ਅਮਰੀਕਾ ਉਪਰ ਕਰਜ਼ਾ ਵਧਿਆ , ਡੂੰਘੀ ਮੰਦੀ ਦੀ ਸੰਭਾਵਨਾ
ਵਧਦੇ ਕਰਜ਼ੇ ਕਾਰਨ ਦੇਸ਼ ਵਿਚ ਮਹਿੰਗਾਈ ਅਸਮਾਨ ਛੂਹ ਸਕਦੀ ਏ
* ਦੁਨੀਆ ਭਰ ਦੀਆਂ ਸਰਕਾਰਾਂ ਆਰਥਿਕ ਸੰਕਟ ਦੇ ਬੋਝ ਨੂੰ ਲੋਕਾਂ ਸਿਰ ਸੁੱਟਣ ਦੀਆਂ ਕੋਸ਼ਿਸ਼ਾਂ ਵਿਚ ਰੁੱਝੀਆਂ
ਆਈਐਮਐਫ ਦੇ ਮੁਲਾਂਕਣ ਨੂੰ ਬਿਡੇਨ ਪ੍ਰਸ਼ਾਸਨ ਦੀ ਵਿੱਤੀ ਨੀਤੀ ਦੀ ਸਖ਼ਤ ਆਲੋਚਨਾ ਵਜੋਂ ਦੇਖਿਆ ਗਿਆ ਹੈ। ਆਈਐਮਐਫ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕੀ ਸਰਕਾਰ 'ਤੇ ਵਧਦੇ ਕਰਜ਼ੇ ਕਾਰਨ ਦੇਸ਼ 'ਚ ਮਹਿੰਗਾਈ ਅਸਮਾਨ ਨੂੰ ਛੂਹ ਸਕਦੀ ਹੈ, ਜਿਸ ਦਾ ਵਿਸ਼ਵ ਅਰਥਚਾਰੇ 'ਤੇ ਲੰਬੇ ਸਮੇਂ ਤੱਕ ਅਸਰ ਪਵੇਗਾ
ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਵਿੱਚ ਵੱਧ ਰਹੇ ਸਰਕਾਰੀ ਕਰਜ਼ੇ ਦਾ ਵਿਸ਼ਵ ਅਰਥਚਾਰੇ 'ਤੇ ਡੂੰਘਾ ਮਾੜਾ ਅਸਰ ਪੈ ਸਕਦਾ ਹੈ। ਆਈਐਮਐਫ ਦੇ ਇਸ ਮੁਲਾਂਕਣ ਨੂੰ ਰਾਸ਼ਟਰਪਤੀ ਜੋ ਬਿਡੇਨ ਪ੍ਰਸ਼ਾਸਨ ਦੀ ਵਿੱਤੀ ਨੀਤੀ ਦੀ ਸਖ਼ਤ ਆਲੋਚਨਾ ਵਜੋਂ ਦੇਖਿਆ ਗਿਆ ਹੈ। ਵਾਸ਼ਿੰਗਟਨ ਸਥਿਤ ਇਸ ਸੰਸਥਾ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕੀ ਸਰਕਾਰ ਦੇ ਵਧਦੇ ਕਰਜ਼ੇ ਕਾਰਨ ਦੇਸ਼ ਵਿਚ ਮਹਿੰਗਾਈ ਅਸਮਾਨ ਛੂਹ ਸਕਦੀ ਹੈ, ਜਿਸ ਦਾ ਵਿਸ਼ਵ ਅਰਥਚਾਰੇ 'ਤੇ ਲੰਬੇ ਸਮੇਂ ਤੱਕ ਅਸਰ ਪਵੇਗਾ।
ਸੰਗਠਨ ਨੇ ਦੱਸਿਆ ਹੈ ਕਿ ਅਮਰੀਕਾ ਦਾ ਵਿੱਤੀ ਘਾਟਾ 2022 ਵਿਚ 1.4 ਟ੍ਰਿਲੀਅਨ ਡਾਲਰ ਸੀ, ਜੋ ਪਿਛਲੇ ਸਾਲ ਵਧ ਕੇ 1.7 ਟ੍ਰਿਲੀਅਨ ਡਾਲਰ ਹੋ ਗਿਆ ਹੈ। ਸਰਕਾਰ ਇਸ ਘਾਟੇ ਦੀ ਭਰਪਾਈ ਕਰਜ਼ੇ ਲੈ ਕੇ ਕਰ ਰਹੀ ਹੈ, ਜੋ ਇਸ ਵੇਲੇ 34 ਟ੍ਰਿਲੀਅਨ ਡਾਲਰ ਤੱਕ ਪਹੁੰਚ ਚੁੱਕਾ ਹੈ।