ਆਸਟ੍ਰੇਲੀਆ 'ਵਿਚ ਭਾਰਤੀ ਵਿਦਿਆਰਥੀ 'ਤੇ ਹਮਲਾ ਕਰਨ ਵਾਲਾ ਗੋਰਾ ਲੁਟੇਰਾ ਗਿ੍ਫਤਾਰ

ਆਸਟ੍ਰੇਲੀਆ 'ਵਿਚ ਭਾਰਤੀ ਵਿਦਿਆਰਥੀ 'ਤੇ  ਹਮਲਾ ਕਰਨ ਵਾਲਾ ਗੋਰਾ ਲੁਟੇਰਾ ਗਿ੍ਫਤਾਰ

ਵਿਦਿਆਰਥੀ ਦੇ ਚਿਹਰੇ, ਸੀਨੇ ਅਤੇ ਪੇਟ 'ਤੇ ਚਾਕੂ ਦੇ ਕਈ ਵਾਰ ਕੀਤੇ

ਅੰਮ੍ਰਿਤਸਰ ਟਾਈਮਜ਼

ਸਿਡਨੀ : ਆ਼ਸਟ੍ਰੇਲੀਆ ਵਿਚ ਲੁੱਟ ਦੇ ਇਰਾਦੇ ਨਾਲ ਇਕ ਹਮਲਾਵਰ ਨੇ 28 ਸਾਲਾ ਭਾਰਤੀ ਵਿਦਿਆਰਥੀ ਦੇ ਚਿਹਰੇ, ਸੀਨੇ ਅਤੇ ਪੇਟ 'ਤੇ ਚਾਕੂ ਦੇ ਕਈ ਵਾਰ ਕੀਤੇ ।ਸਾਊਥ ਵੇਲਸ ਪੁਲਿਸ ਨੇ ਇਕ  ਦੱਸਿਆ ਕਿ ਇਹ ਘਟਨਾ 6 ਅਕਤੂਬਰ ਨੂੰ ਰਾਤ ਦੌਰਾਨ ਵਾਪਰੀ ਅਤੇ ਉਸ ਸਮੇਂ ਸ਼ੁਭਮ ਗਰਗ ਪੈਸੀਫਿਕ ਹਾਈਵੇਅ 'ਤੇ ਪੈਦਲ ਜਾ ਰਿਹਾ ਸੀ ।'ਡੇਲੀ ਟੈਲੀਗ੍ਰਾਫ' ਅਖ਼ਬਾਰ ਨੇ ਦੱਸਿਆ ਕਿ ਪੁਲਿਸ ਨੇ 27 ਸਾਲਾ ਡੈਨੀਅਲ ਨੋਰਵੁਡ ਨਾਂਅ ਦੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਉਸ 'ਤੇ ਹੱਤਿਆ ਦੇ ਯਤਨ ਦੇ ਦੋਸ਼ ਲਗਾਏ ਗਏ ਹਨ । ਅਖ਼ਬਾਰ ਅਨੁਸਾਰ ਡੈਨੀਅਲ ਦੇ ਘਰ ਤੋਂ ਕਾਫੀ ਸਾਮਾਨ ਬਰਾਮਦ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ । ਪੁਲਿਸ ਨੇ ਬਿਆਨ ਵਿਚ ਕਿਹਾ ਕਿ ਗਰਗ ਨੇ ਇਕ ਨਜ਼ਦੀਕੀ ਮਕਾਨ ਵਿਚ ਰਹਿ ਰਹੇ ਲੋਕਾਂ ਤੋਂ ਮਦਦ ਮੰਗੀ, ਜਿਸ ਤੋਂ ਬਾਅਦ ਉਸ ਨੂੰ ਰਾਇਲ ਨਾਰਥ ਸ਼ੋਰ ਹਸਪਤਾਲ ਲਿਜਾਇਆ ਗਿਆ । ਗਰਗ ਦਾ ਅਪ੍ਰੇਸ਼ਨ ਹੋਇਆ ਹੈ ਅਤੇ ਉਸ ਦੀ ਹਾਲਤ ਗੰਭੀਰ ਪਰ ਸਥਿਰ ਹੈ । ਜਾਣਕਾਰੀ ਅਨੁਸਾਰ ਗਰਗ ਜਦੋਂ ਪੈਦਲ ਜਾ ਰਿਹਾ ਸੀ ਤਾਂ ਡੈਨੀਅਲ ਉਸ ਕੋਲ ਆਇਆ ਅਤੇ ਉਸ ਨੇ ਪੈਸੇ ਮੰਗਦੇ ਹੋਏ ਗਰਗ ਨੂੰ ਧਮਕਾਇਆ । ਜਦੋਂ ਗਰਗ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਡੈਨੀਅਲ ਉਸ 'ਤੇ ਚਾਕੂ ਨਾਲ ਕਈ ਵਾਰ ਕਰਕੇ ਫਰਾਰ ਹੋ ਗਿਆ ।ਜਾਣਕਾਰੀ ਅਨੁਸਾਰ ਦੋਸ਼ੀ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ । ਉੱਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਸਾਰੇ ਮਾਮਲੇ ਸੰਬੰਧੀ ਕੈਨਬੇਰਾ ਵਿਚ ਭਾਰਤੀ ਹਾਈ ਕਮਿਸ਼ਨ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਵਿਚ ਹੈ।