ਹੱਲ ਵੀ ਸਮੱਸਿਆਵਾਂ ਦੇ ਅੰਦਰ ਹੀ ਲੁਕਿਆ ਹੁੰਦਾ...
ਪਰੇਸ਼ਾਨੀਆਂ ਮੁਸ਼ਕਿਲਾਂ ਔਕੜਾਂ ਕੰਨਾਂ ਨੂੰ ਹੱਥ ਲਵਾਂ ਹੀ ਦੇਦਿਆ ਹਨ
ਸਵੇਰੇ ਘਰੋਂ ਡਿਊਟੀ ਲਈ ਨਿਕਲਿਆ ਤੇ ਘਰੋਂ ਪੱਜ ਸੱਤ ਮਿੰਟ ਦੀ ਦੂਰੀ ਤੇ ਮੇਰੀ ਪੈਂਟ ਦੀ ਖੱਬੀ ਮੁਹਰੀ ਉਪਰ ਚੜਨ ਲੱਗੀ। ਇਕ ਵਾਰ, ਦੋ ਵਾਰ, ਮੈਂ ਹਰ ਵਾਰ ਪੈਂਟ ਨੂੰ ਫੜਕੇ ਝਟਕਦਾ ਪਰ ਇਹ ਦੋ ਚਾਰ ਕਦਮਾਂ ਤੇ ਫੇਰ ਚੜ ਜਾਂਦੀ ਮੈਂ ਫੇਰ ਝਟਕਦਾ, ਪੈਂਟ ਨੂੰ ਝਟਕਦਾ ਝਟਕਦਾ ਮੈਂ ਪ੍ਰੇਸ਼ਾਨ ਹੋ ਗਿਆ। ਬੱਸ ਅੱਡੇ ਦੇ ਨੇੜੇ ਪਹੁੰਚਦੇ ਪਹੁੰਚਦੇ ਮੈਂ ਸਮਝ ਗਿਆ 'ਕਿ ਇਹ ਵਾਰ ਵਾਰ ਮੇਰੀ ਜੁਰਾਬ ਦੇ ਲਾਸਟਿਕ ਚ ਫੱਸ ਰਹੀ ਹੈ। ਜੁਰਾਬ ਅੱਜ ਕੱਲ ਦੇ ਨਵੇਂ ਫੈਸ਼ਨ ਦੀ ਸੀ, ਜਿਹੜੀ ਗਿੱਟੇ ਨੂੰ ਹੀ ਢੱਕਦੀ ਹੈ, ਗਿੱਟੇ ਤੋਂ ਭੌਰਾ ਉਪਰ ਤੱਕ। ਫੇਰ ਮੈਨੂੰ ਇਕ ਤਰਕੀਬ ਸੁਝੀ ਤੇ ਮੈਂ ਨਾਲ ਹੀ ਚਲਦੇ ਚਲਦੇ, ਖੱਬੇ ਪਾਸਿਓਂ ਪੈਂਟ ਨੂੰ ਥੋੜਾ ਜਿਹਾ ਥੱਲੇ ਖਿਸਕਾ ਦਿੱਤਾ 'ਤੇ ਅੱਗੇ ਚੱਲਦਾ ਗਿਆ। ਮੇਰੀ ਤਰਕੀਬ ਕੰਮ ਕਰ ਗਈ, ਹੁਣ ਇਹ ਨਹੀਂ ਸੀ ਚੜ ਰਹੀ ਮੈਨੂੰ ਸੁੱਖ ਦਾ ਸਾਹ ਆਇਆ, ਚਿੱਤ 15-20 ਮਿੰਟ ਦੀ ਪ੍ਰੇਸ਼ਾਨੀ ਝੱਲਣ ਮਗਰੋਂ ਰਾਹਤ ਮਹਿਸੂਸ ਕਰਨ ਲੱਗਾ, ਜਿਵੇਂ ਕਿਸੇ ਮੁਸੀਬਤ ਤੋਂ ਖਹਿੜਾ ਛੁੱਟ ਗਿਆ ਹੋਵੇ।
