ਆਖ਼ਰ ਮੋਦੀ ਨੂੰ ਬੋਲਣਾ ਪਿਆ

ਆਖ਼ਰ ਮੋਦੀ ਨੂੰ ਬੋਲਣਾ ਪਿਆ

ਕਹਿੰਦਾ: ਧੀਆਂ ਨੂੰ ਇਨਸਾਫ਼ ਮਿਲੇਗਾ
ਨਵੀਂ ਦਿੱਲੀ, ਨਿਊਜ਼ ਬਿਊਰੋ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨਾਓ ਤੇ ਕਠੂਆ ਵਿੱਚ ਵਾਪਰੀਆਂ ਜਬਰ ਜਨਾਹ ਦੀਆਂ ਘਟਨਾਵਾਂ ਖ਼ਿਲਾਫ਼ ਦੇਸ਼ ਵਿਆਪੀ ਰੋਹ ਨੂੰ ਧਿਆਨ ਵਿੱਚ ਰਖਦਿਆਂ ਆਖ਼ਰ ਅਪਣੀ ਚੁੱਪ ਤੋੜਣੀ ਪਈ। ਇਸ ਸਬੰਧੀ ਸ਼ੁਕਰਵਾਰ ਨੂੰ ਪਹਿਲੀ ਵਾਰ ਟਿੱਪਣੀਆਂ ਕਰਦਿਆਂ ਕਿਹਾ ਕਿ ਕਿਸੇ ਵੀ ਅਪਰਾਧੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਧੀਆਂ ਨੂੰ ਇਨਸਾਫ਼ ਮਿਲੇਗਾ। ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਐਸਸੀ/ਐਸਟੀ ਐਕਟ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਇਥੇ ਬੀ.ਆਰ.ਅੰਬੇਦਕਰ ਦੀ ਯਾਦਗਾਰ ਦੇ ਉਦਘਾਟਨ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਅਪਰਾਧੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਇਨਸਾਫ਼ ਕੀਤਾ ਜਾਵੇਗਾ।