ਨਿਊਯਾਰਕ ਟਾਈਮਜ਼ ਦੇ ਅਨੁਸਾਰ ਰੂਸ-ਯੂਕਰੇਨ ਜੰਗ ਵਿਚ ਲਗਭਗ 500,000 ਸੈਨਿਕ ਯੁੱਧ ਵਿੱਚ ਮਾਰੇ ਗਏ

ਨਿਊਯਾਰਕ ਟਾਈਮਜ਼ ਦੇ ਅਨੁਸਾਰ ਰੂਸ-ਯੂਕਰੇਨ ਜੰਗ ਵਿਚ  ਲਗਭਗ 500,000 ਸੈਨਿਕ ਯੁੱਧ ਵਿੱਚ ਮਾਰੇ ਗਏ

ਵਿਸ਼ਵ ਪੱਧਰ 'ਤੇ ਅਮੀਰ ਲੋਕਾਂ ਦੀ ਗਿਣਤੀ ਵਿਚ 5.4 ਫੀਸਦੀ ਦੀ ਕਮੀ ,ਭਾਰਤ ਵਿੱਚ ਅਰਬਪਤੀਆਂ ਦੀ ਹਿੱਸੇਦਾਰੀ ਵਧੀ

*ਦੁਨੀਆ ਭਰ ਦੇ ਕਈ ਖੇਤਰਾਂ ਵਿੱਚ ਭੋਜਨ ਦੀ ਕਮੀ ਅਤੇ ਮਹਿੰਗਾਈ ਵਿੱਚ ਵਾਧਾ 

ਪਿਛਲੇ ਦੋ ਸਾਲਾਂ ਤੋਂ ਚੱਲ ਰਹੀ ਰੂਸ-ਯੂਕਰੇਨ ਜੰਗ ਨੇ ਦੁਨੀਆ ਦੇ ਅਰਬਪਤੀਆਂ ਲਈ ਕਈ ਆਰਥਿਕ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਇੱਕ ਰਿਪੋਰਟ ਦੇ ਅਨੁਸਾਰ, ਯੁੱਧ ਦੇ ਦੌਰਾਨ ਵਿਸ਼ਵ ਪੱਧਰ 'ਤੇ ਅਤਿ ਅਮੀਰ ਲੋਕਾਂ ਦੀ ਗਿਣਤੀ ਵਿਚ ਵੀ 5.4 ਫੀਸਦੀ ਦੀ ਕਮੀ ਆਈ ਹੈ ਪਰ ਏਸ਼ੀਆ, ਖਾਸ ਕਰਕੇ ਭਾਰਤ ਵਿੱਚ ਅਰਬਪਤੀਆਂ ਦੀ ਹਿੱਸੇਦਾਰੀ ਲਗਾਤਾਰ ਵਧ ਰਹੀ ਹੈ।

ਹਾਲਾਂਕਿ ਇਸ ਜੰਗ ਵਿੱਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਮਨੁੱਖੀ ਨੁਕਸਾਨ ਵੀ ਸਭ ਤੋਂ ਵੱਧ ਹੋਇਆ ਹੈ। ਨਿਊਯਾਰਕ ਟਾਈਮਜ਼ ਦੇ ਅਨੁਸਾਰ, ਲਗਭਗ 500,000 ਸੈਨਿਕ ਯੁੱਧ ਵਿੱਚ ਮਾਰੇ ਗਏ ਜਾਂ ਜ਼ਖਮੀ ਹੋਏ ਹਨ। ਲਗਭਗ 120,000 ਰੂਸੀ ਸੈਨਿਕ ਮਾਰੇ ਗਏ ਅਤੇ 170,000 ਤੋਂ 180,000 ਜ਼ਖਮੀ ਹੋਏ। ਇਸ ਦੇ ਨਾਲ ਹੀ ਯੂਕਰੇਨੀ ਫੌਜ ਦੇ 70,000 ਮਾਰੇ ਗਏ ਅਤੇ 100,000 ਤੋਂ 120,000 ਜ਼ਖਮੀ ਹੋਏ। ਯੁੱਧ ਨੇ ਅਸਥਿਰਤਾ ਅਤੇ ਵਸਤੂਆਂ ਅਤੇ ਊਰਜਾ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ, ਜਿਸ ਨਾਲ ਦੁਨੀਆ ਭਰ ਦੇ ਕਈ ਖੇਤਰਾਂ ਵਿੱਚ ਭੋਜਨ ਦੀ ਕਮੀ ਅਤੇ ਮਹਿੰਗਾਈ ਵਿੱਚ ਵਾਧਾ ਹੋਇਆ ਹੈ। ਇਸ ਕਾਰਨ 2023 ਵਿੱਚ ਭੋਜਨ ਸਪਲਾਈ ਦੀਆਂ ਚੁਣੌਤੀਆਂ ਕਾਇਮ ਰਹਿਣਗੀਆਂ।

ਚੋਟੀ ਦੇ 10 ਦੇਸ਼ਾਂ ਵਿੱਚ ਅਰਬਪਤੀਆਂ ਦੀ ਗਿਣਤੀ ਵਿੱਚ ਕਮੀ 

ਦੁਨੀਆ ਵਿਚ 3 ਲੱਖ 95 ਹਜ਼ਾਰ 70 ਲੋਕ ਅਜਿਹੇ ਹਨ, ਜਿਨ੍ਹਾਂ ਕੋਲ 3 ਕਰੋੜ ਡਾਲਰ ਯਾਨੀ ਕਰੀਬ 2.48 ਅਰਬ ਰੁਪਏ ਦੀ ਜਾਇਦਾਦ ਹੈ। ਇਹ ਖੁਲਾਸਾ ਅਲਟਰਾਟਾ ਵਰਲਡ ਅਲਟਰਾ ਵੈਲਥ ਰਿਪੋਰਟ 2023 ਦੁਆਰਾ ਕੀਤਾ ਗਿਆ ਸੀ। ਰਿਪੋਰਟ ਮੁਤਾਬਕ ਯੂਕਰੇਨ ਯੁੱਧ ਦੌਰਾਨ 2022 ਦੌਰਾਨ ਭਾਰਤ ਨੂੰ ਛੱਡ ਕੇ ਦੁਨੀਆ ਦੇ ਚੋਟੀ ਦੇ 10 ਦੇਸ਼ਾਂ ਵਿਚ ਅਮੀਰਾਂ ਦੀ ਗਿਣਤੀ ਵਿਚ ਕਮੀ ਆਈ ਹੈ। ਗਲੋਬਲ ਪੱਧਰ 'ਤੇ ਵੀ ਅਤਿ ਅਮੀਰ ਲੋਕਾਂ ਦੀ ਗਿਣਤੀ ਵਿਚ 5.4% ਦੀ ਗਿਰਾਵਟ ਦੇਖੀ ਗਈ ਹੈ ਅਤੇ ਹੁਣ ਉਨ੍ਹਾਂ ਦੀ ਦੌਲਤ ਲਗਭਗ 45 ਟ੍ਰਿਲੀਅਨ ਡਾਲਰ ਹੈ। ਇਸ ਵਿਚ ਸਭ ਤੋਂ ਜ਼ਿਆਦਾ ਕਮੀ ਜਾਪਾਨ ਅਤੇ ਹਾਂਗਕਾਂਗ 'ਚ ਦੇਖਣ ਨੂੰ ਮਿਲੀ ਹੈ। ਰਿਪੋਰਟ ਮੁਤਾਬਕ ਚੀਨ ਤੋਂ ਬਾਅਦ ਅਮਰੀਕਾ ਦੁਨੀਆ ਦਾ ਸਭ ਤੋਂ ਅਮੀਰ ਦੇਸ ਹੈ।

