ਅਲਰਟ ਐਂਟਰਪ੍ਰਾਈਜ਼ ਦਾ ਸ਼ਲਾਘਾਯੋਗ ਉਪਰਾਲਾ

ਅਲਰਟ ਐਂਟਰਪ੍ਰਾਈਜ਼ ਦਾ ਸ਼ਲਾਘਾਯੋਗ ਉਪਰਾਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ
:ਅਲਰਟ ਐਂਟਰਪ੍ਰਾਈਜ਼ ਨੇ ਚੰਡੀਗੜ੍ਹ ਦਫਤਰ ਵਿਖੇ ਤਰੱਕੀ ਨਾਮ ਦੇ ਪ੍ਰੋਜੈਕਟ ਅਧੀਨ 'ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ' ਦੇ 70 ਵਿਦਿਆਰਥੀਆਂ ਦੀ ਮੇਜ਼ਬਾਨੀ ਕੀਤੀ ਤਾਂ ਜੋ ਉਨ੍ਹਾਂ ਨੂੰ ਇਹ ਦਿਖਾਇਆ ਜਾ ਸਕੇ ਕਿ ਇੱਕ ਸਾਫਟਵੇਅਰ ਕੰਪਨੀ ਕਿਵੇਂ ਕੰਮ ਕਰਦੀ ਹੈ। ਉਨ੍ਹਾਂ ਨੇ ਆਪਣੇ ਸੁਪਨਿਆਂ, ਅਕਾਂਖਿਆਵਾਂ ਅਤੇ ਦ੍ਰਿਸ਼ਟੀ ਦੀ ਪੜਚੋਲ ਕੀਤੀ। 

ਜਦੋਂ ਬੱਚਿਆਂ ਨੂੰ ਇਹ ਪੁੱਛਿਆ ਗਿਆ ਕਿ ਕੀ ਤੁਸੀਂ ਇੱਕ ਦਿਨ ਇਸ ਕਿਸਮ ਦੀ ਕੰਪਨੀ ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ ਲਗਭਗ ਹਰ ਕਿਸੇ ਨੇ ਹੱਥ ਖੜੇ ਕੀਤੇ। ਪੰਜਾਬ ਦੇ ਖਾਸ ਪੇਂਡੂ ਸਰਕਾਰੀ ਸਕੂਲਾਂ ਦੇ ਬੱਚੇ ਬਹੁਤ ਹੁਸ਼ਿਆਰ ਹੁੰਦੇ ਹਨ, ਪਿੰਡਾਂ ਦੇ ਖੁਲੇ ਮਹੌਲ ਵਿਚ ਜਨਮੇ ਇਨ੍ਹਾਂ ਬੱਚਿਆਂ ਨੂੰ ਸਿਰਫ ਥੋੜੇ ਜਿਹੇ ਹੌਸਲੇ ਦੀ ਲੋੜ ਹੈ ਅਤੇ ਉਹ ਕੁਝ ਸਾਲਾਂ ਵਿੱਚ ਹਰ ਜਗ੍ਹਾ ਆਪਣੀ ਥਾਂ ਬਣਾ ਸਕਦੇ ਹਨ।