ਯੂਨਾਈਟਿਡ ਅਕਾਲੀ ਦਲ ਵੱਲੋਂ ਜਥੇਬੰਦਕ ਢਾਂਚੇ ਦਾ ਐਲਾਨ
ਡਾ. ਭਗਵਾਨ ਸਿੰਘ ਪਾਰਟੀ ਦੇ ਚੇਅਰਮੈਨ ਥਾਪੇ
ਧਰਮ ਯੁੱਧ ਮੋਰਚੇ ਦੀ 35ਵੀਂ ਵਰੇਗੰਢ 4 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਈ ਜਾਵੇਗੀ
ਜਲੰਧਰ/ਬਿਊਰੋ ਨਿਊਜ਼ :
ਯੂਨਾਈਟਿਡ ਅਕਾਲੀ ਦਲ ਨੇ ਆਪਣੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਅਹੁਦੇਦਾਰਾਂ ਤੇ 40 ਜ਼ਿਲ•ਾ ਪ੍ਰਧਾਨਾਂ ਦਾ ਐਲਾਨ ਕੀਤਾ ਹੈ। ਪਾਰਟੀ ਪ੍ਰਧਾਨ ਭਾਈ ਮੋਹਕਮ ਸਿੰਘ ਅਤੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਪਾਰਟੀ ਵੱਲੋਂ ਧਰਮ ਯੁੱਧ ਮੋਰਚੇ ਦੀ 35ਵੀਂ ਵਰੇਗੰਢ 4 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਈ ਜਾਵੇਗੀ ਅਤੇ ਕੋਤਵਾਲੀ ਤੱਕ ਚਿਤਾਵਨੀ ਮਾਰਚ ਵੀ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਇਸ ਧਰਮ ਯੁੱਧ ਮੋਰਚੇ ਦੇ ਬਹੁਤ ਸਾਰੇ ਮਸਲੇ ਅਜੇ ਵੀ ਉਲਝੇ ਹੋਏ ਹਨ। ਉਨ•ਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਸੱਤਾ ਦਾ ਹੰਕਾਰ ਤਿਆਗ ਕੇ ਸਿੱਖਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਆਜ਼ਾਦੀ ਵੇਲੇ ਕੀਤੇ ਵਾਅਦੇ ਪੂਰੇ ਕੀਤੇ ਜਾਣ। ਉਨ•ਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਸਤਲੁਜ ਜੁਮਨਾ ਸੰਪਰਕ ਨਹਿਰ ਬਾਰੇ ਗੱਲ ਕਰਦਿਆਂ ਉਨ•ਾਂ ਕਿਹਾ ਕਿ ਨਹਿਰ ਕਿਸੇ ਕੀਮਤ ਉਪਰ ਨਹੀਂ ਕੱਢਣ ਦਿੱਤੀ ਜਾਵੇਗੀ ਭਾਵੇਂ ਸਿਰ ਵੀ ਕਿਉਂ ਨਾ ਦੇਣੇ ਪੈਣ। ਦੋਵਾਂ ਨੇਤਾਵਾਂ ਨੇ ਦੱਸਿਆਂ ਕਿ ਡਾ. ਭਗਵਾਨ ਸਿੰਘ ਪਾਰਟੀ ਦੇ ਚੇਅਰਮੈਨ ਅਤੇ ਗੁਰਨਾਮ ਸਿੰਘ ਸਿੱਧੂ, ਰਾਜਦੇਵ ਸਿੰਘ ਸਾਬਕਾ ਐਮ.ਪੀ. ਜੋ ਅਨੁਸ਼ਾਸਨੀ ਕਮੇਟੀ ਚੇਅਰਮੈਨ ਵੀ ਹੋਣਗੇ, ਬਹਾਦਰ ਸਿੰਘ ਰਾਹੋਂ, ਮਾਸਟਰ ਜੌਹਰ ਸਿੰਘ ਛੋਟਾ ਘੱਲੂਘਾਰਾ ਤੇ ਵਸਣ ਸਿੰਘ ਜਫ਼ਰਵਾਲ ਸੀਨੀਅਰ ਮੀਤ ਪ੍ਰਧਾਨ ਥਾਪੇ ਗਏ ਹਨ। ਭਾਈ ਜਤਿੰਦਰ ਸਿੰਘ ਈਸੜੂ ਪ੍ਰੈੱਸ ਦਾ ਕੰਮ ਦੇਖਣਗੇ। ਸਾਬਕਾ ਆਈ.ਏ.ਐਸ. ਕੁਲਬੀਰ ਸਿੰਘ ਸਿੱਧੂ, ਡਾ. ਹਰਿੰਦਰ ਸਿੰਘ ਗਿੱਲ ਆਦੇਸ਼ ਮੈਡੀਕਲ ਯੂਨੀਵਰਸਿਟੀ ਸਿਹਤ ਸੇਵਾਵਾਂ, ਜਗਤਾਰ ਸਿੰਘ ਪੱਤਰਕਾਰ ਚੰਡੀਗੜ• ਤੇ ਬਲਵਿੰਦਰ ਸਿੰਘ ਖੋਜਕੀਪੁਰ ਸਲਾਹਕਾਰ ਹੋਣਗੇ। ਪਾਰਟੀ ਦੇ ਥਾਪੇ ਗਏ 40 ਜ਼ਿਲ•ਾ ਪ੍ਰਧਾਨਾਂ ਵਿਚ ਅੰਮ੍ਰਿਤਸਰ ਸ਼ਹਿਰੀ ਜਸਵੰਤ ਸਿੰਘ ਖ਼ਾਲਸਾ, ਅੰਮਿਝਤਸਰ ਦਿਹਾਤੀ ਸਤਨਾਮ ਸਿੰਘ ਸ਼ੁੱਕਰਚੱਕੀਆ, ਤਰਨਤਾਰਨ ਦਲਜੀਤ ਸਿੰਘ ਹੀਰਾ, ਗੁਰਦਾਸਪੁਰ ਗਿਆਨੀ ਬਲਵੰਤ ਸਿੰਘ ਹਕੀਮਪੁਰ, ਬਟਾਲਾ ਗੁਰਦਰਸ਼ਨ ਸਿੰਘ ਬਟਾਲਾ, ਸ਼ਹਿਰੀ ਭੁਪਿੰਦਰ ਸਿੰਘ ਪ੍ਰਿੰਸ, ਬਠਿੰਡਾ ਸ਼ਹਿਰੀ ਰਮਨਦੀਪ ਸਿੰਘ ਰਮੀਤਾ, ਬਠਿੰਡਾ ਦਿਹਾਤੀ ਪ੍ਰਦੀਪ ਸਿੰਘ ਸੋਨੀ ਤਲਵੰਡੀ ਸਾਬੋ, ਮੋਗਾ ਸ਼ਹਿਰੀ ਗੁਰਪ੍ਰੀਤਮ ਸਿੰਘ ਚੀਮਾ, ਮੋਗਾ ਦਿਹਾਤੀ ਹਰਿੰਦਰ ਸਿੰਘ ਪਿੰਡ ਬੌਡਾ, ਫਿਰੋਜ਼ਪੁਰ ਸ਼ਹਿਰੀ ਪ੍ਰੀਤਮ ਸਿੰਘ ਫਿਰੋਜ਼ਪੁਰ ਦਿਹਾਤੀ ਦਿਲਬਾਗ ਸਿੰਘ, ਜਲੰਧਰ ਸ਼ਹਿਰੀ ਭੁਪਿੰਦਰ ਸਿੰਘ, ਜਲੰਧਰ ਦਿਹਾਤੀ ਕੁਲਵੰਤ ਸਿੰਘ ਸ਼ਾਹਕੋਟ, ਮੁਕਤਸਰ ਬਾਬਾ ਯੋਗਰਾਜ ਸਿੰਘ ਗਿਲਜੇਵਾਲਾ, ਫ਼ਰੀਦਕੋਟ ਭਾਈ ਕੁਲਵਿੰਦਰ ਸਿੰਘ ਡੱਗੋਰਮਾਣਾ ਮਾਨਸਾ, ਬਾਬਾ ਮੇਜਰ ਸਿੰਘ ਅਕਲੀਆ, ਬਰਨਾਲਾ ਸ਼ਹਿਰੀ ਪ੍ਰਿਤਪਾਲ ਸਿੰਘ, ਬਰਨਾਲਾ ਦਿਹਾਤੀ ਪਰਮਜੀਤ ਸਿੰਘ ਕੈਰੇ, ਸੰਗਰੂਰ ਸ਼ਹਿਰ ਨਿਰਮਲ ਸਿੰਘ, ਸੰਗਰੂਰ ਦਿਹਾਤੀ ਬਿੱਕਰ ਸਿੰਘ ਔਲਖ, ਮਾਲੇਰਕੋਟਲਾ ਹਾਜ਼ੀ ਮੁਹੰਮਦ ਅਜੀਜ, ਸੁਨਾਮ ਹਰਨੇਕ ਸਿੰਘ, ਪਟਿਆਲਾ ਡਾ. ਰਘੂਨਾਥ, ਰਾਜਪੁਰਾ ਬਲਬੀਰ ਸਿੰਘ ਸੋਢੀ, ਪਠਾਨਕੋਟ ਸੁਖਬੀਰ ਸਿੰਘ ਢਿੱਲੋਂ, ਕਪੂਰਥਲਾ ਪਲਵਿੰਦਰ ਸਿੰਘ ਉੱਚਾ, ਨਵਾਂ ਸ਼ਹਿਰ ਦਰਸ਼ਨ ਸਿੰਘ, ਹੁਸ਼ਿਆਰਪੁਰ ਬਾਬਾ ਕਸ਼ਮੀਰ ਸਿੰਘ ਗੜ•ਸ਼ੰਕਰ, ਰੋਪੜ ਭਾਈ ਸਰਬਜੀਤ ਸਿੰਘ, ਅਨੰਦਪੁਰ ਸਾਹਿਬ, ਮੁਹਾਲੀ ਪਰਮਜੀਤ ਸਿੰਘ ਗਿੱਲ ਚੰਡੀਗੜ•, ਸੁਖਦੇਵ ਸਿੰਘ ਕਾਹਲੋਂ, ਚੰਡੀਗੜ• (ਪਿੰਡ) ਸੁਖਜੀਤ ਸਿੰਘ ਹੱਲੋਂਮਾਜਰਾ, ਫ਼ਾਜ਼ਿਲਕਾ ਦਵਿੰਦਰ ਸਿੰਘ ਰਾਣਾ, ਫ਼ਤਹਿਗੜ• ਸਾਹਿਬ ਹਰਜਿੰਦਰ ਸਿੰਘ, ਸਮਰਾਲਾ ਰਣਧੀਰ ਸਿੰਘ ਰਾਣਾ ਸਾਬਕਾ ਸਰਪੰਚ, ਲੁਧਿਆਣਾ ਸ਼ਹਿਰੀ ਪਰਮਜੀਤ ਸਿੰਘ ਸ਼ਿਮਲਾਪੁਰੀ, ਲੁਧਿਆਣਾ ਦਿਹਾਤੀ ਲਾਲ ਸਿੰਘ ਖੰੰਨਾ, ਹਰਿਆਣਾ ਨਰਿੰਦਰ ਸਿੰਘ ਜੰਮਲਾਣਾ, ਜੰਮੂ ਕਸ਼ਮੀਰ ਨਰਿੰਦਰ ਸਿੰਘ ਰਾਣਾ ਨੂੰ ਨਿਯੁਕਤ ਕੀਤਾ ਗਿਆ ਹੈ। ਪੱਤਰਕਾਰ ਸੰਮੇਲਨ ਵਿਚ ਵੱਸਣ ਸਿੰਘ ਜਫ਼ਰਵਾਲ, ਸਤਨਾਮ ਸਿੰਘ ਮਨਾਵਾਂ ਵੀ ਹਾਜ਼ਰ ਸਨ।
Comments (0)