ਸਰਗੋਸ਼ੀ ਬੋਝ
ਸੁੱਖੀ ਸਿੱਧੂ
ਸਰਗੋਸ਼ੀ ਬੋਝ ਜੋ ਸਾਡੀ ਮਾਨਸਿਕ ਸਥਿਤੀ ਨੂੰ ਉਜਾਗਰ ਕਰਦਾ ਹੈ। ਸਮਾਜਿਕ ਘੇਰਾ ਇਸ ਦਾ ਮੁੱਖ ਖੇਤਰ ਹੈ ਤੇ ਸਮਾਜ ਵਿਚ ਪਣਪ ਦੇ ਰਿਸ਼ਤੇ ਨਾਤੇ ਆਪ ਮੁਹਾਰੀ ਸੋਚ ਨਾਲ ਬੋਝ ਸਹਾਰਦੇ ਹਨ। ਇਨ੍ਹਾਂ ਰਿਸ਼ਤਿਆਂ ਦੀ ਸ਼ੁਰੂਆਤ ਲੰਮੇ ਸਮੇਂ ਤੋਂ ਹੋਈ ਹੈ ਤੇ ਅਨੁਮਾਨ ਹੈ ਕਿ ਪੁਰਾਤਨ ਸਮਿਆਂ ਵਿੱਚ ਰੀਤੀ ਰਿਵਾਜ਼ ਦਾ ਚੱਲਣ ਤੇ ਸ਼ਾਇਦ ਮਿਲ ਵਰਤਣ ਦੇ ਲਈ ਹੋਈ ਹੋਵਗੀ, ਭਾਵ ਇਸ ਨਾਲ ਆਪਸੀ ਸਾਂਝ ਵੱਧਣ ਫੁੱਲਣ ਦੇ ਲਈ, ਪਰ ਅਜੋਕੇ ਯੁੱਗ ਵਿੱਚ ਇਨ੍ਹਾਂ ਰਿਸ਼ਤਿਆਂ ਨੇ ਇੱਕ ਵਿਲੱਖਣ ਰੂਪ ਧਾਰ ਲਿਆ ਹੈ ਤੇ ਇਕ ਬੋਝ ਦੇ ਤਰਾਂ ਮਹਿਸੂਸ ਹੋ ਰਹੇ ਹਨ । ਰਿਸ਼ਤਿਆ ਵਿੱਚ ਆਪਸੀ ਲੈਣ ਦੇਣ ਖਾਸ ਤੌਰ ਜਿਵੇ ਜਨਮ ਅਤੇ ਵਿਆਹ ਮੋਕੇ ਦਿੱਤੇ ਸ਼ਗੁਨਾ ਦਾ ਅਲੱਗ ਚਿਹਰਾ ਹੁਣ ਸਾਡੇ ਸਾਹਮਣੇ ਆ ਰਿਹਾ ਹੈ। ਇਨ੍ਹਾਂ ਨੂੰ ਬਿਆਨ ਕਰਨ ਲਈ ਕੁਝ ਗੱਲਾਂ ਦਾ ਵੇਰਵਾ ਦੇਣਾ ਜਰੂਰੀ ਹੈ ਜਿਵੇ ਮੰਨ ਲਓ ਕੋਈ ਸਰਦਾ ਪੁਜਦਾ ਬੰਦਾ ਆਪਣੇ ਮਾੜੇ ਰਿਸ਼ਤੇਦਾਰਾ ਜਾ ਭੈਣ ਭਰਾ ਦੇ ਕਾਰਜ ਵਿੱਚ ਸ਼ਗੁਨ ਰੂਪ ਵਿੱਚ ਪੈਸਾ ਜਾ ਭੇਟਾ ਦਿੰਦਾ ਹੈ।ਪਰ ਆਰਥਿਕ ਪੱਖੋ ਦੂਜੇ ਪਾਸੇ ਨੂੰ ਤਾ ਬਿਪਤਾ ਛਿੜ ਜਾਂਦੀ ਹੈ ਕਿਉਕਿ ਉਸ ਵਿਚਾਰੇ ਨੂੰ ਤਾ ਹੁਣ ਇਹ ਕਿਸ਼ਤ ਰੂਪ ਵਿਹਾਰ ਲਾਉਣੇ ਵੀ ਪੈਣੇ ਹਨ।
