ਗੋਲਡਨ ਬ੍ਰਿਟਿਸ਼ ਕੋਲੰਬੀਆ ’ਚ ਦੋ ਟਰੱਕਾਂ ਦੀ ਟੱਕਰ ਦੌਰਾਨ ਮੋਗਾ ਦੇ ਸੀ.ਐਨ.ਨਾਂ ਦੀ ਟਰੱਕਿੰਗ ਕੰਪਨੀ ਦੇ ਡਰਾਈਵਰ ਜਗਸੀਰ ਗਿੱਲ ਦੀ ਮੌਤ

ਗੋਲਡਨ ਬ੍ਰਿਟਿਸ਼ ਕੋਲੰਬੀਆ ’ਚ ਦੋ ਟਰੱਕਾਂ ਦੀ ਟੱਕਰ ਦੌਰਾਨ ਮੋਗਾ ਦੇ ਸੀ.ਐਨ.ਨਾਂ ਦੀ  ਟਰੱਕਿੰਗ ਕੰਪਨੀ ਦੇ ਡਰਾਈਵਰ ਜਗਸੀਰ ਗਿੱਲ ਦੀ ਮੌਤ

• ਪੰਜਾਬ ਦੇ ਮੋਗਾ ਦੇ ਪਿੰਡ ਘੋਲੀਆ ਖੁਰਦ ਦਾ ਵਾਸੀ ਸੀ, ਮ੍ਰਿਤਕ ਜਗਸੀਰ ਸਿੰਘ ਗਿੱਲ
 

ਅੰਮ੍ਰਿਤਸਰ ਟਾਈਮਜ਼

ਨਿਊਯਾਰਕ/ ਕੈਲਗਰੀ 29 ਅਗਸਤ (ਰਾਜ ਗੋਗਨਾ) ਬੀਤੀ ਸਵੇਰ ਨੂੰ  ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਚਵਾਪਰੇ ਸੜਕ ਹਾਦਸੇ ਵਿੱਚ ਸੂਬੇ ਵਿੱਚ ਦੋ ਟਰੱਕਾਂ ਦੀ ਆਹਮੋ-ਸਾਹਮਣੀ ਟੱਕਰ ਹੋਣ ਕਾਰਨ ਇੱਕ ਪੰਜਾਬੀ ਨੋਜਵਾਨ  ਟਰੱਕ ਡਰਾਈਵਰ ਸਮੇਤ 2 ਲੋਕਾਂ ਦੀ ਮੌਤ ਹੋ ਜਾਣ ਦੇ ਬਾਰੇ ਮੰਦਭਾਗੀ ਸੂਚਨਾ ਸਾਹਮਣੇ ਆਈ ਹੈ। ਜਿਸ ਵਿੱਚ ਪੰਜਾਬੀ ਟਰੱਕ ਡਰਾਈਵਰ ਸਮੇਤ ਇਕ ਹੋਰ ਵਿਅਕਤੀ ਦੀ ਮੋਤ ਹੋ ਗਈ ਹੈ।

ਦੱਸਿਆ ਜਾਂਦਾ ਹੈ ਕਿ ਕੋਈ ਵੀ ਡਰਾਈਵਰ ਹਾਦਸਾ ਜਾਣ ਬੁੱਝ ਕੇਨਹੀਂ ਕਰਦਾ,ਪਰ ਸਾਹਮਣੇ ਤੋ ਉਹ ਗਲਤ ਢੰਗ ਦੇ ਨਾਲ ੳਵਰਟੇਕ ਕਰ ਰਿਹਾ ਸੀ,ਅਤੇ ਉਸ ਦਾ ਟਰੱਕ ਜਾਨਵਰਾਂ ਦੇ ਨਾਲ ਲੱਦੇ ਹੋਏ ਟਰੱਕ ਦੇ ਨਾਲ ਜਾ ਟਕਰਾਇਆ, ਅਤੇ ਟਰੱਕ ਨੂੰ ਭਿਆਨਕ ਅੱਗ ਲੱਗ ਜਾਣ ਦੇ ਕਾਰਨ  ਉਹ ਟਰੱਕ ਦੇ ਅੰਦਰ ਹੀ ਝੁਲ਼ਸ ਕੇ ਮੋਕੇ ਤੇ ਹੀ ਮਾਰਿਆ ਗਿਆ, ਮ੍ਰਿਤਕ ਛੇ ਸਾਲ ਪਹਿਲੇ ਕੈਨੇਡਾ ਵਿੱਚ ਆਪਣੇ ਸੁਨਹਿਰੀ ਭਵਿੱਖ ਲਈ ਆਇਆ ਸੀ ਇਸ ਦਰਦਨਾਕ ਹਾਦਸੇ ਵਿੱਚ ਮਾਰਿਆ ਗਿਆ ਡਰਾਈਵਰ ਜਗਸੀਰ ਸਿੰਘ ਗਿੱਲ ਪੁੱਤਰ ਕੁਲਵੰਤ ਸਿੰਘ ਮੋਗਾ ਦੇ ਪਿੰਡ ਘੋਲੀਆ ਖੁਰਦ ਦਾ ਵਾਸੀ ਸੀ ਤੇ ਉਹ ਕੈਲਗਰੀ ਵਿੱਚ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਰਹਿ ਰਿਹਾ ਸੀ। ਇਸ ਹਾਦਸੇ ਦੀ ਖਬਰ ਪੰਜਾਬ ਪਹੁੰਚਦਿਆਂ ਹੀ ਘੋਲੀਆ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।ਅਤੇ ਕੈਨੇਡਾ ਚਰਹਿੰਦੇ ਪੰਜਾਬੀ ਭਾਈਚਾਰੇ ਵਿੱਚ ਕਾਫੀ ਸੋਗ ਪਾਇਆ ਜਾ ਰਿਹਾ ਹੈ।