ਜਾਗਤੀ ਗੁਰਮਤਿ ਮਹਾਂਪੁਰਖ: ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ

ਜਾਗਤੀ ਗੁਰਮਤਿ ਮਹਾਂਪੁਰਖ: ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ

ਰੂਹਾਨੀਅਤ ਨੂਰ ਜਥੇਦਾਰ ਸਿੰਘ ਸਾਹਿਬ ਸੰਤ ਗਿਆਨੀ ਕੁਲਵੰਤ ਸਿੰਘ ਜੀ

ਇਸ ਪੂਰੀ ਸ੍ਰਿਸ਼ਟੀ ਵਿਚ ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਜੋਤ ਰੂਪੀ ਆਕਾਰ ਵਿਚ ਸਭ ਦੇ ਅੰਦਰ ਸਮਾਏ ਹੋਏ ਹਨ। ਇਸ ਲਈ ਜਦੋਂ ਵੀ ਇਸ ਸ੍ਰਿਸ਼ਟੀ ਦੇ ਜੀਵਾਂ ਉਪਰ ਕਲਯੁਗ ਦਾ ਪ੍ਰਭਾਵ ਵੱਧ ਜਾਂਦਾ ਹੈ, ਗਿਆਨ ਰੂਪੀ ਰੋਸ਼ਨੀ ਨੂੰ ਜਦੋਂ ਅਗਿਆਨ ਰੂਪੀ ਅੰਧਕਾਰ ਕੰਬਲ ਨਾਲ ਢੱਕਣ ਦੀ ਕੋਸ਼ਿਸ ਕਰਦਾ ਹੈ, ਜਦੋਂ ਮਨੁੱਖਤਾ ਦਾ ਪ੍ਰਭਾਵ ਪੈਣ ਲੱਗੇ ਤੇ ਗੁਰ ਖ਼ਾਲਸਈ ਗੁਰਮਤਿ ਗਿਆਨ ਦੇ ਪ੍ਰਚਾਰ ਵਿਚ ਰੁਕਾਵਟ ਸ਼ੁਰੂ ਹੋ ਜਾਵੇ ਉਸ ਸਮੇਂ ਮਹਾਂਕਾਲ (ਕਾਲ ਤੋਂ ਪਰੇ :ਅਕਾਲ ਪੁਰਖ)ਅਕਾਲ ਪੁਰਖ ਦੇ ਹੁਕਮ ਅਨੁਸਾਰ ਇਕ ਗੁਰਮਤਿ ਮਹਾਪੁਰਖ ਦਾ ਜਨਮ ਹੁੰਦਾ ਹੈ। ਇਨ੍ਹਾਂ ਹਰਫ਼ਾਂ ਨੂੰ ਸੱਚ ਕਰਦੀ ਪੰਥ ਦੀ ਮਾਇਆ ਏ ਨਾਜ਼ ਹਸਤੀ, ਫ਼ਕਰ ਏ ਕੌਮ ਪਰਮ ਸਨਮਾਨਯੋਗ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਹਨ, ਜੋ ਕਿ ਪੰਥ ਰਤਨ , ਸੇਵਾ ਰਤਨ ਅਤੇ ਸੇਵਾ ਸਿਮਰਨ ਦੇ ਗੁਰ ਖ਼ਾਲਸਈ ਜਾਗਤੀ ਪ੍ਰਤੀਕ ਹੈ। ਜ਼ਹਰਾ ਜ਼ਹੂਰ, ਬਾਦਸ਼ਾਹ ਦਰਵੇਸ਼ ਕਲਗੀਧਰ ਸੱਚੇ ਪਤਿਸ਼ਾਹ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅਤਿ ਨਿਕਟਵਰਤੀ ਤੇ ਉਹਨਾਂ ਦੀ ਹਜੂਰੀ ਵਿੱਚ ਰਹਿਣ ਵਾਲੇ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਦਾ ਜਨਮ 1 ਮਈ 1967 ਨੂੰ ਸ੍ਰੀ ਅਬਚਲਨਗਰ ਸਾਹਿਬ ਜੀ (ਨਾਂਦੇੜ ਸਾਹਿਬ) ਦੇ ਸਥਾਨ ਤੇ ਸਤਿਕਾਰ ਯੋਗ ਸਰਦਾਰ ਬਲਵੰਤ ਸਿੰਘ ਜੀ ਦੇ ਘਰ ਮਾਤਾ ਸੰਤ ਕੌਰ ਜੀ ਦੀ ਕੁੱਖੋਂ ਹੋਇਆ । ਅਜਿਹੀ ਮਹਾਨ ਬੰਦਗੀ ਵਾਲੇ , ਖ਼ਾਲਸਈ ਤੱਤ ਗਿਆਨੀ ਗੁਰਮਤਿ ਮਹਾਂਪੁਰਖਾਂ ਦਾ ਜਨਮ ਉਸ ਪਰਿਵਾਰ ਵਿੱਚ ਹੁੰਦਾ ਹੈ ਜੋ ਹਜੂਰੀ ਗੁਰ ਖ਼ਾਲਸਾ ਸਿੱਖ ਰਹਿਤ ਮਰਿਯਾਦਾ ਨੂੰ ਪੂਰਨ ਰੂਪ ਤੋਂ ਆਪਣੇ ਸੀਸ ਦਾ ਮੁੱਲ ਲਾ ਕੇ ਮੰਨਣ ਵਾਲੇ ਹੁੰਦੇ ਹਨ। ਇਸ ਗੱਲ ਦਾ ਸਬੂਤ ਇਹ ਹੈ ਕਿ ਸਿੰਘ ਸਾਹਿਬ ਜੀ ਦੇ ਦਾਦਾ ਜੀ ਪਰਮ ਸਨਮਾਨਯੋਗ ਸੰਤ ਬਾਬਾ ਮੰਗਲ ਸਿੰਘ ਜੀ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਜੀ (ਨਾਂਦੇੜ) ਵਿਚ ਕੜਾਹ ਪ੍ਰਸ਼ਾਦ ਦੀ ਸੇਵਾ ਕਰਦੇ ਸਨ, ਉਹਨਾਂ ਦੇ ਪਿਤਾ ਜੀ ਸਰਦਾਰ ਬਲਵੰਤ ਸਿੰਘ ਜੀ ਅਤੇ ਉਹਨਾਂ ਦੇ ਭਰਾ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਜੀ (ਨਾਂਦੇੜ) 'ਚ ਗੁਰੂ ਘਰ ਦੇ ਕਿਰਤਨੀਏ ਦੀ ਸੇਵਾ ਨਿਭਾਉਂਦੇ ਸਨ।

