ਕੌਮੀ ਜਰਨੈਲ ਭਾਈ ਪਰਮਜੀਤ ਸਿੰਘ ਜੀ ਪੰਜਵੜ ਦੀ ਸੁਪਤਨੀ ਬੀਬੀ ਪਾਲਜੀਤ ਕੋਰ ਜੀ ਅਕਾਲ ਚਲਾਣਾ ਕਰ ਗਏ

ਕੌਮੀ ਜਰਨੈਲ ਭਾਈ ਪਰਮਜੀਤ ਸਿੰਘ ਜੀ ਪੰਜਵੜ ਦੀ ਸੁਪਤਨੀ ਬੀਬੀ ਪਾਲਜੀਤ ਕੋਰ ਜੀ ਅਕਾਲ ਚਲਾਣਾ ਕਰ ਗਏ

 ਦੇਸ਼ ਵਿਦੇਸ਼ ਤੋਂ ਸਿੱਖ ਆਗੂਆਂ ਨੇ ਆਪਣਾ ਸ਼ੋਕ ਸੰਦੇਸ਼ ਭੇਜ ਦੁੱਖ ਜ਼ਾਹਿਰ ਕੀਤਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 1 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਬੜੇ ਦੁੱਖ ਨਾਲ ਇਹ ਖ਼ਬਰ ਪੜੀ ਜਾਏਗੀ ਕਿ ਖਾਲਿਸਤਾਨ ਕਮਾਂਡੋ ਫੋਰਸ ਦੇ ਮੁੱਖੀ ਕੋਮੀ ਜਰਨੈਲ ਭਾਈ ਪਰਮਜੀਤ ਸਿੰਘ ਜੀ ਪੰਜਵੜ ਦੀ ਸੁਪਤਨੀ ਬੀਬੀ ਪਾਲਜੀਤ ਕੋਰ ਜੀ ਪੰਜਵੜ ਅੱਜ ਸਵੇਰੇ ਸੁਆਸਾਂ ਦੀ ਪੁੰਜੀ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਹਨ ਜੋ ਪਿਛਲੇ ਸਮੇਂ ਤੋਂ ਕਾਫ਼ੀ  ਬਿਮਾਰ ਸਨ । ਬੀਬੀ ਪਾਲਜੀਤ ਕੋਰ ਜੀ ਲੰਮੇ ਸਮੇਂ ਤੋਂ ਜਰਮਨੀ ਵਿੱਚ ਆਪਣੇ ਦੋ ਪੁੱਤਰਾਂ ਸਮੇਤ ਸ਼ੰਘਰਸ਼ ਮਈ ਜਲਾਵਤਨੀ ਜੀਵਨ ਬਤੀਤ ਕਰ ਰਹੇ ਸਨ । 

ਦੇਸ਼ ਵਿਦੇਸ਼ ਤੋਂ ਸਿੱਖ ਆਗੂਆਂ ਨੇ ਆਪਣਾ ਸ਼ੋਕ ਸੰਦੇਸ਼ ਅਕਾਲ ਪੁਰਖ ਵਿਛੁੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਅਤੇ ਪਰਿਵਾਰ ਨੂੰ ਦੁੱਖ ਸਹਿਣ ਕਰਣ ਦਾ ਬਲ ਬਖਸ਼ਣ ਭੇਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ । 

ਜਿਕਰਯੋਗ ਹੈ ਕਿ ਪੰਜ ਭਰਾਵਾਂ ਵਿੱਚੋਂ ਇੱਕ ਭਰਾ ਭਾਈ ਪਰਮਜੀਤ ਸਿੰਘ ਪੰਜਵੜ ਪੰਥ ਕਾਰਜਾਂ ਹੇਤ ਜਲਾਵਤਨੀ ਜੀਵਨ ਵਿਚਰਦਿਆਂ ਕਈ ਸਾਲਾਂ ਤੋਂ ਘਰ ਨਹੀਂ ਵੜਿਆ ਸੀ ਤੇ ਦੂਜਾ ਪੁਲਿਸ ਨੇ ਗ਼ਾਇਬ ਕਰ ਦਿੱਤਾ ਸੀ ।  ਭਾਈ ਪੰਜਵੜ ਦਾ ਪਤਾ ਲਗਾਉਣ ਲਈ ਪੂਰੇ ਪਰਿਵਾਰ ਅਤੇ ਹੋਰ ਪਰਿਵਾਰਿਕ ਰਿਸ਼ਤੇਦਾਰਾਂ ਤੇ ਅੰਨ੍ਹੇਵਾਹ ਤਸ਼ੱਦਦ ਕੀਤਾ ਗਿਆ ਸੀ ।  ਸ਼ਹੀਦ ਭਾਈ ਮਨਬੀਰ ਸਿੰਘ ਚਹੇੜੂ ਦੀ ਅਗਵਾਈ ਹੇਠ ਅਗਸਤ 1986 ਵਿੱਚ ਪੰਥਕ ਕਮੇਟੀ ਅਤੇ ਦਮਦਮੀ ਟਕਸਾਲ ਦੇ ਸਹਿਯੋਗ ਨਾਲ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਬਣਾਈ ਗਈ ਸੀ।  ਕੇਸੀਐਫ ਨੂੰ ਮਈ 1988 ਵਿੱਚ ਆਪਰੇਸ਼ਨ ਬਲੈਕ ਥੰਡਰ ਦੇ ਦੌਰਾਨ, ਇਸਦੇ ਜਰਨੈਲ ਸ਼ਹੀਦ ਭਾਈ 'ਜਨਰਲ' ਲਾਭ ਸਿੰਘ ਦੀ ਹੱਤਿਆ ਤੋਂ ਬਾਅਦ ਭਾਰੀ ਝਟਕਾ ਲੱਗਾ ਸੀ । ਇਸ ਤੋਂ ਬਾਅਦ ਕੇਸੀਐਫ ਦੀ ਅਗਵਾਈ ਭਾਈ ਪਰਮਜੀਤ ਸਿੰਘ ਪੰਜਵੜ ਕਰ ਰਹੇ ਸਨ।