ਨਿਊਯਾਰਕ ਦੇ ਟਾਇਮਸ ਸਕੁਏਅਰ ਵਿਚ ਬੰਦੀ ਸਿੰਘਾਂ ਦੇ ਹੱਕ ਵਿਚ ਵਰਲਡ ਸਿੱਖ ਪਾਰਲੀਮੈਂਟ ਦੀ ਹਿਊਮਨ ਰਾਈਟਸ ਕਾਉਂਸਿਲ ਵਲੋਂ ਜ਼ੋਰਦਾਰ ਪ੍ਰਚਾਰ

ਨਿਊਯਾਰਕ ਦੇ ਟਾਇਮਸ ਸਕੁਏਅਰ ਵਿਚ ਬੰਦੀ ਸਿੰਘਾਂ ਦੇ ਹੱਕ ਵਿਚ ਵਰਲਡ ਸਿੱਖ ਪਾਰਲੀਮੈਂਟ ਦੀ ਹਿਊਮਨ ਰਾਈਟਸ ਕਾਉਂਸਿਲ ਵਲੋਂ ਜ਼ੋਰਦਾਰ ਪ੍ਰਚਾਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ: ਹੁਸਨ ਲੜੋਆ ਬੰਗਾ) ਵਰਲਡ ਸਿੱਖ ਪਾਰਲੀਮੈਂਟ ਦੀ ਹਿਊਮਨ ਰਾਈਟਸ ਕਾਉਂਸਿਲ ਵਲੋਂ ਅੱਜ ਟਾਇਮਜ ਸਕੁਏਅਰ ਵਿਖੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਸਮੇਤ ਸਮੂਹ ਬੰਦੀ ਸਿੰਘਾਂ ਦੇ ਹੱਕ ਵਿਚ ਵੱਡੇ ਪੋਸਟਰ, ਫੋਟੋਆਂ ਲਗਾ ਕੇ ਜਿਨ੍ਹਾਂ ਦੇ ਵਿਚ ਹਰ ਇਕ ਬੰਦੀ ਸਿੰਘ ਬਾਰੇ ਜਾਣਕਾਰੀ ਸੀ ਪ੍ਰਚਾਰ ਕੀਤਾ ਗਿਆ। ਨਾਲ ਹੀ ਵੈਲਫੇਅਰ ਕਾਉਂਸਿਲ ਦੇ ਮੈਂਬਰਾਂ ਵਲੋਂ ਇੰਗਲਿਸ਼ ਵਿਚ ਪੈਂਫਲੇਟ ਵੰਡੇ ਗਏ ਜਿਨ੍ਹਾਂ ਵਿਚ ਸਿੱਖ ਸਿਆਸੀ ਕੈਦੀਆਂ  ਦੀ  ਸਾਰੀ ਜਾਣਕਾਰੀ ਦੇ ਨਾਲ, ਭਾਰਤ ਸਰਕਾਰ ਵਲੋਂ ਗਿਰਫ਼ਤਾਰ ਕਰਨ ਦੀ ਤਰੀਕ, ਕਿਹੜੀਆਂ ਧਾਰਾਵਾਂ ਲਾਈਆਂ, ਕਿੰਨੇ ਸਾਲ ਦੀ ਜੇਲ ਹੁਣ ਤਕ ਕਟ ਚੁਕੇ ਹਨ, ਅਤੇ ਹਾਲੇ ਵੀ ਭਾਰਤੀ ਕ਼ਾਨੂਨ ਦੇ ਅਧੀਨ ਸਜਾ ਪੂਰੀ ਕਰਨ ਦੇ ਬਾਵਜੂਦ ਤੇ 26-27 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ ।

