ਕਰਤਾਰ ਸਿੰਘ ਚਾਵਲਾ ਬਣੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ: ਭੁਪਿੰਦਰ ਸਿੰਘ ਪੀਆਰਓ

ਕਰਤਾਰ ਸਿੰਘ ਚਾਵਲਾ ਬਣੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ: ਭੁਪਿੰਦਰ ਸਿੰਘ ਪੀਆਰਓ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 30 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਕਰਤਾਰ ਸਿੰਘ ਚਾਵਲਾ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਬਣਨ ਤੇ ਮੁਬਾਰਕਾਂ ਦੇਂਦਿਆਂ ਦਲ ਦੇ ਪੀਆਰਓ ਭੁਪਿੰਦਰ ਸਿੰਘ ਨੇ ਕਿਹਾ ਕਿ ਸਾਡੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਕ ਬੇਦਾਗ ਸ਼ਖਸ਼ੀਅਤ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਪ੍ਰਧਾਨ ਬਣਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਅਸੀ ਕਰਤਾਰ ਸਿੰਘ ਚਾਵਲਾ ਤੋਂ ਉੱਮੀਦ ਕਰਦੇ ਹਾਂ ਓਹ ਪਾਰਟੀ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਵਾਲੇ ਕਦਮ ਚੁੱਕਣਗੇ ਤੇ ਨਾਲ ਹੀ ਕੌਮ ਦੀ ਸੇਵਾ ਵੀਂ ਬਿਨਾਂ ਕਿਸੇ ਰੁਕਾਵਟ ਤੋਂ ਕਰਦੇ ਰਹਿਣਗੇ । ਜਿਕਰਯੋਗ ਹੈ ਕਿ ਕਰਤਾਰ ਸਿੰਘ ਚਾਵਲਾ ਦਿੱਲੀ ਦੇ ਮਾਡਲ ਟਾਊਨ ਦੇ ਰਹਿਣ ਵਾਲੇ ਤੇ ਬਿਲਡਰ ਦਾ ਕੰਮ ਕਾਜ ਕਰਦੇ ਹਨ । ਓਹ ਲਗਾਤਾਰ ਦੂਸਰੀ ਵਾਰ ਸਰਨਾ ਪਾਰਟੀ ਤੋਂ ਜਿੱਤ ਦਰਜ਼ ਕਰਵਾ ਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਬਣੇ ਹੋਏ ਹਨ । ਭੁਪਿੰਦਰ ਸਿੰਘ ਪੀਆਰਓ, ਜੋ ਕਿ ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਸਮੇਂ ਕੀਤੀ ਗਈ ਗੁਰੂ ਕੀ ਗੋਲਕ ਦੀ ਲੁੱਟ ਅਤੇ ਕਮੇਟੀ ਅੰਦਰ ਹੋਈਆਂ ਕਈ ਹੇਰਾ ਫੇਰੀਆਂ ਵਿਰੁੱਧ ਐਫਆਈਆਰਾਂ ਦਰਜ਼ ਕਰਵਾ ਕੇ ਸੰਗਤੀ ਰੂਪ ਵਿਚ ਇਨਸਾਫ ਲੈਣ ਲਈ ਜਦੋ ਜਹਿਦ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਮੇਰੇ ਵਲੋਂ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿ ਅੱਗੇ ਤੋਂ ਕੋਈ ਵੀਂ ਗੁਰੂਘਰ ਦਾ ਪ੍ਰਧਾਨ ਗੁਰੂ ਕੀ ਗੋਲਕ ਨਾਲ ਖਿਲਵਾੜ ਜਾ ਗੁਰੂ ਕੀ ਗੋਲਕ ਦੀ ਨਿਜੀ ਕੰਮਾਂ ਲਈ ਵਰਤੋਂ ਨਾ ਕੀਤੀ ਜਾ ਸਕੇ ।