ਬਿਲਕੀਸ ਬਾਨੋ ਕੇਸ ਵਿਚ ਦੋਸ਼ੀਆਂ ਦੀ ਰਿਹਾਈ ਮਗਰੋਂ ਮੁਸਲਮਾਨਾਂ ਵਿਚ ਡਰ

ਰੰਧਿਕਪੁਰ ਪਿੰਡ ਛੱਡਣ ਲੱਗੇ ਮੁਸਲਮਾਨ
ਅੰਮ੍ਰਿਤਸਰ ਟਾਈਮਜ਼
ਦਾਹੋਦ (ਗੁਜਰਾਤ):ਗੁਜਰਾਤ ਦੇ ਦਾਹੋਦ ਜ਼ਿਲ੍ਹੇ ਦੇ ਰੰਧਿਕਪੁਰ ਪਿੰਡ ਦੇ ਇੱਕ ਵਸਨੀਕ ਨੇ ਦਾਅਵਾ ਕੀਤਾ ਕਿ 2002 ਦੇ ਦੰਗਿਆਂ ਦੌਰਾਨ ਬਿਲਕੀਸ ਬਾਨੋ ਨਾਲ ਜਬਰ-ਜਨਾਹ ਅਤੇ ਉਨ੍ਹਾਂ ਦੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਹੱਤਿਆ ਮਾਮਲੇ ਵਿੱਚ 11 ਦੋਸ਼ੀਆਂ ਦੀ ਰਿਹਾਈ ਮਗਰੋਂ ਸੁਰੱਖਿਆ ਕਾਰਨਾਂ ਕਾਰਨ ਕਈ ਮੁਸਲਮਾਨ ਪਿੰਡ ਛੱਡ ਕੇ ਚਲੇ ਗਏ ਹਨ। ਇਹ ਘਟਨਾ ਇਸੇ ਪਿੰਡ ਵਿੱਚ ਹੋਈ ਸੀ। ਪੁਲੀਸ ਨੇ ਰੰਧਿਕਪੁਰ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਕਿਉਂਕਿ ਜੇਲ੍ਹ ਵਿੱਚੋਂ ਰਿਹਾਅ ਹੋਏ ਲੋਕ ਗੁਆਂਢੀ ਪਿੰਡ ਤੋਂ ਹਨ।
Comments (0)