ਜਾਵੇਦ ਅਖ਼ਤਰ ਨੇ ਕਿਹਾ ਆਰ.ਐਸ.ਐਸ. ਵਾਲੇ ਤਾਲਿਬਾਨੀ, ਛਿੜਿਆ ਵਿਵਾਦ

ਜਾਵੇਦ ਅਖ਼ਤਰ ਨੇ ਕਿਹਾ ਆਰ.ਐਸ.ਐਸ. ਵਾਲੇ ਤਾਲਿਬਾਨੀ, ਛਿੜਿਆ ਵਿਵਾਦ

ਅੰਮ੍ਰਿਤਸਰ ਟਾਈਮਜ਼ ਬਿਉਰੋ

ਮੁੰਬਈ-ਲੇਖਕ ਤੇ ਗੀਤਕਾਰ ਜਾਵੇਦ ਅਖ਼ਤਰ ਦੀ ਇਕ ਟਿੱਪਣੀ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਜਿਸ 'ਚ ਉਨ੍ਹਾਂ ਆਰ.ਐਸ.ਐਸ. ਦੀ ਤੁਲਨਾ ਕਥਿਤ ਤੌਰ 'ਤੇ ਤਾਲਿਬਾਨ ਨਾਲ ਕੀਤੀ ਸੀ। ਦਰਅਸਲ ਅਖ਼ਤਰ ਨੇ ਇਕ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਪੂਰੀ ਦੁਨੀਆ 'ਚ ਸੱਜੇਪੱਖੀਆਂ 'ਚ ਕਿ ਅਨੋਖੀ ਚੀਜ਼ ਮਿਲਦੀ-ਜੁਲਦੀ ਹੈ। ਉਨ੍ਹਾਂ ਆਰ.ਐਸ.ਐਸ. ਦਾ ਨਾਂਅ ਲਏ ਬਗੈਰ ਕਿਹਾ ਸੀ ਕਿ ਤਾਲਿਬਾਨ ਇਕ ਇਸਲਾਮਿਕ ਦੇਸ਼ ਚਾਹੁੰਦਾ ਹੈ। ਇਹ ਲੋਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ। ਉਧਰ ਮੁੰਬਈ ਸਥਿਤ ਜਾਵੇਦ ਅਖ਼ਤਰ ਦੀ ਰਿਹਾਇਸ਼ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਭਾਜਪਾ ਤੇ ਸ਼ਿਵ ਸੈਨਾ ਵਲੋਂ ਅਖ਼ਤਰ ਦੇ ਬਿਆਨ ਦੀ ਨਿੰਦਾ ਕੀਤੀ ਜਾ ਰਹੀ ਹੈ