ਮੈਰਿਟ ਕਮ ਮੀਨਸ ਸਕੀਮ ਸ਼ੁਰੂ ਨਾ ਕਰਨ ਦੇ ਮਾਮਲੇ ’ਤੇ ਦਿੱਲੀ ਗੁਰਦੁਆਰਾ ਕਮੇਟੀ ਨੇ ਉਪ ਰਾਜਪਾਲ ਤੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਮੈਰਿਟ ਕਮ ਮੀਨਸ ਸਕੀਮ ਸ਼ੁਰੂ ਨਾ ਕਰਨ ਦੇ ਮਾਮਲੇ ’ਤੇ ਦਿੱਲੀ ਗੁਰਦੁਆਰਾ ਕਮੇਟੀ ਨੇ ਉਪ ਰਾਜਪਾਲ ਤੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 22 ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘੱਟ ਗਿਣਤੀ ਸੈਲ ਦੇ ਚੇਅਰਮੈਨ ਸਰਦਾਰ ਜਸਵਿੰਦਰ ਸਿੰਘ ਜੌਲੀ ਨੇ ਦਿੱਲੀ ਦੇ ਉਪ ਰਾਜਪਾਲ ਸ੍ਰੀ ਵੀ ਕੇ ਸਕਸੈਨਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੈਰਿਟ ਕਮ ਮੀਨਸ ਸਕੀਮ ਲਈ ਅਰਜ਼ੀਆਂ ਮੰਗਣ ਦੀ ਤਾਰੀਕ ਦਾ ਐਲਾਨ ਛੇਤੀ ਕੀਤਾ ਜਾਵੇ।

ਆਪਣੇ ਪੱਤਰ ਵਿਚ ਉਹਨਾਂ ਦੱਸਿਆ ਕਿ ਉਹ ਪਹਿਲਾਂ ਵੀ 2 ਸਤੰਬਰ ਨੂੰ ਇਸ ਮਾਮਲੇ ਵਿਚ ਦਿੱਲੀ ਦੀ ਸਿੱਖਿਆ ਮੰਤਰੀ ਸ੍ਰੀਮਤੀ ਆਤਿਸ਼ੀ ਨੂੰ ਪੱਤਰ ਵਿਚ ਉਹਨਾਂ ਕੇ ਮੰਗ ਕੀਤੀ ਸੀ ਸਕੀਮ ਤੁਰੰਤ ਖੋਲ੍ਹੀ ਜਾਵੇ ਪਰ ਹਾਲੇ ਤੱਕ ਸਕੀਮ ਲਈਬਿਨੈ  ਪੱਤਰ ਲੈਣ ਦੀ ਸ਼ੁਰੂਆਤ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਦਿੱਲੀ ਸਰਕਾਰ ਵਲੋਂ ਦਿੱਲੀ ਦੀ ਪ੍ਰਾਈਵੇਟ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਲਈ ਮੈਰਿਟ-ਕਮ-ਮੀਨਸ ਸਕੀਮ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਵਿਦਿਆਰਥੀਆਂ ਨੂੰ ਉਹਨਾਂ ਦੀ ਪਰਿਵਾਰਕ ਆਮਦਨ ਦੇ ਅਨੁਸਾਰ ਟਿਊਸ਼ਨ ਫੀਸ ਵਾਪਸ ਕੀਤੀ ਜਾਂਦੀ ਹੈ। ਇਸ ਸਕੀਮ ਦਾ ਲਾਭ ਪਿਛਲੇ ਸਾਲਾਂ ਵਿਚ ਅਨੇਕਾਂ ਵਿਦਿਆਰਥੀਆਂ ਨੇ ਚੁੱਕਿਆ ਹੈ ਅਤੇ ਕਈ ਅਜਿਹੇ ਵਿਦਿਆਰਥੀ ਵੀ ਹਨ ਜਿਹਨਾਂ ਨੂੰ ਪੂਰੀ ਦੀ ਪੂਰੀ ਫੀਸ ਵੀ ਵਾਪਸ ਮਿਲੀ ਹੈ। ਪਰ ਬੀਤੇ ਸਾਲ 2022-23 ਲਈ ਆਵੇਦਨ ਸ਼ੁਰੂ ਨਹੀਂ ਕੀਤੇ ਗਏ ਜਦਕਿ 2023-24 ਵੀ ਅੱਧੇ ਤੋਂ ਵੱਧ ਲੰਘ ਗਿਆ ਹੈ ਜਿਸ ਨਾਲ ਕਈ ਸਾਰੇ ਵਿਦਿਆਰਥੀ ਨਿਰਾਸ਼ ਹਨ ਅਤੇ ਕਈ ਅਜਿਹੇ ਵੀ ਹਨ ਜੋ ਸ਼ਾਇਦ ਅੱਗੇ ਪੜ੍ਹਾਈ ਵੀ ਨਹੀਂ ਕਰ ਸਕਣਗੇ। ਇਸ ਸਕੀਮ ਦੇ ਆਵੇਦਨ ਮੁੜ ਸ਼ੁਰੂ ਕਰਨ ਲਈ ਸ. ਜਸਵਿੰਦਰ ਸਿੰਘ ਜੌਲੀ ਜੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਘੱਟ ਗਿਣਤੀ ਸੈਲ ਦੇ ਚੇਅਰਮੈਨ ਹਨ, ਵਲੋਂ ਮੰਗ ਕੀਤੀ ਗਈ ਕਿ ਇਸ ਸਕੀਮ ਲਈ ਮੁੜ ਤੋਂ ਵਿਦਿਆਰਥੀਆਂ ਲਈ ਅਪਲਾਈ ਕਰਨ ਦੀ ਤਾਰੀਕ ਛੇਤੀ ਤੋਂ ਛੇਤੀ ਘੋਸ਼ਤ ਕੀਤੀ ਜਾਵੇ।