ਆਈਐਮਐਫ ਦਾ ਅਨੁਮਾਨ ਹੈ ਕਿ ਅਗਲੇ ਦਸ ਸਾਲਾਂ ਵਿੱਚ ਅਮਰੀਕੀ ਸਰਕਾਰ ਉਪਰ ਕਰਜ਼ੇ ਦੀ ਰਕਮ $ 45.7 ਟ੍ਰਿਲੀਅਨ ਹੋ ਜਾਵੇਗੀ। ਵਰਤਮਾਨ ਵਿੱਚ, ਅਮਰੀਕਾ ਹਰ ਸਾਲ ਲਗਭਗ ਇੱਕ ਟ੍ਰਿਲੀਅਨ ਡਾਲਰ ਵਿਆਜ ਵਿੱਚ ਅਦਾ ਕਰ ਰਿਹਾ ਹੈ।
ਹਾਲਾਂਕਿ ਆਈਐਮਐਫ ਨੇ ਵੀ ਚੀਨ 'ਤੇ ਵਧੇ ਕਰਜ਼ੇ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ ਪਰ ਅਮਰੀਕਾ ਲਈ ਉਸ ਦੀ ਚਿਤਾਵਨੀ ਨੇ ਪੂਰੀ ਦੁਨੀਆ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ। ਇਸ ਦਾ ਕਾਰਨ ਵਿਸ਼ਵ ਅਰਥਵਿਵਸਥਾ 'ਤੇ ਅਮਰੀਕਾ ਦਾ ਵਿਸ਼ੇਸ਼ ਪ੍ਰਭਾਵ ਹੈ। ਅਮਰੀਕੀ ਡਾਲਰ ਵਰਤਮਾਨ ਵਿੱਚ ਅੰਤਰਰਾਸ਼ਟਰੀ ਵਪਾਰ ਦੀ ਮੁੱਖ ਮੁਦਰਾ ਹੈ, ਜਿਸਦਾ ਮੁੱਲ ਵੱਖ-ਵੱਖ ਦੇਸ਼ਾਂ ਦੀਆਂ ਅੰਦਰੂਨੀ ਆਰਥਿਕਤਾਵਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਹੁਣ ਤਾਜ਼ਾ ਰੁਝਾਨ ਕਾਰਨ ਡਾਲਰ ਦੀ ਸਥਿਤੀ ਨੂੰ ਲੈ ਕੇ ਖਦਸ਼ਾ ਵਧਦਾ ਜਾ ਰਿਹਾ ਹੈ। ਇਸ ਖਬਰ ਨੇ ਇਸ ਖਦਸ਼ੇ ਨੂੰ ਹੋਰ ਵਧਾ ਦਿੱਤਾ ਹੈ ਕਿ ਡੋਨਾਲਡ ਟਰੰਪ ਦੀ ਟੀਮ ਨੇ ਚੀਨ ਦੇ ਨਾਲ ਚੱਲ ਰਹੇ ਵਪਾਰਕ ਯੁੱਧ ਵਿੱਚ ਅਮਰੀਕਾ ਦੀ ਬੜਤ ਵਧਾਉਣ ਲਈ ਡਾਲਰ ਦੇ ਭਾਰੀ ਮੁੱਲ ਨੂੰ ਘਟਾਉਣ ਦੀ ਯੋਜਨਾ ਬਣਾਈ ਹੈ।
ਟਰੰਪ ਆਪਣੇ ਸੰਭਾਵੀ ਅਗਲੇ ਕਾਰਜਕਾਲ ਵਿੱਚ ਇਸ ਨੂੰ ਲਾਗੂ ਕਰ ਸਕਦੇ ਹਨ। ਮੌਜੂਦਾ ਰਾਸ਼ਟਰਪਤੀ ਜੋਅ ਬਿਡੇਨ ਦੇ ਮੁਕਾਬਲੇ ਓਪੀਨੀਅਨ ਪੋਲ ਵਿੱਚ ਟਰੰਪ ਅੱਗੇ ਚੱਲ ਰਹੇ ਹਨ। ਜੇ ਟਰੰਪ ਸਤਾ ਵਿਚ ਆਉਣ ਤੋਂ ਬਾਅਦ ਸਰਕਾਰੀ ਦਖਲ ਦੁਆਰਾ ਸੱਚਮੁੱਚ ਡਾਲਰ ਦਾ ਮੁੱਲ ਘਟਾਉਂਦੇ ਹਨ, ਤਾਂ ਇਹ ਇੱਕ ਬੇਮਿਸਾਲ ਕਦਮ ਹੋਵੇਗਾ। ਇਸ ਨਾਲ ਡਾਲਰ ਦੀ ਭਰੋਸੇਯੋਗਤਾ ਹੋਰ ਕਮਜ਼ੋਰ ਹੋਵੇਗੀ। ਪਰ ਇਸ ਤੋਂ ਪਹਿਲਾਂ ਵੀ, ਅਮਰੀਕਾ ਦੀ ਮਾੜੀ ਵਿੱਤੀ ਸਥਿਤੀ ਨੇ ਆਈਐਮਐਫ ਵਰਗੀਆਂ ਸੰਸਥਾਵਾਂ ਨੂੰ ਵੀ ਚੌਕਸ ਕਰ ਦਿੱਤਾ ਹੈ। ਇਸ ਨੂੰ ਲੈ ਕੇ ਦੁਨੀਆ ਦਾ ਚਿੰਤਤ ਹੋਣਾ ਸੁਭਾਵਿਕ ਹੈ।
ਅਮਰੀਕਾ ਉਪਰ ਕਰਜ਼ਾ ਵਧਣ ਦਾ ਕਾਰਣ
ਦੁਨੀਆ ਭਰ ਵਿਚ ਆਰਥਿਕ ਮਾਹਿਰਾਂ ਦੇ ਇੱਕ ਹਿੱਸੇ ਵੱਲੋਂ ਅਮਰੀਕਾ ਦੇ ਕਰਜ਼ੇ ਦੇ ਇੰਨਾ ਵਧਣ ਪਿੱਛੇ ਤਿੰਨ ਮਦਾਂ ਉੱਪਰ ਵਧੇ ਖਰਚੇ ਨੂੰ ਜਿ਼ੰਮੇਵਾਰ ਦੱਸਿਆ ਜਾ ਰਿਹਾ ਹੈ। ਇਹ ਮਦਾਂ ਹਨ: ਅਮਰੀਕਾ ਵਿਚ ਕਾਰਪੋਰੇਟਾਂ ਨੂੰ ਖਰਬਾਂ ਡਾਲਰਾਂ ਦੀਆਂ ਸਬਸਿਡੀਆਂ ਤੇ ਟੈਕਸ ਛੋਟਾਂ, ਦਿਵਾਲੀਆ ਹੋਏ ਬੈਂਕ ਬਚਾਉਣ ਲਈ ਜਾਰੀ ਕੀਤੀਆਂ ਰਕਮਾਂ ਤੇ ਫੌਜੀ ਖਰਚਿਆਂ ਵਿਚ ਰਿਕਾਰਡ ਤੋੜ ਵਾਧਾ। ਓਬਾਮਾ ਹਕੂਮਤ ਦੌਰਾਨ 2011 ਵਿਚ ਜਦ ਕਰਜ਼ਾ ਸੀਮਾ ਵਧਾਈ ਸੀ, ਉਦੋਂ ਤੋਂ 2023 ਤੱਕ ਕਾਰਪੋਰੇਟ ਕਰਾਂ ਜਾਂ ਟੈਕਸਾਂ ਵਿਚ 60% ਗਿਰਾਵਟ ਆਈ ਹੈ। ਸਿਰਫ 2022 ਵਿਚ ਹੀ ਅਮਰੀਕੀ ਸਰਕਾਰ ਨੇ ਫੌਜੀ ਖਰਚਿਆਂ ਉੱਤੇ ਇੱਕ ਖਰਬ ਅਮਰੀਕੀ ਡਾਲਰ ਤੋਂ ਵੱਧ ਖਰਚਾ ਕੀਤਾ ਤੇ ਸਿਰਫ ਬੀਤੇ ਸਾਲ ਵਿਚ ਹੀ ਯੂਕਰੇਨ ਨੂੰ ਰੂਸ ਖਿਲਾਫ ਜੰਗ ਵਿਚ (ਜੋ ਅਸਲ ਵਿਚ ਅਮਰੀਕਾ-ਰੂਸ ਸਾਮਰਾਜੀ ਜੰਗ ਹੀ ਹੈ) 113 ਅਰਬ ਅਮਰੀਕੀ ਡਾਲਰ ਦੀ ਰਕਮ ਜਾਰੀ ਕੀਤੀ।
ਅਸਲ ਵਿਚ ਇਹਨਾਂ ਤਿੰਨਾਂ ਮਦਾਂ ਉੱਤੇ ਖਰਚੇ ਵਧਣ ਪਿੱਛੇ ਮੂਲ ਕਾਰਨ ਸਰਮਾਏ ਉੱਤੇ ਮੁਨਾਫ਼ੇ ਦੀ ਦਰ ਦਾ ਕਾਫੀ ਹੇਠਾਂ ਆਉਣਾ ਹੈ।
Comments (0)