ਉੱਤਰਾਖੰਡ ਦੇ ਮੰਦਰਾਂ ਵਿਚ ਘੱਟ ਕੱਪੜੇ ਪਾ ਕੇ ਆਉਣ ਵਾਲੇ ਲੋਕਾਂ ਦੇ ਦਾਖਲੇ 'ਤੇ ਲਗੀ ਪਾਬੰਦੀ

ਉੱਤਰਾਖੰਡ ਦੇ ਮੰਦਰਾਂ ਵਿਚ ਘੱਟ ਕੱਪੜੇ ਪਾ ਕੇ ਆਉਣ ਵਾਲੇ ਲੋਕਾਂ ਦੇ ਦਾਖਲੇ 'ਤੇ   ਲਗੀ ਪਾਬੰਦੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਹਰਿਦੁਆਰ- ਉੱਤਰਾਖੰਡ ਦੇ ਹਰਿਦੁਆਰ, ਰਿਸ਼ੀਕੇਸ਼ ਤੇ ਦੇਹਰਾਦੂਨ ਜ਼ਿਲਿ੍ਹਆਂ ਦੇ ਮੰਦਰ ਪ੍ਰਬੰਧਕਾਂ ਨੇ ਢੁਕਵੇਂ ਕੱਪੜੇ ਨਾ ਪਾਉਣ ਵਾਲੇ ਸ਼ਰਧਾਲੂਆਂ ਦੇ ਮੰਦਰਾਂ 'ਚ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਹੈ । ਮਹਾਂਨਿਰਵਾਨੀ ਪੰਚਾਇਤੀ ਅਖਾੜੇ ਦੇ ਸਕੱਤਰ ਤੇ ਅਖਿਲ ਭਾਰਤੀਆ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਰਵਿੰਦਰ ਪੁਰੀ ਨੇ ਨੂੰ ਦੱਸਿਆ ਕਿ ਦਕਸ਼ ਪ੍ਰਜਾਪਤੀ ਮੰਦਰ (ਹਰਿਦੁਆਰ), ਤਪਕੇਸ਼ਵਰ ਮਹਾਂਦੇਵ ਮੰਦਰ (ਦੇਹਰਾਦੂਨ) ਤੇ ਨੀਲਕੰਠ ਮਹਾਂਦੇਵ ਮੰਦਰ (ਰਿਸ਼ੀਕੇਸ਼) ਵਿਖੇ ਘੱਟ ਕੱਪੜੇ ਪਾ ਕੇ ਆਉਣ ਵਾਲੇ ਪੁਰਸ਼ਾਂ ਤੇ ਔਰਤਾਂ ਦੇ ਦਾਖਲੇ 'ਤੇ ਸਪੱਸ਼ਟ ਪਾਬੰਦੀ ਲਗਾ ਦਿੱਤੀ ਹੈ ।ਉਨ੍ਹਾਂ ਦੱਸਿਆ ਕਿ 80 ਫ਼ੀਸਦੀ ਤਨ ਨੂੰ ਢਕ ਕੇ ਆਉਣ ਵਾਲੀਆਂ ਔਰਤਾਂ ਹੀ ਮੰਦਰ ਅੰਦਰ ਦਾਖਲ ਹੋ ਸਕਣਗੀਆਂ ।