ਮਨੁੱਖੀ ਤਸਕਰੀ ਦੇ ਮਾਮਲੇ ਵਿਚ ਇਕ ਟੈਕਸਾਸ ਨੈਸ਼ਨਲ ਗਾਰਡ ਗ੍ਰਿਫਤਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਟੈਕਸਾਸ ਨੈਸ਼ਨਲ ਗਾਰਡ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਮਨੁੱਖੀ ਤਸਕਰੀ ਦੇ
ਦੋਸ਼ ਲਾਏ ਜਾਣ ਦੀ ਖਬਰ ਹੈ। ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੁਆਰਾ ਸ਼ੱਕੀ ਦੋਸ਼ੀ ਦੀ ਪਛਾਣ ਸੈਵੀਆਨ ਜੌਹਨਸਨ (23) ਵਜੋਂ ਕੀਤੀ ਗਈ ਹੈ। ਕਿੰਨੀ ਕਾਊਂਟੀ ਸ਼ੈਰਿਫ ਬਰਾਡ ਕੋਇ ਨੇ ਕਿਹਾ ਹੈ ਕਿ ਜੌਹਨਸਨ ਨੇ ਕਿੰਨੀ ਕਾਊਂਟੀ ਵਿਚ ਇਕ ਨਾਕੇ ਤੋਂ ਵਾਪਿਸ ਮੋੜ ਕੇ ਆਪਣੀ ਗੱਡੀ ਭਜਾ ਲਈ ਜਿਸ ਦਾ ਪੁਲਿਸ ਅਫਸਰਾਂ ਤੇ ਹੋਰ ਜਵਾਨਾਂ ਨੇ ਪਿੱਛਾ ਕੀਤਾ। ਉਨਾਂ ਕਿਹਾ ਕਿ ਇਕ ਥਾਂ 'ਤੇ ਉਸ ਨੇ ਗੱਡੀ ਰੋਕੀ ਜਿਸ ਵਿਚੋਂ ਇਕ ਪ੍ਰਵਾਸੀ ਫਰਾਰ ਹੋ ਗਿਆ ਜਿਸ ਨੂੰ ਫੜਿਆ ਨਹੀਂ ਜਾ ਸਕਿਆ ਜਦ ਕਿ ਬਾਅਦ ਵਿਚ ਜੌਹਨਸਨ ਨੂੰ ਗ੍ਰਿਫਤਾਰ ਕਰ ਲਿਆ ਗਿਆ।
Comments (0)