ਪੰਜਾਬ ਦੀ ਇੱਕ ਹੋਰ ਧੀ ਨੀਨਾ ਪੁਰੇਵਾਲ ਜੱਜ ਬਣੀ
ਅੰਮ੍ਰਿਤਸਰ ਟਾਈਮਜ਼
ਸਰੀ: ਉਂਝ ਤਾਂ ਪੰਜਾਬੀ ਜਿਥੇ ਵੀ ਜਾਂਦੇ ਹਨ ਉਥੇ ਹੀ ਆਪਣੀ ਛਾਪ ਛੱਡ ਦਿੰਦੇ ਹਨ, ਪਰੰਤੂ ਇਥੇ ਅਸੀਂ ਤੁਹਾਨੂੰ ਪੰਜਾਬ ਦੀ ਇੱਕ ਉਸ ਧੀ ਬਾਰੇ ਦੱਸ ਰਹੇ ਹਾਂ, ਜਿਸ ਨੇ ਕੈਨੇਡਾ ਦੀ ਸਰਕਾਰ ਵਿੱਚ ਵੱਡੇ ਅਹੁਦੇ ਦਾ ਮਾਣ ਹਾਸਲ ਕੀਤਾ ਹੈ। ਇਸ ਪੰਜਾਬ ਦੀ ਧੀ ਦਾ ਨਾਂਅ ਨੀਨਾ ਪੁਰੇਵਾਲ ਹੈ, ਜਿਸ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਪ੍ਰੋਵਿੰਸ਼ੀਅਲ ਅਦਾਲਤ ਵਿੱਚ ਜੱਜ ਬਣਨ ਦਾ ਮਾਣ ਹਾਸਲ ਹੋਇਆ ਹੈ।ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਨੀਨਾ ਪੁਰੇਵਾਲ ਨਾਲ ਦੋ ਹੋਰ ਨਵੇਂ ਜੱਜ ਸਕਾਟ ਮੁਲਡਰ ਅਤੇ ਮਾਈਕਲ ਮੁਨਰੋ ਵੀ ਨਿਯੁਕਤ ਕੀਤੇ ਗਏ ਹਨ। ਸਰਕਾਰ ਵੱਲੋਂ ਕਿਹਾ ਗਿਆ ਕਿ ਉਹ 31 ਜਨਵਰੀ 2022 ਤੋਂ ਆਪਣਾ ਅਹੁਦਾ ਸੰਭਾਲ ਲੈਣਗੇ।
ਨੀਨਾ ਪੁਰੇਵਾਲ ਉੱਤਰੀ ਖੇਤਰ ਵਿੱਚ ਆਪਣੀ ਜ਼ਿੰਮੇਵਾਰੀ ਸੰਭਾਲਣਗੇ। ਬੀਸੀ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਚੱਲ ਰਹੇ ਉੱਤਰੀ ਜ਼ਮਾਨਤ ਪਾਇਲਟ ਪ੍ਰੋਜੈਕਟ ਲਈ ਮਦਦ ਮਿਲੇਗੀ। ਨੀਨਾ ਪੁਰੇਵਾਲ ਨੇ ਵਿਕਟੋਰੀਆ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ, 2005 ਵਿੱਚ ਗ੍ਰੈਜੂਏਸ਼ਨ ਕੀਤੀ ਅਤੇ 2013 ਵਿੱਚ ਆਕਸਫੋਰਡ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ।ਪੰਜਾਬ ਦੀ ਇਸ ਧੀ ਨੇ ਕਾਨੂੰਨੀ ਖੇਤਰ ਵਿੱਚ ਆਪਣੇ ਕਰੀਅਰ ਦੌਰਾਨ ਤਨਜ਼ਾਨੀਆ ਵਿੱਚ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਪੀਵੋਟ ਲੀਗਲ ਸੋਸਾਇਟੀ/ਐਲਐਲਪੀ ਲਈ ਸੂਬਾਈ ਸਰਕਾਰ ਦੇ ਚਾਈਲਡ ਐਂਡ ਯੂਥ ਐਡਵੋਕੇਟ ਵੱਜੋਂ ਅਤੇ ਡਿਊਟੀ ਸਲਾਹਕਾਰ ਵਜੋਂ ਵੀ ਕੰਮ ਕੀਤਾ।
Comments (0)