ਭਾਵੇ ਇਹ ਕੋਈ ਬਹੁਤੀ ਵੱਡੀ ਮੁਸੀਬਤ ਨਹੀਂ ਸੀ, ਪਰ ਇਸਨੇ ਮੈਨੂੰ ਖਿਝਾਉਣ ਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਹੱਲ ਭਾਵੇ ਬਹੁਤ ਸੌਖਾ ਸੀ, ਪਰ ਹੱਲ ਸਮੱਸਿਆ ਮਗਰੋਂ ਹੀ ਸਮਝ ਆਉਣਾ ਸੀ 'ਤੇ ਇਸਦੇ ਸਮਝ ਆਉਣ ਨੂੰ 15-20 ਮਿੰਟ ਲੱਗ ਗਏ, ਇਸ 15-20 ਮਿੰਟ ਦੀ ਪ੍ਰੇਸ਼ਾਨੀ ਨੇ ਮੇਰੇ ਕੰਨਾਂ ਨੂੰ ਹੱਥ ਲਵਾਂ ਦਿੱਤੇ। ਪਰੇਸ਼ਾਨੀਆਂ ਮੁਸ਼ਕਿਲਾਂ ਔਕੜਾਂ ਕੰਨਾਂ ਨੂੰ ਹੱਥ ਲਵਾਂ ਹੀ ਦੇਦਿਆ ਹਨ। ਪਹਿਲਾਂ ਤਰੀਕਾ ਹੁੰਦਾ ਇਨ੍ਹਾਂ ਨੂੰ ਅਣਡਿੱਠਾ ਕਰਕੇ ਇਨ੍ਹਾਂ ਤੋਂ ਖਹਿੜਾ ਛੁਡਵਾਇਆ ਜਾਵੇ, ਪਰ ਜੇਕਰ ਕੋਈ ਸਮੱਸਿਆ ਗੱਲ ਹੀ ਪੈ ਜਾਵੇ ਫੇਰ ਕੋਈ ਤਰਕੀਬ, ਕੋਈ ਜੁਕਤ-ਜੁਗਾੜ ਲੱਗਾ ਕੇ ਹੀ ਇਨ੍ਹਾਂ ਤੋਂ ਖਹਿੜਾ ਛੁਡਵਾਇਆ ਜਾ ਸਕਦਾ ਹੈ। ਇਹ ਤੁਹਾਨੂੰ ਉਨ੍ਹਾਂ ਸਮਾਂ ਹੀ ਪ੍ਰੇਸ਼ਾਨ ਕਰਦੀਆਂ ਹਨ ਜਦੋਂ ਤੱਕ ਤੁਸੀਂ ਕੋਈ ਨਾ ਕੋਈ ਹੱਲ ਨਹੀਂ ਕੱਢ ਲੈਂਦੇ। ਹੱਲ ਨਿਕਲਣ ਨਾਲ ਹੀ ਇਹ ਉੱਡਣ- ਛੂਹ ਹੋ ਜਾਂਦੀਆਂ ਹਨ। ਇਹ ਤੁਹਾਡੇ ਦਿਮਾਗ ਨੂੰ ਪਰਖਣ ਆਉਦੀਆ ਹਨ 'ਕਿ ਤੁਸੀਂ ਕਿੰਨੇ ਸਮੇਂ ਚ ਇਨ੍ਹਾਂ ਦਾ ਹੱਲ ਕਰ ਲੈਂਦੇ ਹੋ, ਸਮੱਸਿਆ ਨੂੰ ਸਮਝ ਲੈਣ ਅੰਦਰ ਹੀ ਸਮੱਸਿਆ ਦਾ ਹੱਲ ਲੁਕਿਆ ਹੁੰਦਾ ਹੈ।
ਏ. ਐਸ. ਆਈ.(ਪੀ.ਪੀ.)
ਅਜੈ ਸੱਭਰਵਾਲ ਦੀ ਕਲਮ ਤੋਂ
9653743242
Comments (0)