ਮਹਾਨ ਸਿੱਖਿਆ ਸ਼ਾਸਤਰੀ ਡਾ: ਓਂਕਾਰ ਸਿੰਘ ਬਿੰਦਰਾ, ਸੈਕਰਾਮੈਂਟੋ ਨਹੀ ਰਹੇ

ਮਹਾਨ ਸਿੱਖਿਆ ਸ਼ਾਸਤਰੀ ਡਾ: ਓਂਕਾਰ ਸਿੰਘ ਬਿੰਦਰਾ, ਸੈਕਰਾਮੈਂਟੋ ਨਹੀ ਰਹੇ

ਕੈਲੀਫੋਰਨੀਆਂ ਚ ਪਾਠ ਪੁਸਤਕਾਂ ਵਿੱਚ ਪੰਜਾਬੀ ਭਾਸ਼ਾ ਅਤੇ ਸਿੱਖੀ ਨੂੰ ਸ਼ਾਮਲ ਕਰਨ ਲਈ ਯਾਦ ਕੀਤਾ ਜਾਵੇਗਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) ਸੈਕਰਾਮੈਂਟੋ ਦੇ ਡਾ: ਓਂਕਾਰ ਸਿੰਘ ਬਿੰਦਰਾ ਜੋ ਕਿ ਇੱਕ ਮਹਾਨ ਸਿੱਖਿਆ ਸ਼ਾਸਤਰੀ ਸਨ  ਦਾ ਬੀਤੇ ਦਿਨ 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ ਜਿਨਾਂ ਦਾ ਕੱਲ੍ਹ ਸੈਕਰਾਮੈਂਟੋ ਚ ਅੰਤਮ ਸੰਸਕਾਰ ਕਰ ਦਿੱਤਾ ਗਿਅ। ਉਹਨਾਂ ਦੇ ਪਰਿਵਾਰ ਅਤੇ ਪੰਜਾਬੀਆਂ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਡਾ. ਬਿੰਦਰਾ ਨੇ ਵੱਡੇ ਪੱਧਰ 'ਤੇ ਭਾਈਚਾਰੇ ਲਈ ਜੀਵਨ ਬਤੀਤ ਕੀਤਾ ਅਤੇ ਆਪਣੇ ਪਿੱਛੇ ਇੱਕ ਸ਼ਾਨਦਾਰ ਵਿਰਾਸਤ ਛੱਡੀ। ਪਹਿਲਾਂ ਡਾ. ਬਿੰਦਰਾ ਨੇ ਇੱਕ ਵਿਗਿਆਨੀ ਵਜੋਂ ਪੀ.ਏ.ਯੂ ਲੁਧਿਆਣਾ ਅਤੇ ਫਿਰ ਸੰਯੁਕਤ ਰਾਸ਼ਟਰ ਵਿੱਚ ਲੰਮੇ ਸਮੇਂ ਤੱਕ ਸੇਵਾਵਾਂ ਦੇਣ ਵਾਲੀਆਂ ਆਪਣੀਆਂ ਵਿਲੱਖਣ ਸੇਵਾਵਾਂ ਤੋਂ ਇਲਾਵਾ, ਕੈਲੀਫੋਰਨੀਆ ਦੇ ਪਬਲਿਕ ਸਕੂਲਾਂ ਵਿੱਚ ਕੇ-12 ਪਾਠ ਪੁਸਤਕਾਂ ਵਿੱਚ ਪੰਜਾਬੀ ਭਾਸ਼ਾ ਦੀ ਸਿੱਖਿਆ ਅਤੇ ਸਿੱਖੀ ਨੂੰ ਸ਼ਾਮਲ ਕਰਨ ਲਈ ਵੀ ਯਾਦ ਕੀਤਾ ਜਾਵੇਗਾ। ਪਹਿਲੀ ਵਾਰ. ਅਮਰੀਕਾ ਦੇ ਹੋਰ ਦਰਜਨ ਰਾਜ ਵੀ ਹੁਣ ਕੈਲੀਫੋਰਨੀਆ ਮਾਡਲ ਦੀ ਪਾਲਣਾ ਕਰ ਰਹੇ ਹਨ।

ਯਾਦ ਰਹੇ ਕਿ SB 1540 ਇਤਿਹਾਸ-ਸਮਾਜਿਕ ਵਿਗਿਆਨ ਫਰੇਮਵਰਕ ਸੈਨੇਟਰ ਲੋਨੀ ਹੈਨਕੌਕ ਦੁਆਰਾ ਬਿੱਲ ਪੇਸ਼ ਕੀਤਾ ਗਿਆ ਸੀ। ਬਿੱਲ ਦਾ ਮੁੱਖ ਉਦੇਸ਼ ਕੈਲੀਫੋਰਨੀਆ ਦੇ ਸਾਬਕਾ ਗਵਰਨਰ ਅਰਨੋਲਡ ਸ਼ਵਾਰਜ਼ਨੇਗਰ ਦੁਆਰਾ ਸੋਧੇ ਹੋਏ ਢਾਂਚੇ ਨੂੰ ਅਪਣਾਉਣ ਵਿੱਚ ਲਗਾਈ ਗਈ ਪਾਬੰਦੀ ਨੂੰ ਹਟਾਉਣਾ ਸੀ। ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਦੇ ਨਾਲ-ਨਾਲ, ਕੈਲੀਫੋਰਨੀਆ ਕੌਂਸਲ ਫਾਰ ਦਿ ਸੋਸ਼ਲ ਸਟੱਡੀਜ਼, ਸਿੱਖ ਕੋਲੀਸ਼ਨ, ਸਿੱਖ ਟੈਂਪਲ ਆਫ ਵੈਸਟ ਸੈਕਰਾਮੈਂਟੋ, ਅਤੇ ਸੁਪਰਡੈਂਟ ਆਫ ਪਬਲਿਕ ਇੰਸਟ੍ਰਕਸ਼ਨ ਵੱਲੋਂ ਬਿੱਲ ਦਾ ਜ਼ੋਰਦਾਰ ਸਮਰਥਨ ਕੀਤਾ ਗਿਆ। ਬਿੱਲ ਦਾ ਰਿਕਾਰਡ 'ਤੇ ਕੋਈ ਵਿਰੋਧ ਨਹੀਂ ਸੀ ਹੋਇਆ। ਪੰਜਾਬੀ ਖਾਸ ਕਰ ਸਿੱਖ ਭਾਈਚਾਰਾ ਡਾ ਓਂਕਾਰ ਸਿੰਘ ਬਿੰਦਰਾ ਦੀਆਂ ਸੇਵਾਂਵਾਂ ਨੂੰ ਸਦੀਆਂ ਤੱਕ ਯਾਦ ਰੱਖੇਗਾ।