ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫ਼ੋਰਮ ਦੇ ਸਹਿਯੋਗ ਨਾਲ ਪਾਕਿਸਤਾਨ ਵਿਚ “ਬਾਬਾ ਗੁਰੂ ਨਾਨਕ ਚੇਅਰ” ਦੀ ਕੀਤੀ ਗਈ ਸਥਾਪਨਾ

ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫ਼ੋਰਮ ਦੇ ਸਹਿਯੋਗ ਨਾਲ ਪਾਕਿਸਤਾਨ ਵਿਚ “ਬਾਬਾ ਗੁਰੂ ਨਾਨਕ ਚੇਅਰ” ਦੀ ਕੀਤੀ ਗਈ ਸਥਾਪਨਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 24 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):-ਗੌਰਮਿੰਟ ਕਾਲਜ ਯੂਨੀਵਰਸਿਟੀ ਨਾ ਸਿਰਫ਼ ਪਾਕਿਸਤਾਨ ਦੀ ਸਭ ਤੋਂ ਪੁਰਾਣੀ ਸੰਸਥਾ ਹੈ, ਸਗੋਂ ਇਹ ਆਪਣੀ ਸ਼ਾਨਦਾਰ ਪਰੰਪਰਾਵਾਂ ਲਈ ਵਿਸ਼ਵਵਿਆਪੀ ਪ੍ਰਸਿੱਧ ਵੀ ਹੈ। ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫ਼ੋਰਮ, ਵਕਫ਼ ਅਮਲਕ ਬੋਰਡ ਦੀ ਛਤਰ ਛਾਇਆ ਹੇਠ ਸਿੱਖ-ਮੁਸਲਿਮ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਬੜ੍ਹਾਵਾ ਦੇਣ ਲਈ ਪਿਛਲੇ ਕਈ ਸਾਲਾਂ ਤੋਂ ਯਤਨਸ਼ੀਲ ਹੈ। ਫ਼ੋਰਮ ਦੀ ਸਿਫ਼ਾਰਸ਼ ’ਤੇ ਜੀ ਸੀ ਯੂਨੀਵਰਸਿਟੀ ਅੰਦਰ ਬਾਬਾ ਗੁਰੂ ਨਾਨਕ ਚੇਅਰ ਸਥਾਪਤ ਕਰਨ ਜਾ ਰਹੀ ਹੈ। ਹਾਲਾਂਕਿ ਯੂਨੀਵਰਸਿਟੀ ਦੀਆਂ ਸਾਰੀਆਂ ਸਬੰਧਤ ਸੰਸਥਾਵਾਂ ਬਾਬਾ ਗੁਰੂ ਨਾਨਕ ਚੇਅਰ ਦੀ ਸਥਾਪਨਾ ਨੂੰ ਪਹਿਲਾਂ ਹੀ ਪ੍ਰਵਾਨਗੀ ਦੇ ਚੁੱਕੀਆਂ ਹਨ। ਬਾਬਾ ਗੁਰੂ ਨਾਨਕ ਚੇਅਰ ਦਾ ਅਧਿਕਾਰਤ ਐਲਾਨ ਵਾਈਸ ਚਾਂਸਲਰ ਵੱਲੋਂ ਇੱਕ ਵਿਸ਼ਾਲ ਸਮਾਗਮ ਵਿੱਚ ਕੀਤਾ ਜਾਏਗਾ । ਇਸ ਸਮਾਗਮ ਵਿੱਚ ਯੂ.ਕੇ., ਕੈਨੇਡਾ, ਅਮਰੀਕਾ, ਭਾਰਤ ਅਤੇ ਹੋਰ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਸ਼ਿਰਕਤ ਕਰ ਰਹੇ ਹਨ । ਸਕੱਤਰ ਸ਼ਰਨਾਰਥੀ ਰਾਣਾ ਸ਼ਾਹਿਦ ਸਲੀਮ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਣਗੇ ।

ਚੇਅਰ ਦੀ ਸਥਾਪਨਾ ਦਾ ਐਲਾਨ ਇਕ ਅਜਿਹੇ ਇਤਿਹਾਸਕ ਮੌਕੇ 'ਤੇ ਹੋਰਿਹਾ ਹੈ ਜਦੋਂ ਦੁਨੀਆ ਭਰ ਦਾ ਸਿੱਖ ਭਾਈਚਾਰਾ ਆਪਣੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾ ਰਿਹਾ ਹੈ। ਅਜਿਹੇ ਮੌਕੇ ਪਾਕਿਸਤਾਨ ਸਰਕਾਰ ਅਤੇ ਜੀ.ਸੀ.ਯੂਨੀਵਰਸਿਟੀ ਵੱਲੋਂ ਪਾਕਿਸਤਾਨੀਆਂ ਤੋਂ ਇਲਾਵਾ ਬਾਬਾ ਗੁਰੂ ਨਾਨਕ ਚੇਅਰ ਦੀ ਸਥਾਪਨਾ ਦਾ ਸਰਕਾਰੀ ਐਲਾਨ ਸਿੱਖ ਕੌਮ ਲਈ ਕਿਸੇ ਅਨਮੋਲ ਤੋਹਫ਼ੇ ਤੋਂ ਘੱਟ ਨਹੀਂ ਹੈ। ਸਾਧੂ ਭੁਪਿੰਦਰ ਸਿੰਘ ਫੋਰਮ ਡਾਇਰੈਕਟਰ ਡਿਸਪੋਰਾਂ ਨੇ ਦਸਦਿਆਂ ਦਸਿਆਂ ਇਸ ਚੇਅਰ ਦੀ ਸਥਾਪਨਾ ਕਰਨ ਲਈ ਪ੍ਰੋਫ਼ੈਸਰ(ਰ) ਡਾ. ਅਬਦੁੱਲ ਰੱਜ਼ਾਕ ਸ਼ਾਹਿਦ  ਦੇ ਕੀਤੇ ਯਤਨਾਂ ਲਈ ਜਿਨੀ ਪ੍ਰਸ਼ੰਸਾ ਕੀਤੀ ਜਾਵੇ ਘਟ ਹੈ । ਅੰਤ ਵਿਚ ਭੁਪਿੰਦਰ ਸਿੰਘ ਸਾਧੂ ਨੇ ਸਰਕਾਰ ਅਤੇ ਯੂਨੀਵਰਸਿਟੀ ਦੇ ਚਾਂਸਲਰ ਦਾ ਧੰਨਵਾਦ ਕਰਦਿਆ ਖੁਸ਼ੀ ਜ਼ਾਹਿਰ ਕੀਤੀ ।