ਸੰਸਦੀ ਚੋਣਾਂ ਦੌਰਾਨ ਵੀ ‘ਆਪ’ ਰਵਾਇਤੀ ਪਾਰਟੀਆਂ ਲਈ ਬਣੇਗੀ ਚੈਲਿੰਜ 

ਸੰਸਦੀ ਚੋਣਾਂ ਦੌਰਾਨ ਵੀ ‘ਆਪ’ ਰਵਾਇਤੀ ਪਾਰਟੀਆਂ ਲਈ ਬਣੇਗੀ ਚੈਲਿੰਜ 

ਆਪਰਵਾਇਤੀ ਪਾਰਟੀਆਂ ਲਈ ਖਤਰਾ ਬਣ ਸਕਦੀ ਹੈ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਆਪਦੇ ਹੋਏ ਜ਼ਬਰਦਸਤ ਉਭਾਰ ਤੋਂ ਬਾਅਦ ਸੰਸਦ ਚੋਣਾਂ ਦੌਰਾਨ ਵੀ ਆਪਰਵਾਇਤੀ ਪਾਰਟੀਆਂ ਲਈ ਖਤਰਾ ਬਣ ਸਕਦੀ ਹੈ। ਜਿਸ ਤਰ੍ਹਾਂ ਇਨ੍ਹਾਂ ਚੋਣਾਂ ਵਿਚ ਆਪਦੀ ਵੋਟ ਫ਼ੀਸਦ ਵਧੀ ਹੈ, ਉਸ ਲਿਹਾਜ਼ ਨਾਲ 2024 ਦੀਆਂ ਚੋਣਾਂ ਦੌਰਾਨ ਆਪਅਕਾਲੀਆਂ ਅਤੇ ਕਾਂਗਰਸੀਆਂ ਨੂੰ ਵੱਡੀ ਚੁਣੌਤੀ ਦੇ ਸਕਦੀ ਹੈ।ਹੁਣ ਤੱਕ ਸੰਸਦ ਚੋਣਾਂ ਦੌਰਾਨ ਮੁੱਖ ਮੁਕਾਬਲਾ ਅਕਾਲੀ-ਭਾਜਪਾ ਗੱਠਜੋੜ ਤੇ ਕਾਂਗਰਸੀ ਉਮੀਦਵਾਰਾਂ ਦਰਮਿਆਨ ਰਿਹਾ ਹੈ। 2014 ਵਿੱਚ ਆਪਨੇ ਸੰਸਦ ਚੋਣਾਂ ਦੌਰਾਨ ਵੱਡਾ ਮਾਅਰਕਾ ਮਾਰਦਿਆਂ ਚਾਰ ਸੀਟਾਂ ਹਾਸਲ ਕੀਤੀਆਂ ਸਨ। 2019 ਦੀਆਂ ਚੋਣਾਂ ਦੌਰਾਨ ਵੀ ਆਪਕੋਈ ਖਾਸ ਮਾਅਰਕਾ ਨਹੀਂ ਸੀ ਮਾਰ ਸਕੀ। ਇਸ ਵਾਰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 42 ਫੀਸਦ ਤੋਂ ਵੱਧ ਵੋਟਾਂ ਹਾਸਲ ਕਰਨ ਦਾ ਰਿਕਾਰਡ ਕਾਇਮ ਹੋਣ ਨਾਲ ਹੁਣ ਪਾਰਟੀ ਆਗੂਆਂ ਦੇ ਹੌਸਲੇ ਬੁਲੰਦ ਹੋ ਗਏ ਹਨ। ਜ਼ਿਕਰਯੋਗ ਹੈ ਕਿ 2019 ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਡੀ ਗਿਣਤੀ ਆਗੂਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਨੇ ਪਾਰਟੀ ਦੀ ਲਾਜ ਰੱਖ ਲਈ ਸੀ।

