5 ਮਹੀਨੇ ਬਾਅਦ ਡਰੱਗ ਮਾਮਲੇ ਵਿਚ ਹਾਈ ਕੋਰਟ ਨੇ ਦਿੱਤੀ ਮਜੀਠੀਆ  ਨੂੰ ਜ਼ਮਾਨਤ

5 ਮਹੀਨੇ ਬਾਅਦ ਡਰੱਗ ਮਾਮਲੇ ਵਿਚ ਹਾਈ ਕੋਰਟ ਨੇ ਦਿੱਤੀ ਮਜੀਠੀਆ  ਨੂੰ ਜ਼ਮਾਨਤ

ਅੰਮ੍ਰਿਤਸਰ ਟਾਈਮਜ਼    

ਚੰਡੀਗੜ੍ਹ : ਐੱਨਡੀਪੀਐੱਸ ਕੇਸ ’ਵਿਚ ਫਸੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ’ਤੇ ਹਾਈ ਕੋਰਟ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ। ਜਸਟਿਸ ਐੱਮਐੱਸ ਰਾਮਚੰਦਰ ਤੇ ਜਸਟਿਸ ਸੁਰੇਸ਼ਵਰ ਠਾਕੁਰ ਦੀ ਬੈਂਚ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ 29 ਜੁਲਾਈ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖਿਆ ਸੀ। ਉਨ੍ਹਾਂ ਨੂੰ ਇਸ ਮਾਮਲੇ ਵਿੱਤ ਰਾਹਤ ਮਿਲੀ ਹੈ। ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਜ਼ਿਕਰਯੋਗ ਇਹ ਹੈ ਕਿ ਨਵਜੋਤ ਸਿੰਘ ਸਿੰਧੂ ਤੇ ਦਲੇਰ ਮਹਿੰਦੀ ਇਸ ਸਮੇਂ ਵੀ ਜੇਲ੍ਹ ਵਿੱਚ ਹੀ ਹਨ।