 ਸਿੰਘ ਸਾਹਿਬ ਜੀ ਦੇ ਤਿੰਨ ਵਿਦਿਆ ਗੁਰੂ ਸਨ, ਜਿਨ੍ਹਾਂ ਦਾ ਨਾਮ ਮਾਸਟਰ ਤਾਨ ਸਿੰਘ, ਸਿੰਘ ਸਾਹਿਬ ਗਿਆਨੀ ਜਗਜੀਤ ਸਿੰਘ ਜੀ ਤੇ ਸਿੰਘ ਸਾਹਿਬ ਗਿਆਨੀ ਹਰਦੀਪ ਸਿੰਘ ਜੀ ਸੀ। ਇਨ੍ਹਾਂ ਵਿੱਦਿਆਕ ਗੁਰੂਆਂ ਪਾਸੋਂ ਸਿੰਘ ਸਾਹਿਬ ਜੀ ਨੇ ਕਥਾਕਾਰ, ਦੀਨਾਂ ਦੇ ਮਾਲਿਕ, ਚੰਦੋਇਆ ਤੇ ਚਵਰ ਸੇਵਾ ਦੇ ਦਾਤੇ ਜਗਤ ਗੁਰੂ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਬੀਰ ਰਸ ਭਰਭੂਰ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਕਲਮ ਏ ਕਮਾਲ ਸ੍ਰੀ ਦਸਮ ਬਾਣੀ ਦੀ ਸੰਥਿਯਾ ਲੈਣ ਤੋਂ ਬਾਅਦ ਇਕ ਸੰਪੂਰਨ ਸੰਤ ਸਿਪਾਹੀ ਸਜੇ ਜਿਨ੍ਹਾਂ ਦੇ ਕੋਲ ਭਗਤੀ ਦੇ ਨਾਲ ਸ਼ਕਤੀ, ਗਿਆਨ ਦੇ ਧਿਆਨ ਕ੍ਰਾਂਤੀ ਦੇ ਨਾਲ ਸ਼ਾਂਤੀ, ਖੰਡੇ ਦੇ ਨਾਲ ਕਿਰਪਾ ਤੇ ਬਾਣੀ ਦੇ ਨਾਲ ਬਾਣਾ ਵੀ ਹੈ। ਸਿੰਘ ਸਾਹਿਬ ਜੀ ਦੀ ਸੇਵਾ ਅਤੁੱਲ ਤੇ ਅਣਮੋਲ ਹੈ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਤਖ਼ਤ ਸਾਹਿਬ ਉੱਤੇ ਕਿਰਤਾਨੀਏ, ਗ੍ਰੰਥੀ ਤੇ ਕਥਾਵਾਚਕ ਦੀ ਸੇਵਾ ਨਿਭਾਉਂਦੇ ਰਹੇ। ਸੇਵਾ ਕਰਦੇ ਸਮੇਂ ਉਨ੍ਹਾਂ ਦੀਆਂ ਅੱਖਾਂ ਵਿਚੋਂ ਗੁਰੂ ਮਹਾਰਾਜ ਜੀ ਦੇ ਲਈ ਪਿਆਰ ਜਿਹਾ ਝਲਕਾਰਾ, ਗੁਰੂ ਰੂਪੀ ਸਾਧ ਸੰਗਤ ਲਈ ਕਿਰਪਾ ਰੂਪੀ ਨਜ਼ਰ ਤੇ ਤਖ਼ਤ ਸਾਹਿਬ ਜੀ ਦੀ ਸੇਵਾ ਸੰਭਾਲ ਲਈ ਪੂਰਨ ਸਮਰਪਣ ਮਹਿਸੂਸ ਕਰਦੇ ਹੋਏ ਗੁਰੂਦਵਾਰਾ ਮੈਨੇਜਮੈਂਟ ਬੋਰਡ ਨੇ ਉਹਨਾਂ ਨੂੰ ਜਥੇਦਾਰ ਥਾਪਿਆ। ਜਥੇਦਾਰ ਰੂਪ ਵਿਚ ਸੇਵਾ ਸੰਬਾਲ, ਤੇ ਹਜੂਰੀ ਗੁਰੁ ਖ਼ਾਲਸਾ ਸਿੱਖ ਰਹਿਤ ਮਰਿਯਾਦਾ ਉਤੇ ਪਹਿਰਾ ਦੇਣ ਦਾ ਸਮਾਂ 20 ਸਾਲ ਤੋਂ ਉਪਰ ਵੱਧ ਚੁਕਿਆ ਹੈ। 

ਅਜੋਕੇ ਸਮੇਂ ਪ੍ਰਤੱਖ ਰੂਪ ਵਿਚ ਨਾਮ ਅਬਿਆਸੀ ਗੁਰਮਤਿ ਗੁਰ ਖ਼ਾਲਸਾ ਸੰਤ ਸਿਪਾਹੀ ਤੇ ਗੁਰਮਤਿ ਬ੍ਰਹਮ ਗਿਆਨੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਪ੍ਰਗਟ ਹੋਏ ਰੂਹਾਨੀਅਤ ਨੂਰ ਜਥੇਦਾਰ ਸਿੰਘ ਸਾਹਿਬ ਸੰਤ ਗਿਆਨੀ ਕੁਲਵੰਤ ਸਿੰਘ ਜੀ ਨੂੰ ਕੋਟਨ ਕੋਟ ਨਮਸਕਾਰ ਕਰਦਾ ਹਾਂ।

ਅਬਿਨਾਸ਼ ਮਹਾਪਾਤਰਾ

(ਸਿੱਖ ਇਤਿਹਾਸਕਾਰ ਅਤੇ ਲੇਖਕ)

ਪ੍ਰੈਸੀਡੈਂਟ - ਪੰਜਾਬੀ ਗਲੋਬਲ ਫਾਊਂਡੇਸ਼ਨ ਉੜੀਸਾ ਚੈਪਟਰ 

ਮੋਬਾਈਲ ਨ. - ੯੪੩੯੩੯੪੮੮੨, ੮੯੮੪੦੪੮੪੪