ਕੈਨੇਡੀਅਨ ਫ਼ੌਜ ਅਫ਼ਸਰ ਬਲਰਾਜ ਸਿੰਘ  ਦਾ ਫੋਰਟੀਟਿਊਡ ਐਵਾਰਡ ਨਾਲ ਹੋਇਆ ਸਨਮਾਨ

ਕੈਨੇਡੀਅਨ ਫ਼ੌਜ ਅਫ਼ਸਰ ਬਲਰਾਜ ਸਿੰਘ  ਦਾ ਫੋਰਟੀਟਿਊਡ ਐਵਾਰਡ ਨਾਲ ਹੋਇਆ ਸਨਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੈਲਗਰੀ: ਦਸਤਾਰਧਾਰੀ ਬਲਰਾਜ ਸਿੰਘ ਦਿਓਲ ਸੈਕੰਡ ਲੈਫਟੀਨੈਂਟ-ਆਰਟਿਲਰੀ ਅਫ਼ਸਰ  ਇਸ ਸਮੇਂ ਕੈਨੇਡਾ ਦੀ ਫ਼ੌਜ ਵਿਚ ਖਾਲਸਾ ਪੰਥ ਦੀ ਸ਼ਾਨ ਵਧਾ ਰਿਹਾ ਹੈ । ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਧਰੇ ਦਾ ਵਾਸੀ ਬਲਰਾਜ ਸਿੰਘ ਦਿਓਲ ਇਸ ਸਮੇਂ ਕੈਲਗਰੀ ਵਿਚ ਰਹਿ ਰਿਹਾ ਹੈ, ਜੋ ਕਿ 2008 ਵਿਚ ਕੈਨੇਡਾ ਆਇਆ ਸੀ । ਦਿਓਲ ਨੇ ਦੱਸਿਆ ਕਿ ਉਹ ਐਮ.ਐਸ.ਸੀ. (ਕੈਮਿਸਟਰੀ) ਤੇ ਬੀ.ਐੱਡ ਪਾਸ ਨੇ ਇਕ ਦਵਾਈ ਕੰਪਨੀ ਵਿਚ ਵਿਗਿਆਨੀ ਵਜੋਂ 5 ਸਾਲ ਤੋਂ ਵੀ ਵਧ ਸਮਾਂ ਕੰਮ ਕੀਤਾ ।ਉਪਰੰਤ ਕੈਂਸਰ ਤੇ ਮਾਨਸਿਕ ਰੋਗਾਂ ਬਾਰੇ ਖੋਜ਼ ਕੀਤੀ । ਬਾਅਦ ਵਿਚ ਕੋਨਕੋਰਡੀਆ ਯੂਨੀਵਰਸਿਟੀ ਐਡਮਿੰਟਨ ਤੋਂ ਐਨਵਾਇਰਨਮੈਂਟਲ ਪਬਲਿਕ ਹੈਲਥ 'ਚ ਬੈਚਲਰ ਡਿਗਰੀ ਕਰਕੇ ਅਲਬਰਟਾ ਦੀਆਂ ਸਿਹਤ ਸੇਵਾਵਾਂ ਵਿਚ ਸਿਹਤ ਅਧਿਕਾਰੀ ਵਜੋਂ ਕੰਮ ਕੀਤਾ | ਉਨਾਂ ਕਿਹਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਫ਼ੌਜ ਵਿਚ ਭਰਤੀ ਹੋਵੇਗਾ ।

15 ਨਵੰਬਰ 2017 ਨੂੰ ਉਸ ਨੇ ਕੈਨੇਡੀਅਨ ਫੋਰਸਜ਼ ਦੀ 20 ਫੀਲਡ ਰੈਜਮੈਂਟ ਵਿਚ ਸੈਕੰਡ ਲੈਫਟੀਨੈਂਟ-ਆਰਟਿਲਰੀ ਅਫਸਰ ਵਜੋਂ ਸਹੁੰ ਚੁੱਕੀ । ਉਨ੍ਹਾਂ ਨੂੰ ਹੁਣ ਫੋਰਟੀਟਿਊਡ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ । ਇਹ ਐਵਾਰਡ ਉਸ ਮੈਂਬਰ ਨੂੰ ਦਿੱਤਾ ਜਾਂਦਾ ਹੈ ,ਜਿਸ ਨੇ ਆਪਣੇ ਸਾਥੀਆਂ ਦੀ ਨਜ਼ਰ ਵਿਚ ਵਾਤਾਵਰਣ ਜਨ ਸਿਹਤ ਦੇ ਖੇਤਰ ਵਿਚ ਇਕ ਖਾਸ ਚੁਣੌਤੀਪੂਰਨ ਸਥਿਤੀ ਨਾਲ ਨਜਿੱਠਣਾ ਪਿਆ ਹੈ ।ਵਿਅਕਤੀ ਨੇ ਮੁਸ਼ਕਿਲ ਹਾਲਾਤ ਦੌਰਾਨ ਅਟੁੁੱਟ ਸਮਰਪਣ, ਲਗਨ ਅਤੇ ਪੇਸ਼ੇਵਰਤਾ ਦਿਖਾਈ ਹੈ  ।