ਦਵਿੰਦਰ ਭਾਰਟੀਆ ਬਣੇ ਮੰਚ ਦੇ ਕੌਮੀ ਚੇਅਰਮੈਨ ਯੂਥ ਵਿੰਗ -ਡਾਕਟਰ ਖੇੜਾ

ਦਵਿੰਦਰ ਭਾਰਟੀਆ ਬਣੇ ਮੰਚ ਦੇ ਕੌਮੀ ਚੇਅਰਮੈਨ ਯੂਥ ਵਿੰਗ -ਡਾਕਟਰ ਖੇੜਾ

ਚਾਇਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਉਪਰ ਹੋਏ ਕਾਨੂੰਨੀ ਕਾਰਵਾਈ -ਕੌਮੀ ਕੋਆਰਡੀਨੇਟਰ।

ਅੰਮ੍ਰਿਤਸਰ ਟਾਈਮਜ਼ ਬਿਊਰੋ


ਮੋਹਾਲੀ : ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਵੱਲੋਂ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਇੱਕ ਅਹਿਮ ਮੀਟਿੰਗ ਦਾਣਾ ਪਾਣੀ 3ਬੀ2 ਮੋਹਾਲੀ ਵਿਖੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਹੋਈ ‌ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀਂ ਕੋ-ਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਪ੍ਰਭਪ੍ਰੀਤ ਸਿੰਘ ਕੌਮੀ ਮੀਤ ਪ੍ਰਧਾਨ ਯੂਥ ਵਿੰਗ, ਕੌਮੀ ਚੇਅਰਮੈਨ ਮੈਡੀਕਲ ਸੈੱਲ ਡਾਕਟਰ ਅਸ਼ਵਨੀ ਕੁਮਾਰ ਸੇਠੀ , ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ ਅਤੇ ਰਮਨਜੀਤ ਕੌਰ ਕੌਮੀ ਸਕੱਤਰ ਇਸਤਰੀ ਵਿੰਗ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਦਵਿੰਦਰ ਸਿੰਘ ਭਾਰਟੀਆ ਨੂੰ ਕੌਮੀ ਚੇਅਰਮੈਨ ਯੂਥ ਵਿੰਗ ਅਤੇ ਭੁਪਿੰਦਰ ਸਿੰਘ ਕਾਹਲੋ ਨੂੰ ਕੌਮੀ ਉਪ ਚੇਅਰਮੈਨ ਯੂਥ ਵਿੰਗ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਵਿਚ ਸਮਾਜ ਕੁਰੀਤੀਆਂ ਘੱਟਣ ਦੀ ਜਗ੍ਹਾ ਵੱਧਦੀਆਂ ਜਾ ਰਹੀਆਂ ਹਨ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ। ਇਸ ਮੌਕੇ ਗੁਰਕੀਰਤ ਸਿੰਘ ਖੇੜਾ ਨੇ ਬੋਲਦਿਆਂ ਕਿਹਾ ਕਿ ਚਾਇਨਾ ਡੋਰ ਨਾਲ ਹਰ ਰੋਜ਼ ਅਨੇਕਾਂ ਹੀ ਅਣਹੋਣੀਆਂ ਹੋ ਰਹੀਆਂ ਹਨ ਕਦੇ ਬੱਚਿਆਂ ਦੇ ਗਲ ਕੱਟੇ ਜਾਂਦੇ ਹਨ। ਉਨ੍ਹਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪਾਬੰਦੀ ਲੱਗਣ ਦੇ ਬਾਵਜੂਦ ਵੀ ਚਾਇਨਾ ਡੋਰ ਧੜਾਧੜ ਵਿਕ ਰਹੀ ਹੈ ਪਤਾ ਨਹੀਂ ਵੇਚਣ ਅਤੇ ਖਰੀਦਣ ਵਾਲਿਆਂ ਤੇ ਕਦੋਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਤਰੁੰਤ ਕਾਰਵਾਈ ਕਰਨ ਦੇ ਹੁਕਮ ਜਾਰੀ ਕਰਨ‌। ਹੋਰਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ, ਪਰਮਪਾਲ ਸਿੰਘ ਅਡਵਾਈਜ਼ਰ, ਕਰਮਜੀਤ ਕੌਰ, ਜੀਵਨ ਕੁਮਾਰ ਬਾਲੂ ਜ਼ਿਲ੍ਹਾ ਪ੍ਰਧਾਨ, ਜਗਤਾਰ ਸਿੰਘ ਚੇਅਰਮੈਨ ਬੁੱਧੀਜੀਵੀ ਸੈਲ, ਅੰਗਰੇਜ਼ ਸਿੰਘ ਚੇਅਰਮੈਨ ਆਰ ਟੀ ਆਈ ਸੋੱਲ, ਜਸਪ੍ਰੀਤ ਕੌਰ, ਕਰਨਵੀਰ ਸਿੰਘ, ਜਗਜੀਤ ਸਿੰਘ, ਚਰਨਜੀਤ ਸਿੰਘ ਅਤੇ ਪਰਮਜੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।