ਭਾਈ ਨਿੱਝਰ ਕਤਲਕਾਂਡ ਵਿਚ ਸ਼ਕੀ ਨਾਮਜਦ ਹਿੰਦੁਸਤਾਨੀ ਰਾਜਦੂਤ ਵਰਮਾ ਦਾ ਹੋਇਆ ਭਾਰੀ ਵਿਰੋਧ, ਪਿਛਲੇ ਪਾਸਿਓਂ ਭੱਜਣ ਨੂੰ ਹੋਇਆ ਮਜਬੂਰ 

ਭਾਈ ਨਿੱਝਰ ਕਤਲਕਾਂਡ ਵਿਚ ਸ਼ਕੀ ਨਾਮਜਦ ਹਿੰਦੁਸਤਾਨੀ ਰਾਜਦੂਤ ਵਰਮਾ ਦਾ ਹੋਇਆ ਭਾਰੀ ਵਿਰੋਧ, ਪਿਛਲੇ ਪਾਸਿਓਂ ਭੱਜਣ ਨੂੰ ਹੋਇਆ ਮਜਬੂਰ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 13 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿੱਚ ਭਾਰਤੀ ਕੌਸਲੇਟ ਸੰਜੇ ਵਰਮਾ ਜਿਸਦਾ ਨਾਮ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਕੱਤਲ ਅੰਦਰ ਸ਼ਕੀ ਨਾਮਜਦ ਕੀਤਾ ਗਿਆ ਹੈ, ਨੂੰ ਹੋਲੀਡੇ ਇਨ ਹੋਟਲ ਵਿੱਚ ਨੈਟਵਰਕ ਈਵੈਂਟ ਮੀਟਿੰਗ ਵਿੱਚ ਚੀਫ ਗੈਸਟ ਵਜੋਂ ਸੱਦਿਆ ਗਿਆ ਸੀ, ਦਾ ਖਾਲਸਾਈ ਸਿੱਖਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ । ਹੋਟਲ ਦੇ ਬਾਹਰ ਲੱਗੇ ਵੱਡੇ ਵੱਡੇ ਫਲੈਕਸ ਜਿਨ੍ਹਾਂ ਅੰਦਰ ਸਿੱਖਾਂ ਅਤੇ ਕਿਸਾਨਾਂ ਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਦਿਖਾਇਆ ਹੋਇਆ ਸੀ ਰਾਹ ਚੱਲਦੇ ਲੋਕਾਂ ਦਾ ਧਿਆਨ ਆਪਣੇ ਵਲ ਖਿੱਚ ਰਹੇ ਸਨ । ਜਿਕਰਯੋਗ ਹੈ ਕਿ ਐਸਐਫਜੇ ਦੇ ਜਰਨਲ ਕੌਸ਼ਲ ਗੁਰਪਤਵੰਤ ਸਿੰਘ ਪਨੂੰ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਇਸ ਵਿਰੋਧ ਦਾ ਸੱਦਾ ਦਿੱਤਾ ਗਿਆ ਸੀ । ਐਡਮਿੰਟਨ ਕੈਲਗਰੀ ਅਤੇ ਵੈਨਕੁਵਰ ਦੇ ਸਿੱਖ ਭਾਈਚਾਰੇ ਵੱਲੋਂ ਇਸ ਸਮਾਗਮ ਦਾ ਮੁਕੰਮਲ ਰੂਪ ਚ ਬਾਈਕਾਟ ਕੀਤਾ ਗਿਆ । ਸੈਕੜਿਆ ਦੀ ਤਾਦਾਦ ਅੰਦਰ ਸਿੱਖ ਸੰਗਤਾਂ ਨੇ ਸ਼ਾਮ ਦੇ 4 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਹੋਟਲ ਦਾ ਹਰ ਗੇਟ ਘੇਰ ਰੱਖਿਆ ਸੀ । ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਸੰਗਤਾਂ ਨੂੰ ਗੁਮਰਾਹ ਕਰਣ ਲਈ ਇੱਕੋ ਵਰਗੀਆਂ ਤਿੰਨ ਕਾਲੇ ਰੰਗ ਦੀਆਂ ਗੱਡੀਆਂ ਲੈ ਕੇ ਆਇਆ ਸੀ ਪਰ ਓਹ ਹੋਟਲ ਦੇ ਅੰਦਰ ਜਾਂਦਾ ਵੇਖਿਆ ਨਹੀਂ ਗਿਆ । ਜਦੋ ਮੁਜਾਹਰਾ ਕਰ ਰਹੀ ਸੰਗਤ ਨੂੰ ਪਤਾ ਲਗਿਆ ਕਿ ਓਹ ਇਕ ਅਣਦੇਖੇ ਰਾਹ ਤੋਂ ਅੰਦਰ ਗਿਆ ਹੈ ਤਾਂ ਉੱਥੇ ਵੀਂ ਸੰਗਤ ਨੇ ਘੇਰਾਵ ਕਰ ਦਿੱਤਾ ਇਸ ਦਾ ਪਤਾ ਲਗਦੇ ਹੀ ਓਹ ਜਿਥੋਂ ਹੋਟਲ ਅੰਦਰ ਖਾਣ ਪੀਣ ਅਤੇ ਹੋਰ ਸਮਾਨ ਪਹੁੰਚਾਇਆ ਜਾਂਦਾ ਹੈ ਓਥੋਂ ਦਾ ਸ਼ਟਰ ਚਕ ਕੇ ਭਜ ਨਿਕਲਿਆ ਅਤੇ ਉਨ੍ਹਾਂ ਦਾ ਇਹ ਪ੍ਰੋਗਰਾਮ ਨੇਪੜੇ ਨਹੀਂ ਚੜ੍ਹ ਸਕਿਆ । ਇਥੇ ਧਿਆਨਦੇਣ ਯੋਗ ਹੈ ਕਿ ਵਿਰੋਧ ਕਰ ਰਹੀਆਂ ਸਿੱਖ ਸੰਗਤਾਂ ਵਲੋਂ ਸੰਜੇ ਵਰਮਾ ਨੂੰ ਬਾਰ ਬਾਰ ਸੁਆਲ ਪੁਛੇ ਜਾ ਰਹੇ ਸਨ ਕਿ ਸਾਨੂੰ ਦਸਿਆ ਜਾਏ ਹਰਦੀਪ ਸਿੰਘ ਨਿੱਝਰ ਦਾ ਕਾਤਲ ਕੌਣ ਹੈ, ਕੌਣ ਹਿੰਦ ਸਰਕਾਰ ਦੇ ਕਹਿਣ ਤੇ ਸਿੱਖਾਂ ਦਾ ਕੱਤਲ ਕਰਵਾ ਰਿਹਾ ਹੈ..? ਓਹ ਕਹਿ ਰਹੇ ਸਨ ਕਿ ਸਾਨੂੰ ਸਾਡੇ ਸੁਆਲਾਂ ਦਾ ਜੁਆਬ ਦੇਵੋ ਪਰ ਓਹ ਡਰ ਦੇ ਮਾਰੇ ਗੱਡੀ ਵਿੱਚੋਂ ਬਾਹਰ ਹੀ ਨਹੀਂ ਨਿਕਲ ਰਿਹਾ ਸੀ । ਸਰੀ ਵੈਨਕੁਵਰ ਤੋਂ ਵਿਸ਼ੇਸ਼ ਤੌਰ ਤੇ ਸਿੱਖ ਆਗੂ ਭਾਈ ਨਰਿੰਦਰ ਸਿੰਘ ਖਾਲਸਾ ਅਤੇ ਭਾਈ ਮਨਜਿੰਦਰ ਸਿੰਘ ਖਾਲਸਾ ਐਸਐਫਜੇ ਵਾਲੇ ਵੀ ਇਸ ਵਿਰੋਧ ਵਿਚ ਉਚੇਚੇ ਤੌਰ ਤੇ ਵੱਡੀ ਗਿਣਤੀ ਅੰਦਰ ਸੰਗਤਾਂ ਨੂੰ ਨਾਲ ਲੈ ਕੇ ਤਕਰੀਬਨ 14-15 ਘੰਟਿਆਂ ਦਾ ਸਫ਼ਰ ਕਰ ਪਹੁੰਚੇ ਹੋਏ ਸਨ । ਇਸ ਮੌਕੇ ਐਡਮਿੰਟਨ ਵਿੱਚ ਰੈਫਰੈਡਮ 2020 ਦੀਆਂ ਆ ਰਹੀਆਂ ਵੋਟਾਂ ਵਾਰੇ ਵੀ ਵਿਚਾਰਾਂ ਹੋਈਆਂ । ਉੱਥੇ ਹਾਜਿਰ ਸੰਗਤਾਂ ਨੂੰ ਭਾਈ ਮਲਕੀਤ ਸਿੰਘ ਢੇਸੀ, ਗੁਲਜ਼ਾਰ ਸਿੰਘ ਨਿਰਮਾਨ, ਭਾਈ ਪ੍ਰਭਜੋਤ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਨੇਡਾ, ਗੁਰਜੋਤ ਸਿੰਘ ਜੋਤੀ ਨੇ ਸੰਬੋਧਨ ਕੀਤਾ ।