ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੇ ਸੰਤ ਸਮਾਜ ਨੂੰ ਸਹਿਯੋਗ ਦੇਣ ਲਈ ਅਪੀਲ: ਸਰਨਾ

ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੇ ਸੰਤ ਸਮਾਜ ਨੂੰ ਸਹਿਯੋਗ ਦੇਣ ਲਈ ਅਪੀਲ: ਸਰਨਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 24 ਜੁਲਾਈ (ਮਨਪ੍ਰੀਤ ਸਿੰਘ ਖਾਲਸਾ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੀ ਸਿੱਖ ਜਥੇਬੰਦੀਆ ਅਤੇ ਸੰਤ ਸਮਾਜ ਨੂੰ ਪੂਰਣ ਸਹਿਯੋਗ ਦੇਣ ਲਈ ਅਪੀਲ ਕੀਤੀ ਹੈ। ਸਰਦਾਰ ਸਰਨਾ ਨੇ ਕਿਹਾ ਕਿ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ ਲਈ ਹਮੇਸ਼ਾਂ ਵਖ ਵਖ ਖੇਤਰਾਂ ਵਿੱਚ ਸੇਵਾਵਾਂ ਦੇ ਰਹੀਆਂ ਜੱਥੇਬੰਦੀਆਂ ਅਤੇ ਸੰਤ ਸਮਾਜ ਨੇ ਹਮੇਸ਼ਾਂ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ। 

ਅਜੌਕੇ ਹਲਾਤਾਂ ਵਿੱਚ ਜਿੱਥੇ  ਸੂਬੇ ਦੀ ਸਰਕਾਰ ਅਤੇ ਭਾਰਤ ਦੀ ਸਰਕਾਰ ਸਿੱਖਾਂ ਦੀਆਂ ਮੰਗਾਂ ਨੂੰ ਲੈਕੇ ਸੰਜੀਦਗੀ ਨਹੀਂ ਦਿਖਾ ਰਹੀਆਂ ਓਹਨਾਂ ਹਲਾਤਾਂ ਵਿੱਚ ਸਾਨੂੰ ਆਪਸੀ ਮਣ ਮੁਟਾਵ ਨੂੰ ਛੱਡ ਕੇ ਅਪਨੇ ਏਕੇ ਦਾ ਉਧਾਰਨ ਦੇਨਾ ਚਾਹੀਦਾ ਹੈ।  ਕਿਸਾਨ ਮੋਰਚੇ ਵਿੱਚ ਜਿੱਸ ਤਰ੍ਹਾਂ ਆਪ ਸਾਰਿਆ ਦਾ ਆਪਸੀ ਸਹਿਯੋਗ ਵੇਖਣ ਦਾ ਮਾਣ ਪ੍ਰਾਪਤ ਹੋਇਆ ਸੀ ਓਸੇ ਤਰ੍ਹਾਂ ਇਹਨਾਂ ਬੰਦੀ ਸਿੰਘਾ ਦੀ ਰਿਹਾਈ ਲਈ ਸਮੁੱਚੇ ਰੂਪ ਵਿੱਚ ਸਾਹਮਣੇ ਆ ਕੇ ਇੱਕ ਨਵੀਂ ਸ਼ੁਰੁਆਤ ਕੀਤੀ ਜਾਏ ਜਿਸਤੇ ਰਹਿੰਦੀ ਦੁਨੀਆ ਤੱਕ ਭਾਈਚਾਰੇ ਦੀ ਮਿਸਾਲ ਕਯਮ ਰਿਹ ਸਕੇ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਸਰਨਾ ਨੇ ਕਿਹਾ, “ਸਾਨੂੰ ਪੂਰੀ ਉਮੀਦ ਹੈ ਕਿ ਆਪ ਸਾਰੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਜਾਵਾਂ ਕਟ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਪਣੀ ਅਵਾਜ਼ ਏਕਤਾ ਅਤੇ ਅਖੰਡਤਾ ਨਾਲ ਬੁਲੰਦ ਕਰੋਗੇ ।”