1999 ਤੋਂ ਜੇਕਰ ਲੋਕ ਸਭਾ ਚੋਣਾਂ ਦੀ ਸਮੀਖਿਆ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ 23.13 ਫ਼ੀਸਦ ਵੋਟਾਂ ਹਾਸਲ ਕਰਕੇ 8 ਸੀਟਾਂ ਤੇ ਜੇਤੂ ਰਹੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ 25 ਫ਼ੀਸਦ ਤੋਂ ਵੱਧ ਵੋਟਾਂ ਹਾਸਲ ਕਰਕੇ 3 ਸੀਟਾਂ ਤੇ ਜੇਤੂ ਰਹੇ ਜਦੋਂ ਇਨ੍ਹਾਂ ਚੋਣਾਂ ਵਿੱਚ ਦੋ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। 2004 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 34.28 ਫ਼ੀਸਦ ਵੋਟਾਂ ਦੇ ਨਾਲ 8 ਸੀਟਾਂ ਤੇ ਅਤੇ ਭਾਜਪਾ 10.48 ਫ਼ੀਸਦ ਵੋਟਾਂ ਦੇ ਨਾਲ 3 ਸੀਟਾਂ ਤੇ ਜੇਤੂ ਰਹੇ। ਜਦਕਿ ਕਾਂਗਰਸ ਪਾਰਟੀ ਨੂੰ 34.17 ਫ਼ੀਸਦ ਵੋਟਾਂ ਦੇ ਨਾਲ 2 ਸੀਟਾਂ ਤੇ ਹੀ ਜਿੱਤ ਮਿਲ ਸਕੀ ਹੈ। 2009 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ 45.23 ਫ਼ੀਸਦ, ਸ਼੍ਰੋਮਣੀ ਅਕਾਲੀ ਦਲ ਨੂੰ 33.85 ਫ਼ੀਸਦ ਤੇ ਭਾਜਪਾ ਨੂੰ 10.06 ਫ਼ੀਸਦ ਵੋਟਾਂ ਪਈਆਂ ਸਨ। 2014 ਦੀ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ 33.10 ਫ਼ੀਸਦ ਵੋਟਾਂ ਨਾਲ 4 ਸੀਟਾਂ ਤੇ ਜਿੱਤ ਹਾਸਲ ਕੀਤੀ। ਸ਼੍ਰੋਮਣੀ ਅਕਾਲੀ ਦਲ ਨੇ 26.30 ਫ਼ੀਸਦ ਵੋਟਾਂ ਨਾਲ 4, ‘ਆਪਨੇ ਚਾਰ ਅਤੇ ਭਾਜਪਾ ਨੇ 8.70 ਫ਼ੀਸਦ ਵੋਟਾਂ ਨਾਲ ਇੱਕ ਸੀਟ ਤੇ ਜਿੱਤ ਹਾਸਲ ਕੀਤੀ ਹੈ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ 40.12 ਫ਼ੀਸਦ ਵੋਟਾਂ ਦੇ ਨਾਲ 8, ਸ਼੍ਰੋਮਣੀ ਅਕਾਲੀ ਦਲ ਨੇ 27.76 ਫ਼ੀਸਦ ਵੋਟਾਂ ਨਾਲ 2, ਭਾਜਪਾ ਨੇ 9.63 ਫ਼ੀਸਦ ਵੋਟਾਂ ਨਾਲ 2 ਅਤੇ ਆਪਨੇ 7.38 ਫ਼ੀਸਦ ਵੋਟਾਂ ਨਾਲ ਇਕ ਸੀਟ ਜਿੱਤੀ। ਲੋਕ ਇਨਸਾਫ ਪਾਰਟੀ ਨੂੰ 3.43, ਬੀਐੱਸਪੀ ਨੂੰ 3.52, ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲੀ ਪੰਜਾਬ ਏਕਤਾ ਪਾਰਟੀ ਨੂੰ 2.16, ਸੀਪੀਆਈ ਨੂੰ 0.30 ਫ਼ੀਸਦ ਅਤੇ ਨਵਾਂ ਪੰਜਾਬ ਪਾਰਟੀ ਨੂੰ 1.17 ਫ਼ੀਸਦ ਵੋਟਾਂ ਪਈਆਂ ਸਨ। ਇਨ੍ਹਾਂ ਚੋਣਾਂ ਦੌਰਾਨ ਨੋਟਾ ਨੂੰ 1.12 ਫ਼ੀਸਦ ਵੋਟਾ ਪਈਆਂ ਸਨ।