ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਰਿਹਾਈ ਦਾ ਕੇਸ ਸਰਕਾਰ ਵੱਲੋਂ ਖ਼ਾਰਜ

ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਰਿਹਾਈ ਦਾ ਕੇਸ ਸਰਕਾਰ ਵੱਲੋਂ ਖ਼ਾਰਜ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ : ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਰਿਹਾਈ ਦਾ ਕੇਸ ਸਰਕਾਰ ਵੱਲੋਂ ਖ਼ਾਰਜ ਕਰ ਦਿੱਤਾ  ਹੈ। ਇਹ ਜਾਣਕਾਰੀ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਮੁਖੀ, ਪੰਜਆਬ ਲਾਇਰਜ ਵਲੋਂ ਦਿਤੀ ਗਈ ਹੈ। ਜ਼ਿਕਰਯੋਗ ਹੈ ਕਿ ਭਾਈ ਗੁਰਮੀਤ ਸਿੰਘ ਜੀ ਦੀ ਰਿਹਾਈ ਦੇ ਸਬੰਧ ਵਿੱਚ 5 ਅਕਤੂਬਰ 2021 ਪੰਜਾਬ ਹਰਿਆਣਾ ਹਾਈ ਕੋਰਟ ਨੇ ਫੈਸਲਾ ਲੈਣ ਦਾ ਹੁਕਮ ਜਾਰੀ ਕੀਤਾ ਸੀ. ਜਿਸ ਦੇ ਤਹਿਤ  ਸੀ ਆਰ ਡਬਲਯੂ ਪੀ ਹੇਠ ਪਟੀਸ਼ਨ ਦਾਇਰ ਕੀਤੀ ਗਈ ਸੀ ਪਰ ਦੋ ਮਹੀਨਿਆਂ ਵਿੱਚ ਕੋਈ ਫੈਸਲਾ ਨਾ ਲੈਣ ਕਰਕੇ ਮਈ  2022 ਵਿਚ ਦੁਬਾਰਾ CRWP ਦੇ ਹੇਠ CRWM ਪਟੀਸ਼ਨ ਦਾਇਰ ਕਰ ਦਿੱਤੀ ਗਈ ਸੀ ਜਿਸ ਵਿਚ UT ਪ੍ਰਸ਼ਾਸਨ ਨੇ ਦੱਸਿਆ ਕਿ  ਅਸੀਂ ਦੋ ਮਹੀਨਿਆਂ ਵਿੱਚ ਫੈਸਲਾ ਇਸ ਕਰਕੇ ਨਹੀ ਮਿਲਿਆ ਕਿਉਕਿ ਦਸੰਬਰ 2021 ਤੋਂ  ਜੁਲਾਈ 2022 ਤੱਕ DM ਪਟਿਆਲਾ ਨੇ ਆਪਣੀ ਰਿਪੋਰਟ ਨਹੀਂ ਭੇਜੀ ਜਦੋਂ ਕਿ ਉਹਨਾਂ ਨੂੰ ਵਾਰ ਵਾਰ ਰਿਪੋਰਟ ਭੇਜਣ ਲਈ ਪੱਤਰ ਵੀ ਜਾਰੀ ਕੀਤੇ ਸਨ। 
ਇਸ ਦੇ ਚਲਦੇ ਹੀ 6 ਅਕਤੂਬਰ 2022 ਨੂੰ ਸਿੱਖ ਜਥੇਬੰਦੀਆਂ ਵਲੋਂ DM ਪਟਿਆਲਾ ਨੂੰ ਸਵਾਲ ਨਾਮਾ ਪੇਸ਼ ਕੀਤਾ ਗਿਆ ਕਿ ਉਹ ਆਪਣੀ ਰਿਪੋਰਟ ਕਿਉਂ ਨਹੀਂ ਭੇਜ ਰਹੇ ਤਾਂ DM ਪਟਿਆਲਾ ਨੇ ਦਸੀਆਂ ਕਿ 23/09/ 2022 ਨੂੰ ਭੇਜ ਚੁਕੇ ਹਾਂ।ਬੀਤੇ ਕੱਲ੍ਹ 18 ਨਵੰਬਰ 2022 ਨੂੰ ਇਸ ਕੇਸ ਦੇ ਸੰਬੰਧ ਵਿਚ ਸੁਣਵਾਈ ਸੀ ਤੇ ਇਸ ਸੁਣਵਾਈ ਵਿਚ UT ਪ੍ਰਸ਼ਾਸਨ ਨੇ ਦਸੀਆਂ ਕਿ DM ਪਟਿਆਲਾ ਦੀ ਭਾਈ ਗੁਰਮੀਤ ਸਿੰਘ ਇੰਜੀਨੀਅਰ ਨੂੰ ਰਿਹਾਅ ਨਾ ਕਰਨ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਰਿਹਾਈ ਦਾ ਕੇਸ ਖ਼ਾਰਜ ਕਰ ਦਿਤਾ ਹੈ।
DM ਪਟਿਆਲਾ ਜੋ ਭਗਵੰਤ ਮਾਨ ਸਰਕਾਰ  ਦੇ ਅਧੀਨ ਕੰਮ ਕਰਦੀ ਹੈ । ਭਗਵੰਤ ਮਾਨ ਸਰਕਾਰ ਵਲੋਂ ਭਾਈ ਗੁਰਮੀਤ ਸਿੰਘ ਦੀ ਰਿਹਾਈ ਲਈ ਕੋਈ ਸਿਫਾਰਸ਼ ਨਹੀਂ ਕੀਤੀ ਤੇ DM ਪਟਿਆਲਾ ਨੇ ਆਪਣੀ ਗਲਤ ਰਿਪੋਰਟ ਪੇਸ਼ ਕਰਕੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਰਿਹਾਈ ਖ਼ਾਰਜ ਕਰਵਾ ਦਿੱਤੀ । UT ਦਾ ਬੀਜੇਪੀ ਪ੍ਰਸ਼ਾਸਨ  ਜੋ ਕਿ ਕੇਂਦਰ ਸਰਕਾਰ ਦੇ ਹੇਠ ਕੰਮ ਕਰਦਾ ਹੈ ਉਸ ਨੇ ਇਸ ਗ਼ਲਤ ਸਿਫ਼ਾਰਸ਼ ਨੂੰ ਆਧਾਰ ਬਣਾ ਕੇ ਆਪਣਾ ਫੈਸਲਾ ਦਿੱਤਾ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜੀ ਨੇ ਅੱਗੇ ਕਿਹਾ ਕਿ ਹੁਣ ਉਹਨਾਂ ਵਲੋਂ ਜੋ ਕਾਨੂੰਨੀ ਕਾਰਵਾਈ ਹੈ ਉਹ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੇ ਪਰਿਵਾਰ ਤੇ ਸਿੱਖ ਜਥੇਬੰਦੀਆਂ ਦੀ ਸਲਾਹ ਨਾਲ ਰਿਟ ਪਟੀਸ਼ਨ ਦਾਇਰ ਕਰਕੇ ਕੀਤੀ ਜਾਵੇਗੀ ।