ਉੱਤਰੀ ਅਮਰੀਕਾ ਵਿੱਚ ਦੁਨੀਆ ਦੇ ਸਭ ਤੋਂ ਅਮੀਰ ਲੋਕ ਹਨ। ਜਿਨ੍ਹਾਂ ਦੀ ਗਿਣਤੀ 1,42,990 ਹੈ। ਹਾਲਾਂਕਿ, ਇਹ ਸੰਖਿਆ 2021 ਦੇ ਮੁਕਾਬਲੇ 4 ਪ੍ਰਤੀਸ਼ਤ ਘੱਟ ਹੈ। ਏਸ਼ੀਆ ਦੂਜੇ ਸਥਾਨ 'ਤੇ ਹੈ, ਜਿੱਥੇ 1,08,370 ਅਮੀਰ ਹਨ। ਇੱਥੇ ਵੀ ਅਮੀਰਾਂ ਵਿੱਚ 10.9 ਫੀਸਦੀ ਦੀ ਕਮੀ ਆਈ ਹੈ। ਤੀਜੇ ਸਥਾਨ 'ਤੇ ਯੂਰਪ ਦੇ 1,00,850 ਅਮੀਰ ਲੋਕ ਹਨ ਅਤੇ ਇੱਥੇ 7.1 ਫੀਸਦੀ ਦੀ ਗਿਰਾਵਟ ਆਈ ਹੈ। ਜਦੋਂ ਕਿ ਤੇਲ ਨਾਲ ਭਰਪੂਰ ਪੱਛਮੀ ਏਸ਼ੀਆ ਵਿੱਚ ਰਹਿਣ ਵਾਲੇ ਅਮੀਰਾਂ ਦੀ ਗਿਣਤੀ ਵਿੱਚ ਪਿਛਲੇ ਸਾਲਾਂ ਵਿੱਚ 15.7 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਤੋਂ ਬਾਅਦ ਹੁਣ ਉੱਥੇ ਦੇ ਦੇਸ਼ਾਂ ਵਿੱਚ 21,640 ਸੁਪਰ ਅਮੀਰ ਲੋਕ ਰਹਿ ਰਹੇ ਹਨ। ਲਾਤੀਨੀ ਅਮਰੀਕਾ ਅਤੇ ਕੈਰੇਬੀਅਨ ਵੀ ਹੁਣ ਅਮੀਰਾਂ ਦੀਆਂ ਮਨਪਸੰਦ ਥਾਵਾਂ ਬਣਦੇ ਜਾ ਰਹੇ ਹਨ। ਇਸ ਤੋਂ ਇਲਾਵਾ ਕੈਨੇਡਾ ਵਿਚ 13,320, ਜਰਮਨੀ ਵਿਚ 19,590, ਚੀਨ ਵਿਚ 47,190, ਬਰਤਾਨੀਆ ਵਿਚ 14,005, ਜਾਪਾਨ ਵਿਚ 14,940, ਫਰਾਂਸ ਵਿਚ 11,980, ਅਮਰੀਕਾ ਵਿਚ 129,665, ਹਾਂਗਕਾਂਗ ਵਿਚ 12,615, ਭਾਰਤ ਵਿਚ 8,890 ਅਮੀਰ ਲੋਕ ਰਹਿੰਦੇ ਹਨ।

ਭਾਰਤ ਦੇ ਸਭ ਤੋਂ ਵੱਧ ਅਰਬਪਤੀ ਮੁੰਬਈ ਵਿੱਚ

ਮੁੰਬਈ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਅਰਬਪਤੀ ਹਨ, ਜਿਨ੍ਹਾਂ ਵਿੱਚ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਵਰਗੇ ਅਮੀਰ ਲੋਕ ਸ਼ਾਮਲ ਹਨ। ਹੁਰੁਨ ਗਲੋਬਲ ਰਿਚ ਲਿਸਟ ਦੇ ਅਨੁਸਾਰ, ਮੁੰਬਈ ਵਿਚ 72 ਅਰਬਪਤੀ ਰਹਿੰਦੇ ਹਨ। ਜਦੋਂ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 51 ਅਰਬਪਤੀ ਰਹਿੰਦੇ ਹਨ। ਇਸ ਦੇ ਨਾਲ ਹੀ ਗਲੋਬਲ ਸੰਪਤੀ ਵਿਚ ਏਸ਼ੀਆਈ ਅਰਬਪਤੀਆਂ ਦੀ ਹਿੱਸੇਦਾਰੀ ਲਗਾਤਾਰ ਵਧ ਰਹੀ ਹੈ।ਸਾਲ 2004 ਵਿਚ ਇਹ 15 ਫੀਸਦੀ ਸੀ, ਜੋ 2022 'ਵਿਚ 27 ਫੀਸਦੀ ਤੱਕ ਪਹੁੰਚ ਗਈ ਹੈ। ਸਾਲ 2028 ਤੱਕ ਇਸ ਦੇ 29 ਫੀਸਦੀ ਤੱਕ ਪਹੁੰਚਣ ਦੀ ਉਮੀਦ ਹੈ।