ਭਾਰਤ ਵਿਚ ਹੁਣ ਹੱਡੀਆਂ ਗਲਾਉਣ ਵਾਲੀ ਬੀਮਾਰੀ ਦਾ ਹਮਲਾ

ਭਾਰਤ ਵਿਚ ਹੁਣ ਹੱਡੀਆਂ ਗਲਾਉਣ ਵਾਲੀ ਬੀਮਾਰੀ ਦਾ ਹਮਲਾ

*ਮੁੰਬਈ ’ਚ ਮਿਲੇ 3 ਮਰੀਜ

ਅੰਮ੍ਰਿਤਸਰ ਟਾਈਮਜ਼ ਬਿਉਰੋ

ਮੁੰਬਈ –  ਬਲੈਕ ਫੰਗਸ ਤੋਂ ਬਾਅਦ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ’ਚ ਹੁਣ ਅਵੈਸਕੁਲਰ ਨੇਕਰੋਸਿਸ ਭਾਵ ਬੋਨ ਡੈੱਥ ਦੇ ਨਵੇਂ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਇਸ ਨਵੀਂ ਬੀਮਾਰੀ ’ਚ ਲੋਕਾਂ ਦੇ ਸਰੀਰ ਦੀਆਂ ਹੱਡੀਆਂ ਗਲਨ ਲੱਗਦੀਆਂ ਹਨ। ਮੁੰਬਈ ’ਚ ਅਵੈਸਕੁਲਰ ਨੇਕਰੋਸਿਸ ਦੇ 3 ਮਾਮਲੇ ਸਾਹਮਣੇ ਆਏ ਹਨ। 36 ਸਾਲਾਂ ਦੇ ਇਕ ਮਰੀਜ਼ ਨੂੰ ਕੋਰੋਨਾ ਤੋਂ ਠੀਕ ਹੋਣ ਦੇ 67 ਦਿਨ ਬਾਅਦ ਅਵੈਸਕੁਲਰ ਨੇਕਰੋਸਿਸ ਦੀ ਸ਼ਿਕਾਇਤ ਹੋਈ ਜਦਕਿ 2 ਹੋਰਨਾਂ ’ਚ ਕ੍ਰਮਵਾਰ 57 ਤੇ 55 ਦਿਨਾਂ ਬਾਅਦ ਇਸ ਦੇ ਲੱਛਣ ਦਿਖਾਈ ਦਿੱਤੇ। ਇਸ ਨਵੀਂ ਬੀਮਾਰੀ ਨੇ ਡਾਕਟਰਾਂ ਦੀ ਚਿੰਤਾ ਵਧਾ ਦਿੱਤੀ ਹੈ।