ਅਮਰੀਕਾ ਦੇ ਓਹੀਓ ਰਾਜ ਵਿਚ ਇਕ ਚਰਚ ਨੂੰ ਅੱਗ ਲਾਉਣ ਦਾ ਯਤਨ, ਇਕ ਗ੍ਰਿਫਤਾਰ

ਅਮਰੀਕਾ ਦੇ ਓਹੀਓ ਰਾਜ ਵਿਚ ਇਕ ਚਰਚ ਨੂੰ ਅੱਗ ਲਾਉਣ ਦਾ ਯਤਨ, ਇਕ ਗ੍ਰਿਫਤਾਰ
ਕੈਪਸ਼ਨ ਚੈਸਟਰਲੈਂਡ ਸਥਿੱਤ ਚਰਚ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਓਹੀਓ ਰਾਜ ਵਿਚ ਇਕ ਚਰਚ ਨੂੰ ਅੱਗ ਲਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿਚ ਇਕ ਨਵ ਨਾਜ਼ੀ ਗਰੁੱਪ ਦੇ ਮੈਂਬਰ ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ। ਨਿਆਂ ਵਿਭਾਗ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਗ੍ਰਿਫਤਾਰ ਏਮੈਨਨ ਡੀ ਪੈਨੀ (20) ਵਿਰੁੱਧ ਯੂ ਐਸ ਡਿਸਟ੍ਰਿਕਟ ਕੋਰਟ ਕਲੈਵਲੈਂਡ ਵਿਚ ਦੋਸ਼ ਆਇਦ ਕੀਤੇ ਗਏ ਹਨ। ਅਧਿਕਾਰੀਆਂ ਨੇ ਕੀਤੇ ਦਾਅਵੇ ਵਿਚ ਕਿਹਾ ਹੈ ਕਿ ਪੈਨੀ ਨੇ ਚੈਸਟਰਲੈਂਡ ਸਥਿੱਤ ਚਰਚ ਨੂੰ ਸਾੜਣ ਲਈ ''ਮੋਲੋਟੋਵ ਕਾਕਟੇਲਜ'' ਦੀ ਵਰਤੋਂ ਕੀਤੀ। ਐਫ ਬੀ ਆਈ ਨੇ ਦਾਅਵਾ ਕੀਤਾ ਹੈ ਕਿ ਪੈਨੀ ਨਾਜ਼ੀ ਸਮਰਥਕ ਗਰੁੱਪ ''ਵਾਈਟ ਲਿਵਜ਼ ਮੈਟਰ'' ਦਾ ਮੈਂਬਰ ਹੈ। ਅਪਰਾਧਕ ਸ਼ਿਕਾਇਤ ਅਨੁਸਾਰ ਪੈਨੀ ਨੇ ਚਰਚ ਨੂੰ ਸਾੜਣ ਦੀ ਕੋਸ਼ਿਸ਼ ਦਾ ਗੁਨਾਹ ਕਬੂਲ ਲਿਆ ਹੈ।  ਉਸ ਦਾ ਕਹਿਣਾ ਹੈ ਕਿ ਉਸ ਨੇ ''ਡਰੈਗ ਸ਼ੋਅ'' ਦੇ ਵਿਰੋਧ ਵਿਚ ਅਜਿਹਾ ਕੀਤਾ ਹੈ।