ਸਾਬਕਾ ਡੀਜੀਪੀ ਸੈਣੀ ਨੂੰ ਵਿਜੀਲੈਂਸ ਵਲੋਂ ਦਰਜ ਮਾਮਲੇ 'ਵਿਚ ਹਾਈਕੋਰਟ ਤੋਂ ਮਿਲੀ ਅਗਾਊਂ ਜ਼ਮਾਨਤ

ਸਾਬਕਾ ਡੀਜੀਪੀ ਸੈਣੀ ਨੂੰ ਵਿਜੀਲੈਂਸ ਵਲੋਂ ਦਰਜ ਮਾਮਲੇ 'ਵਿਚ ਹਾਈਕੋਰਟ ਤੋਂ ਮਿਲੀ ਅਗਾਊਂ ਜ਼ਮਾਨਤ

ਮਾਮਲਾ ਚੰਡੀਗੜ੍ਹ ਸੈਕਟਰ 'ਵਿਚ ਜਾਅਲੀ ਕਾਗ਼ਜ਼ਾਂ ਤੇ ਕੋਠੀ ਹੜੱਪਣ ਦੇ ਦੋਸ਼ ਦਾ     

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ-ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਵੱਡੀ ਰਾਹਤ ਦਿੱਤੀ ਹੈ। ਸੁਮੇਧ ਸੈਣੀ ਨੂੰ ਚੰਡੀਗੜ੍ਹ ਸੈਕਟਰ 20 'ਚ ਜਾਅਲੀ ਕਾਗ਼ਜ਼ਾਂ ਤੇ ਕੋਠੀ ਹੜੱਪਣ ਦੇ ਦੋਸ਼ 'ਚ ਵਿਜੀਲੈਂਸ ਵਲੋਂ ਦਰਜ ਮਾਮਲੇ 'ਚ ਅਗਾਊਂ ਜ਼ਮਾਨਤ ਮਿਲੀ ਹੈ।ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 20 ਕੋਠੀ ਕੇਸ ਵਿੱਚ ਸੁਮੇਧ ਸਿੰਘ ਸੈਣੀ ਦੀ ਅਗਾਊਂ ਜ਼ਮਾਨਤ ਦੀ ਪੁਸ਼ਟੀ ਦਾ ਮਤਲਬ ਹੈ ਕਿ ਹੁਣ ਜੇਕਰ ਵਿਜੀਲੈਂਸ ਨੇ ਸੈਣੀ ਨੂੰ ਬੁਲਾਉਣਾ ਹੈ ਤਾਂ ਨੋਟਿਸ ਦੇਣਾ ਪਵੇਗਾ। ਵਿਜੀਲੈਂਸ ਨੇ ਸੈਣੀ ਖਿਲਾਫ ਜਾਅਲੀ ਕਾਗਜ਼ਾਤ ਦੇ ਕੇ ਸੈਕਟਰ 20 ਦੀ ਕੋਠੀ ਹੜੱਪਣ ਦੇ ਦੋਸ਼ ਲਾਏ ਹਨ। ਵਿਜੀਲੈਂਸ ਨੇ ਸੈਣੀ ਖ਼ਿਲਾਫ਼ ਦੋ ਐਫਆਈਆਰ ਦਰਜ ਕੀਤੀਆਂ ਸਨ। ਦੋਵਾਂ ਵਿੱਚ ਹੁਣ ਹਾਈ ਕੋਰਟ ਨੇ ਸੁਮੇਧ ਸਿੰਘ ਸੈਣੀ ਦੀ ਅਗਾਊਂ ਜ਼ਮਾਨਤ ਦੀ ਪੁਸ਼ਟੀ ਕਰ ਦਿੱਤੀ ਹੈ।