾ, ਕਾਲਾ, ਧਰਮਿੰਦਰ ਗੁਗਨੀ ਅਤੇ ਹਰਦੀਪ ਸਿੰਘ ਸ਼ੇਰਾ ਨੂੰ ਅਜ ਵੀਡੀਓ ਕਾਨਫਰੰਸ ਰਾਹੀਂ ਜੱਜ ਅਤੁਲ ਕਸਾਨਾ ਦੀ ਅਦਾਲਤ ਅੰਦਰ ਪੇਸ਼ ਕੀਤਾ ਗਿਆ ਇਸੇ ਮਾਮਲੇ ਵਿਚ ਨਾਮਜਦ ਤਿੰਨ ਹੋਰ ਸਿੰਘ ਤਲਜੀਤ ਸਿੰਘ ਜਿੰਮੀ ਅਤੇ ਦੋ ਹੋਰ ਜਮਾਨਤ ਤੇ ਚਲ ਰਹੇ ਹਨ । ਸਿੰਘਾਂ ਦੇ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਕਿ ਅਦਾਲਤ ਅੰਦਰ ਕੋਈ ਵੀ ਗਵਾਹ ਪੇਸ਼ ਨਹੀਂ ਹੋਇਆ ਸੀ ਜਿਸ ਕਰਕੇ ਮਾਮਲੇ ਦੀ ਅਗਲੀ ਤਰੀਕ ਪਾ ਦਿੱਤੀ ਗਈ । ਜਿਕਰਯੋਗ ਹੈ ਕਿ ਜੱਗੀ ਜੋਹਲ ਜੋ ਕਿ ਬ੍ਰਿਟਿਸ਼ ਨਾਗਰਿਕ ਹੈ ਆਪਣਾ ਵਿਆਹ ਕਰਵਾਣ ਹਿੰਦੁਸਤਾਨ ਆਇਆ ਸੀ ਤੇ ਉਸਨੂੰ ਪੰਜਾਬ ਪੁਲਿਸ ਵਲੋਂ ਬਜ਼ਾਰ ਅੰਦਰੋ ਫੜ ਕੇ ਸੀਰੀਅਲ ਕਤਲ ਮਾਮਲਿਆਂ ਨਾਲ ਜੋੜ ਕੇ ਬੰਦ ਕਰ ਦਿਤਾ ਗਿਆ ਸੀ ਤੇ ਹਾਲੇ ਤਕ ਕਿਸੇ ਵੀ ਕੇਸ ਅੰਦਰ ਓਸ ਦੇ ਖਿਲਾਫ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਜਾ ਸਕਿਆ ਹੈ ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 18 ਅਕਤੂਬਰ ਨੂੰ ਹੋਵੇਗੀ ।
Comments (0)