ਸਨੇਹਦੀਪ ਸਿੰਘ ਕਲਸੀ ਨੇ 5 ਭਾਸ਼ਾਵਾਂ 'ਵਿਚ 'ਕੇਸਰੀਆ' ਗਾਣਾ ਗਾ ਕੇ  ਮੋਦੀ ਤੇ ਆਨੰਦ ਮਹਿੰਦਰਾ ਨੂੰ ਕੀਤਾ ਨਿਹਾਲ

ਸਨੇਹਦੀਪ ਸਿੰਘ ਕਲਸੀ ਨੇ 5 ਭਾਸ਼ਾਵਾਂ 'ਵਿਚ 'ਕੇਸਰੀਆ' ਗਾਣਾ ਗਾ ਕੇ  ਮੋਦੀ ਤੇ ਆਨੰਦ ਮਹਿੰਦਰਾ ਨੂੰ ਕੀਤਾ ਨਿਹਾਲ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਦਿਲੀ:  ਬੀਤੇ ਦਿਨੀਂ ਸਨੇਹਦੀਪ ਨੇ ਬਾਲੀਵੁੱਡ ਫ਼ਿਲਮ 'ਬ੍ਰਹਮਅਸਤਰ' ਦਾ ਗਾਣਾ 'ਕੇਸਰੀਆ' 5 ਵੱਖ-ਵੱਖ ਭਾਸ਼ਾਵਾਂ ਮੱਲਿਆਲਮ, ਤੇਲੁਗੂ, ਕੰਨੜ, ਤਮਿਲ ਤੇ ਹਿੰਦੀ ਵਿਚ ਗਾਕੇ ਇਸ ਗਾਣੇ ਦੀ ਪੇਸ਼ਕਾਰੀ ਕੀਤੀ ਸੀ। ਸਨੇਹਦੀਪ ਸਿੰਘ ਕਲਸੀ ਨੇ ਇਸ ਗਾਣੇ ਦੀ ਵੀਡੀਓ ਪਿਛਲੇ ਸਾਲ ਜੁਲਾਈ ਮਹੀਨੇ ਵਿਚ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਸੀ। ਪਰ ਹੁਣ ਕੁੱਝ ਦਿਨਾਂ ਤੋਂ ਇਹ ਵੀਡੀਓ ਮੁੜ ਚਰਚਾ ਵਿਚ ਚੱਲ ਰਹੀ ਹੈ। ਕਾਫ਼ੀ ਲੋਕਾਂ ਵੱਲੋਂ ਇਸ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਜਾ ਰਿਹਾ ਹੈ। ਇੱਥੋਂ ਤਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਵੀ ਇਸ ਨੌਜਵਾਨ ਦੀ ਕਲਾ ਦੀ ਤਾਰੀਫ਼ ਕਰਨ ਤੋਂ ਨਹੀਂ ਰੁਕ ਸਕੇ। ਆਨੰਦ ਮਹਿੰਦਰਾ ਨੇ ਇਸ ਨੂੰ ਇਕਜੁੱਟ ਅਤੇ ਅਟੁੱਟ ਭਾਰਤ ਦੀ ਮਿਸਾਲ ਦੱਸਿਆ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ 'ਇੱਕ ਭਾਰਤ, ਸ਼੍ਰੇਸ਼ਠ ਭਾਰਤ' ਦੀ ਮਿਸਾਲ ਕਰਾਰ ਦਿੱਤਾ।