ਅਪਾਹਜ ਵਿਅਕਤੀ ਦੀ ਕੁੱਟ ਮਾਰ ਕਰਨ ਵਾਲੇ ਤਿੰਨ ਪੰਜਾਬੀਆਂ ਦੇ ਪੁਲੀਸ ਦੇ ਗ੍ਰਿਫਢਤਾਰੀ

ਅਪਾਹਜ ਵਿਅਕਤੀ ਦੀ ਕੁੱਟ ਮਾਰ ਕਰਨ ਵਾਲੇ ਤਿੰਨ ਪੰਜਾਬੀਆਂ ਦੇ ਪੁਲੀਸ ਦੇ ਗ੍ਰਿਫਢਤਾਰੀ

ਪਰਮਵੀਰ ਚਾਹਲ, ਰਣਜੋਤ ਸਿੰਘ ਧਾਮੀ
ਟੋਰਾਂਟੋ/ਮਿਊਜ਼ ਬਿਊਰੋ:
ਭਰਵੀਂ ਪੰਜਾਬੀ ਵਸੋਂ ਵਾਲੇ ਇੱਥੋਂ ਨੇੜਲੇ ਸ਼ਹਿਰ ਮਿਸੀਸਾਗਾ ਦੇ ਬੱਸ ਸਟੇਸ਼ਨ ਵਿੱਚ ਇੱਕ ਮੰਦਬੁੱਧੀ ਵਿਅਕਤੀ ਦੀ ਕੁੱਟਮਾਰ ਕਰਨ ਵਾਲੇ ਪੰਜਾਬੀ ਮੁੰਡਿਆਂ ਦੇ ਪੂਰੇ ਕੈਨੇਡਾ ਵਿੱਚ ਵਾਰੰਟ ਜਾਰੀ ਹੋਏ ਹਨ। 25 ਸਾਲਾ ਰਣਜੋਤ ਸਿੰਘ ਧਾਮੀ ਅਤੇ ਉਸਦੇ ਦੋਸਤਾਂ ਦੀ ਕੁੱਟਮਾਰ ਵਾਲੀ ਵੀਡੀਓ ਪਿਛਲੇ ਦਿਨੀਂ ਜਨਤਕ ਹੋਣ ਮਗਰੋਂ ਪੁਲੀਸ ਨੇ ਉਨ੍ਹਾਂ ਦੇ ਵਾਰੰਟ ਕੱਢੇ ਹਨ। ਪੁਲੀਸ ਨੇ ਉਸਦੇ ਦੂਜੇ ਸਾਥੀ ਪਰਮਵੀਰ ਚਾਹਲ (21 ਸਾਲ) ਦੀ ਵੀ ਪਛਾਣ ਜਾਰੀ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਸਰੀ (ਬ੍ਰਿਟਿਸ਼ ਕੋਲੰਬੀਆ) ਦਾ ਰਹਿਣ ਵਾਲਾ ਰਣਜੋਤ ਟੋਰਾਂਟੋ ਘੁੰਮਣ ਫਿਰਨ ਲਈ ਆਇਆ ਹੋਇਆ ਹੈ। ਪੁਲੀਸ ਨੇ ਦੱਸਿਆ ਕਿ ਧਾਮੀ ਅਤੇ ਉਸ ਦੇ ਦੋ ਹੋਰ ਸਾਥੀ ਅਜੇ ਟੋਰਾਂਟੋ ਇਲਾਕੇ ਵਿੱਚ ਹੀ ਹੋ ਸਕਦੇ ਹਨ। ਤੀਜੇ ਮੁੰਡੇ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ।
ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਇਨ੍ਹਾਂ ਤਿੰਨ ਮੁੰਡਿਆਂ ਨੇ ਬੱਸ ਸਟੇਸ਼ਨ ਦੀਆਂ ਪੌੜੀਆਂ ਵਿੱਚ ਬੈਠੇ ਮੰਦਬੁੱਧੀ ਵਿਅਕਤੀ ਨੂੰ ਬਿਨਾਂ ਕਿਸੇ ਗੱਲ ਤੋਂ ਠੁੱਡੇ ਮਾਰੇ ਅਤੇ ਮੁੱਕਿਆਂ ਨਾਲ ਕੁੱਟਿਆ ਸੀ ਅਤੇ ਇਹ ਸਭ ਕੁਝ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਿਆ ਸੀ।