ਡੀ ਐਮ ਕੇ ਸਰਕਾਰ ਵਲੋਂ ਖੁਦਮੁਖਤਿਆਰੀ ਦੀ ਮੰਗ

ਡੀ ਐਮ ਕੇ ਸਰਕਾਰ ਵਲੋਂ ਖੁਦਮੁਖਤਿਆਰੀ ਦੀ ਮੰਗ

ਵਿਸ਼ੇਸ਼ ਰਿਪੋਰਟ

ਮਨਮੋਹਨ ਸਿੰਘ ਸਰਕਾਰ ਵਿਚ ਕੇਂਦਰੀ ਮੰਤਰੀ ਰਹੇ ਅਤੇ ਤਾਮਿਲਨਾਡੂ ਵਿਚ ਡੀ ਐਮ ਕੇ ਪਾਰਟੀ ਦੀ ਸਰਕਾਰ ਦੇ ਸੀਨੀਅਰ ਆਗੂ ਏ ਰਾਜਾ ਨੇ ਕੇਂਦਰ ਦੀ ਭਾਜਪਾ ਸਰਕਾਰ ਕੋਲੋ ਮੰਗ ਕੀਤੀ ਹੈ ਕਿ ਸੂਬੇ ਨੂੰ ਖੁਦਮੁਖਤਿਆਰੀ ਦਿਤੀ ਜਾਏ ਨਹੀਂ ਤੇ ਪਾਰਟੀ ਦੇਸ ਨਾਲੋ ਅਡ ਹੋਣ ਬਾਰੇ ਸੋਚਣ ਲਈ ਮਜਬੂਰ ਹੋਵੇੇਗੀ। ਮਹਾਂਰਾਸ਼ਟਰ ਵਿਚ ਸ਼ਿਵ ਸੈਨਾ ਸਰਕਾਰ ਦੇ ਹੋਏ ਹਸ਼ਰ ਨੂੰ ਵੇਖ ਕੇ ਪਾਰਟੀ ਇਹ ਮੰਗ ਕਰਨ ਲਈ ਮਜਬੂਰ ਹੋਈ ਜਾਪਦੀ ਹੈ। ਡੀ ਐਮ ਕੇ 1963 ਤੋਂ ਪਹਿਲਾਂ ਵੀ ਤਾਮਿਲਨਾਡੂ ਦੀ ਆਜਾਦੀ ਦੀ ਮੰਗ ਕਰਦੀ ਰਹੀ ਹੈ। 

ਮੋਦੀਕੇ ਜਿਉਂ ਜਿਉਂ ਸੂਬਿਆਂ ਉਤੇ ਕੇਂਦਰ ਦਾ ਸ਼ਿਕੰਜਾ ਕਸਦੇ ਜਾ ਰਹੇ ਹਨ, ਤਿਉਂ ਤਿਉਂ ਸੂਬਿਆਂ ਵਿਚ ਕੇਂਦਰ ਸਰਕਾਰ ਪ੍ਰਤੀ ਬੇਭਰੋਸਗੀ ਵਧਦੀ ਜਾ ਰਹੀ ਹੈ। ਮੋਦੀਕਿਆਂ ਦਾ ਹੈਦਰਾਬਾਦ ਵਿਚ ਜਾ ਕੇ ਸੂਬਾ ਸਰਕਾਰ ਨੂੰ ਭਰੋਸੇ ਵਿਚ ਲਏ ਬਿਨਾਂ ਖਰੂਦ ਪਾਉਣਾ ਮੁਖ ਮੰਤਰੀ ਨੂੰ ਗਵਾਰਾ ਨਹੀਂ ਹੋਇਆ। ਮੁਖ ਮੰਤਰੀ ਨੇ ਪ੍ਰਧਾਨ ਮੰਤਰੀ ਦਾ ਸੂਬੇ ਵਿਚ ਆਉਣ ਉਤੇ ਉਸਦਾ ਸਵਾਗਤ ਤੇ ਕੀ ਕਰਨਾ ਸੀ ਬਲਕਿ ਉਸ ਨੂੰ ਮਿਲਣਾ ਵੀ ਪਸੰਦ ਨਹੀਂ ਕੀਤਾ। 

ਇਸੇ ਕਰ ਕੇ ਮੋਦੀ ਭਗਤ ਅਖਬਾਰ ‘ਟਾਈਮਜ ਆਫ ਇੰਡੀਆ’ ਨੇ ਅੱਜ ਦੀ ਆਪਣੀ ਮੁਖ ਸੰਪਾਦਕੀ ‘ਕੋਲਕਤਾ ਟੂ ਹੈਦਰਾਬਾਦ’ ਵਿਚ ਅਗਲੇ ਸਾਲ ਤਿੰਲਗਾਨਾ ਸੂਬੇ ਦੀਆਂ ਹੋਣ ਵਾਲੀਆ ਵਿਧਾਨ ਸਭਾ ਚੋਣਾਂ ਵਿਚ ਮੋਦੀਕਿਆਂ ਦਾ ਹਸ਼ਰ ਬੰਗਾਲ ਵਾਲਾ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਉਸ ਨੇ ਇਹ ਵੀ ਸਪਸ਼ਟ ਕੀਤਾ ਹੈ, ਕਿ ਜਿਹੜੀਆ ਗਲਤੀਆਂ ਭਾਜਪਾ ਨੇ ਬੰਗਾਲ ਵਿਚ ਕੀਤੀਆ ਸਨ, ਓਹੀ ਗਲਤੀਆਂ ਉਹ ਤਿਲੰਗਾਨਾ ਵਿਚ ਦੁਹਰਾ ਰਹੀ ਹੈ। ਕੇਜਰੀਵਾਲ ਭਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ।