ਬੰਗਾਲ: ਮਮਤਾ ਦੇ ਵਿਧਾਇਕ ਨੂੰ ਕਤਲ ਕਰਨ ਦੇ ਮਾਮਲੇ 'ਚ ਭਾਜਪਾ ਆਗੂ ਨਾਮਜ਼ਦ

ਬੰਗਾਲ: ਮਮਤਾ ਦੇ ਵਿਧਾਇਕ ਨੂੰ ਕਤਲ ਕਰਨ ਦੇ ਮਾਮਲੇ 'ਚ ਭਾਜਪਾ ਆਗੂ ਨਾਮਜ਼ਦ

ਕਲਕੱਤਾ: ਬੰਗਾਲ ਵਿਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦਰਮਿਆਨ ਚੱਲ ਰਹੀ ਰਾਜਨੀਤਕ ਜੰਗ ਵਿਚ ਕਤਲੋਗਾਰਤ ਵੀ ਸ਼ੁਰੂ ਹੋ ਗਈ ਹੈ। ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿਚ ਤ੍ਰਿਣਮੂਲ ਕਾਂਗਰਸ ਦੇ ਐਮਐਲਏ ਸਤਿਆਜੀਤ ਬਿਸਵਾਸ ਦਾ ਬੀਤੇ ਦਿਨੀਂ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਮਾਮਲੇ ਵਿਚ ਭਾਜਪਾ ਦੇ ਆਗੂ ਮੁਕੁਲ ਰਾਏ ਨੂੰ ਨਾਮਜ਼ਦ ਕੀਤਾ ਗਿਆ ਹੈ। ਮੁਕੁਲ ਰਾਏ ਤੋਂ ਇਲਾਵਾ ਤਿੰਨ ਹੋਰ ਲੋਕਾਂ ਦਾ ਨਾ ਐਫਆਈਆਰ ਵਿਚ ਦਰਜ਼ ਹੈ। 


ਮੁਕੁਲ ਰਾਏ

ਮੁਕੁਲ ਰਾਏ ਨੇ ਇਸ ਸਬੰਧੀ ਕਿਹਾ ਕਿ ਉਨ੍ਹਾਂ ਨੂੰ ਰਾਜਨੀਤਕ ਰੰਜਿਸ਼ ਕਾਰਨ ਇਸ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ। 

ਪੱਛਮੀ ਬੰਗਾਲ ਦੇ ਪੁਲਿਸ ਅਫਸਰ ਨੇ ਮੀਡੀਆ ਨੂੰ ਦੱਸਿਆ ਕਿ ਮਾਮਲੇ ਵਿਚ ਨਾਮਜ਼ਦ ਚਾਰ ਲੋਕਾਂ ਵਿਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਜਿਸ ਰਿਵਾਲਵਰ ਨਾਲ ਕਤਲ ਕੀਤਾ ਗਿਆ ਉਹ ਵੀ ਬਰਾਮਦ ਕਰ ਲਈ ਗਈ ਹੈ। ਪੁਲਿਸ ਦਾ ਦਾਅਵਾ ਹੈ ਕਿ ਗੋਲੀ ਇਕ ਪੂਰੀ ਘੜੀ ਗਈ ਸਾਜਿਸ਼ ਤਹਿਤ ਪਿੱਠ ਪਿੱਛਿਓਂ ਚਲਾਈ ਗਈ ਹੈ।