 ਬੁਲਾਰਿਆਂ ਨੇ ਕਿਹਾ ਕਿ ਇਹ ਦੋਹਰਾ ਮਾਪਦੰਡ ਭਾਰਤੀ ਸਰਕਾਰ ਵਲੋਂ ਸਿਖਾਂ ਦੇ ਨਾਲ ਨਾਲ ਹੋਰ ਘੱਟ ਗਿਣਤੀਆਂ ਦੇ ਨਾਲ ਵੀ ਅਪਣਾਇਆ ਜਾਂਦਾ ਹੈ ਖਾਸ ਕਰਕੇ ਪੰਜਾਬ ਦੇ ਸਿੱਖ ਨੌਜਵਾਨ ਜਿਨ੍ਹਾਂ ਨੂੰ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਛੱਡਿਆ ਨਹੀਂ ਜਾ ਰਿਹਾ। ਇਥੇ ਅੰਗਰੇਜ਼ੀ ਦੇ ਵਿਚ ਇਹ ਸਾਰੀ ਜਾਣਕਾਰੀ ਦੇ ਨਾਲ ਲਿਟ੍ਰੇਚਰ ਵੰਡਿਆ ਗਿਆ। ਵਿਸ਼ੇਸ਼ ਗੱਲ ਰਹੀ ਕੇ ਅੱਜ ਓਥੇ ਬ੍ਰਾਜ਼ੀਲ ਦੇ ਲੋਕ ਵੀ ਆਪਣੀ ਅਜਾਦੀ ਲਾਇ ਪ੍ਰਦਰਸ਼ਨ ਕਰ ਰਹੇ ਸਨ ਓਹਨਾ ਨੇ ਵੀ ਬੰਦੀ ਸਿਖਾਂ ਦੇ ਮਸਲੇ ਸਮਝਣ ਤੋਂ ਬਾਦ ਸਿਖਾਂ ਨਾਲ ਸ਼ਾਮਿਲ ਹੋਏ ਤੇ ਸ਼ੋਸ਼ਲ ਮੀਡੀਆ ਤੇ ਇਸ ਮਸਲੇ ਨੂੰ ਉਭਾਰਨ ਲਈ ਸਹਿਯੋਗ ਦਾ ਭਰੋਸਾ ਦਿੱਤਾ ।

ਅੱਜ ਟਾਇਮਜ ਸਕੁਏਅਰ ਵਿਚ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਸ ਹਿੰਮਤ ਸਿੰਘ, ਮੈਸਾਚਿਊਸਟਸ ਤੋਂ ਵਰਲਡ ਸਿੱਖ ਪਾਰਲੀਮੈਂਟ ਵੇਲਫ਼ੇਅਰ ਕਾਊਂਸਲ ਦੇ ਸ ਗੁਰਨਿੰਦਰ ਸਿੰਘ ਧਾਲੀਵਾਲ ਅਤੇ ਬੱਲਜੀਦੰਰ ਸਿੰਘ ਸਵੈਨਿਰਨਾ ਕਾਊਸਲ, ਵਰਲਡ ਸਿੱਖ ਪਾਰਲੀਮੈਂਟ ਦੇ ਸ ਹਰਿਮੰਦਰ ਸਿੰਘ , ਸ ਕੁਲਦੀਪ ਸਿੰਘ ਨਿਊਯਾਰਕ ਤੇ ਹੋਰ ਵੀ ਨੁਮਾਇੰਦਿਆਂ ਤੇ ਪੰਥਕ ਸਖਸ਼ੀਅਤਾਂ ਨੇ ਸਿੱਖ ਸਿਆਸੀ ਕੈਦੀਆਂ ਦੇ ਮੁੱਦੇ ਤੇ ਭਰਪੂਰ ਸਹਿਯੋਗ ਕੀਤਾ ਤੇ ਪ੍ਰਣ ਕੀਤਾ ਕਿ ਇਹ ਲੜਾਈ ਓਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਾਡਾ ਇਕ ਇੱਕ ਬੰਦੀ ਸਿੰਘ ਰਿਹਾਅ ਨਹੀਂ ਹੋ ਜਾਂਦੇ ।