ਮੰਨ ਕੇ ਚਲੋ ਇਹ ਲੈਣ ਦੇਣ ਸਮੇ ਸਿਰ ਜਾਂ ਫਿਰ ਉਨਾਂ ਨਾਲੋ ਦਿੱਤੇ ਘੱਟ ਤਾ ਫਿਰ ਰਿਸ਼ਤਿਆ ਵਿੱਚ ਦੂਰੀਆ ਦੀ ਉਪਜ ਹੁੰਦੀ ਹੈ ਜਿਵੇ ਕਹਿ ਦਿੰਦੇ ਅਸੀ ਉਸ ਨੂੰ ਐਨੇ ਦਿੱਤੇ ਪਰ ਉਹ ਤਾ ਪੂਰਾ ਹੀ ਨੀ ਉਤਰੇ। ਕਈ ਵਾਰ ਮਿਹਣੋ ਮਿਹਣੀ ਤੱਕ ਗੱਲ ਚੱਲੀ ਜਾਦੀ ਹੈ। ਰਿਸ਼ਤੇ ਵੱਧਣੇ ਤਾ ਕੀ ਸੀ ਸਗੋਂ ਵਿਛੋੜੇ ਪੈ ਜਾਦੇ ਹਨ। ਇਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਇਨਾਂ ਸ਼ਗੁਨਾ ਵਾਲੇ ਰੀਤੀ ਰਿਵਾਜਾ ਬਿਨਾਂ ਸਾਡੇ ਕੰਮ ਪੂਰੇ ਨੀ ਹੋ ਸਕਦੇ। ਕਿ ਸ਼ੁਭ ਇਛਾਵਾਂ ਨਾਲ ਕੰਮ ਨੀ ਚੱਲਣਗੇ। ਅੱਜ ਦੇ ਸਮੇ ਵਿੱਚ ਮੁਲਾਜੇਦਾਰੀਆ ਬਹੁਤ ਮਹਿੰਗੀਆ ਹੋ ਕੇ ਨਿਬੜਦੀਆ ਹਨ। ਕਿ ਅਸੀ ਆਪਸੀ ਸਮਝਦਾਰੀ ਨਾਲ ਇਨਾਂ ਰਸਮਾ ਦਾ ਭਾਰ ਘੱਟ ਨੀ ਕਰ ਸਕਦੇ। ਸਭ ਕੁਝ ਹੋ ਸਕਦਾ ਪਰ ਅਸੀ ਖਾਸਕਰ ਨੋਜਵਾਨ ਪੀੜੀ ਨੂੰ ਹੀ ਇਹ ਪਹਿਲਕਦਮੀ ਕਰਨੀ ਹੋਵੇਗੀ ਕਿ ਇਸ ਤਾਣੇ ਬਾਣੇ ਨੂੰ ਜਿਹੜਾ ਫੋਕੇ ਰਸਮਾ ਅਤੇ ਵਿਹਾਰਾ ਵਿੱਚ ਉਲਝਿਆ ਪਿਆ ਉਸ ਨੂੰ ਸੈਟ ਕੀਤਾ ਜਾਵੇ ਅਤੇ ਭਾਰ ਵਾਲਾ ਬਸਤਾ ਹੋਲਾ ਕੀਤਾ ਜਾਵੇ। ਜੇਕਰ ਨੌਜਵਾਨ ਅਗਾਂਹ ਹੋ ਕੇ ਅਪਣੀ ਜਿਮੇਵਾਰੀ ਨੂੰ ਨਿਭਾਓੰਦੇ ਹੋਏ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਤਾਂ ਸਮਾਜ ਤੇ ਦੇਸ਼ ਨੂੰ ਸੁਧਾਰਿਆ ਜਾ ਸਕਦਾ ਹੈ। ਆਰਥਿਕਤਾ ਦਾ ਜੋ ਸਰਗੋਸ਼ੀ ਬੋਝ ਪੈ ਰਿਹਾ ਹੈ ਉਸ ਨੂੰ ਖਤਮ ਕੀਤਾ ਜਾ ਸਕਦਾ ਹੈ ਤੇ ਨਾਨਕ ਪਤਿਸ਼ਾਹ ਜੀ ਦੀ ਸੋਚ ਨੂੰ ਦੁਬਾਰਾ ਲਿਆਉਂਦਾ ਜਾ ਸਕਦਾ ਹੈ।
Comments (0)