ਕੈਨੇਡਾ ਦੇ ਸੂਬੇ ਬ੍ਰਿਟਿਸ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਪੰਜਾਬੀ ਮੂਲ ਦੇ ਵਿਦਿਆਰਥੀ ਦੀ ਮੌਤ
ਅੰਮ੍ਰਿਤਸਰ ਟਾਈਮਜ਼
ਨਿਊਯਾਰਕ/ਸਰੀ, (ਰਾਜ ਗੋਗਨਾ/ ਕੁਲਤਰਨ ਪਧਿਆਣਾ)—ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਇੱਕ ਹੋਰ ਅੰਤਰ - ਰਾਸ਼ਟਰੀ ਵਿਦਿਆਰਥੀ ਸਿਮਰਜੀਤ ਸਿੰਘ ਦਹੇਲੇ ਦੀ ਮੌਤ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਦੋ ਸਾਲ ਪਹਿਲਾ ਹੀ ਪੜ੍ਹਾਈ ਵਾਸਤੇ ਕੈਨੇਡਾ ਆਇਆ ਸੀ ਅਤੇ ਸਿਰਫ 19 ਸਾਲਾਂ ਦੀ ਸੀ । ਸੂਤਰਾ ਮੁਤਾਬਕ ਸਿਮਰਜੀਤ ਸਿੰਘ ਦਹੇਲੇ ਦੀ ਲਾਸ਼ Alex Fraser Bridge ਦੇ ਪਾਣੀ ਚੋਂ ਮਿਲੀ ਹੈ ਅਤੇ ਪੁਲਿਸ ਘਟਨਾ ਦੀ ਸਾਰੇ ਪੱਖਾ ਤੋਂ ਜਾਂਚ ਕਰ ਰਹੀ ਹੈ । ਇਹ ਘਟਨਾ 14 ਜਨਵਰੀ ਵਾਲੀ ਰਾਤ ਦੀ ਦੱਸੀ ਜਾ ਰਹੀ ਹੈ। ਨੌਜਵਾਨ ਦਾ ਪਿਛੋਕੜ ਪੰਜਾਬ ਦੇ ਸ਼ਹਿਰ ਲੁਧਿਆਣਾ ਨਾਲ ਹੈ। ਨੌਜਵਾਨਾ ਦੇ ਦੋਸਤਾ ਵੱਲੋ ਉਸਦੇ ਅੰਤਮ ਸੰਸਕਾਰ ਲਈ ਗੋ-ਫੰਡ ਰੇਜਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਵੱਖ-ਵੱਖ ਕਾਰਨਾ ਕਰਕੇ ਹਰ ਹਫਤੇ ਹੀ ਅੰਤਰ-ਰਾਸ਼ਟਰੀ ਵਿਦਿਆਰਥੀਆ ਬਾਬਤ ਇਹੋ ਜਿਹੀਆਂ ਮੰਦਭਾਗੀਆ ਖ਼ਬਰਾ ਸਾਹਮਣੇ ਆਉਣ ਦਾ ਸਿਲਸਿਲਾ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ ਜਿਸ ਬਾਬਤ ਭਾਈਚਾਰਾ ਵੀ ਚਿੰਤਤ ਹੈ।
Comments (0)