ਲਖੀਮਪੁਰ ਖੇੜੀ ਹਿੰਸਾ ਮਾਮਲੇ ਵਿਚ 5000 ਪੰਨਿਆਂ ਦੀ ਚਾਰਜਸ਼ੀਟ ਹੋਈ ਦਾਇਰ

ਲਖੀਮਪੁਰ ਖੇੜੀ ਹਿੰਸਾ ਮਾਮਲੇ ਵਿਚ 5000 ਪੰਨਿਆਂ ਦੀ ਚਾਰਜਸ਼ੀਟ ਹੋਈ ਦਾਇਰ

ਅੰਮ੍ਰਿਤਸਰ ਟਾਈਮਜ਼ ਬਿਉਰੋ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਲਖੀਮਪੁਰ ਖੇੜੀ ਹਿੰਸਾ ਕੇਸ ਵਿਚ ਐਸਆਈਟੀ ਨੇ ਲਖੀਮਪੁਰ ਖੇੜੀ ਹਿੰਸਾ ਕੇਸ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ । ਪੰਜ ਹਜ਼ਾਰ ਪੰਨਿਆਂ ਦੀ ਚਾਰਜਸ਼ੀਟ 'ਚ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ। ਇਸ ਚਾਰਜਸ਼ੀਟ 'ਚ ਆਸ਼ੀਸ਼ ਮਿਸ਼ਰਾ ਤੋਂ ਇਲਾਵਾ 13 ਹੋਰ ਲੋਕਾਂ ਦੇ ਨਾਂ ਸ਼ਾਮਲ ਹਨ। ਚਾਰਜਸ਼ੀਟ ਮੁਤਾਬਕ ਆਸ਼ੀਸ਼ ਮਿਸ਼ਰਾ ਮੌਕੇ 'ਤੇ ਮੌਜੂਦ ਸੀ।ਆਸ਼ੀਸ਼ ਮਿਸ਼ਰਾ ਤੋਂ ਇਲਾਵਾ ਉਨ੍ਹਾਂ ਦੇ ਇਕ ਹੋਰ ਰਿਸ਼ਤੇਦਾਰ ਨੂੰ ਵੀ ਇਸ 'ਚ ਦੋਸ਼ੀ ਬਣਾਇਆ ਗਿਆ ਹੈ। ਵਰਿੰਦਰ ਸ਼ੁਕਲਾ ਨਾਂ ਦੇ ਇਸ ਵਿਅਕਤੀ 'ਤੇ ਸਬੂਤ ਲੁਕਾਉਣ ਦਾ ਦੋਸ਼ ਹੈ। ਦੱਸਿਆ ਗਿਆ ਹੈ ਕਿ ਵਰਿੰਦਰ ਦੀ ਸਕਾਰਪੀਓ ਆਸ਼ੀਸ਼ ਮਿਸ਼ਰਾ ਦੀ ਥਾਰ ਜੀਪ ਦੇ ਪਿੱਛੇ ਦੌੜ ਰਹੀ ਸੀ, ਜਿਸ ਵਿੱਚ ਉਹ ਸਵਾਰ ਸੀ। ਵਰਿੰਦਰ ਸ਼ੁਕਲਾ ਨੇ ਆਪਣੀ ਕਾਰ ਲੁਕਾ ਕੇ ਕਿਸੇ ਹੋਰ ਨੂੰ ਦੱਸੀ ਸੀ।

ਆਸ਼ੀਸ਼ ਮਿਸ਼ਰਾ ਸਮੇਤ ਚਾਰਜਸ਼ੀਟ ਵਿੱਚ ਦਰਜ ਸਾਰੇ 13 ਮੁਲਜ਼ਮ ਇਸ ਸਮੇਂ ਜੇਲ੍ਹ ਵਿੱਚ ਹਨ। ਚਾਰਜਸ਼ੀਟ 'ਚ ਇਨ੍ਹਾਂ 13 ਲੋਕਾਂ ਤੋਂ ਇਲਾਵਾ ਵਰਿੰਦਰ ਸ਼ੁਕਲਾ ਦਾ ਨਾਂ ਵੀ ਵਧਾਇਆ ਗਿਆ ਹੈ। ਆਸ਼ੀਸ਼ ਦੇ ਰਿਸ਼ਤੇਦਾਰ ਵਰਿੰਦਰ 'ਤੇ ਧਾਰਾ 201 ਤਹਿਤ ਸਬੂਤ ਨਸ਼ਟ ਕਰਨ ਦਾ ਦੋਸ਼ ਹੈ।ਦੱਸਣਯੋਗ ਹੈ ਕਿ 3 ਅਕਤੂਬਰ 2021 ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਸਥਿਤ ਤਿਕੁਨੀਆ 'ਚ ਹਿੰਸਾ ਭੜਕ ਗਈ ਸੀ, ਜਿਸ '8 ਲੋਕਾਂ ਦੀ ਮੌਤ ਹੋ ਗਈ ਸੀ। ਦੋਸ਼ ਹੈ ਕਿ ਅੰਦੋਲਨਕਾਰੀ ਕਿਸਾਨਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਜੀਪ ਨੂੰ ਕੁਚਲ ਦਿੱਤਾ, ਜਿਸ ਤੋਂ ਬਾਅਦ ਗੁੱਸੇ 'ਚ ਆਈ ਭੀੜ ਨੇ ਆਸ਼ੀਸ਼ ਮਿਸ਼ਰਾ ਦੇ ਡਰਾਈਵਰ ਸਮੇਤ ਚਾਰ ਲੋਕਾਂ ਦੀ ਹੱਤਿਆ ਕਰ ਦਿੱਤੀ।