ਦਾਊਦ ਇਬਰਾਹਿਮ 'ਤੇ ਐਨ.ਆਈ.ਏ.ਵਲੋਂ  ਰੱਖਿਆ 25 ਲੱਖ ਦਾ ਇਨਾਮ

ਦਾਊਦ ਇਬਰਾਹਿਮ 'ਤੇ ਐਨ.ਆਈ.ਏ.ਵਲੋਂ  ਰੱਖਿਆ 25 ਲੱਖ ਦਾ ਇਨਾਮ

ਅੰਮ੍ਰਿਤਸਰ ਟਾਈਮਜ਼

ਮੁੰਬਈ-ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ 1993 ਮੁੰਬਈ ਧਮਾਕਿਆਂ ਦੇ ਮੁੱਖ ਮੁਲਜ਼ਮ ਅਤੇ ਭਗੌੜੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੀ ਗਿ੍ਫ਼ਤਾਰੀ ਲਈ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਵਾਲੇ ਨੂੰ 25 ਲੱਖ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।ਜਾਂਚ ਏਜੰਸੀ ਨੇ ਦਾਊਦ ਦੇ ਕਰੀਬੀ ਸਾਥੀ ਸ਼ਕੀਲ ਸ਼ੇਖ਼ ਉਰਫ਼ ਛੋਟਾ ਸ਼ਕੀਲ 'ਤੇ 20 ਲੱਖ, ਸਹਿਯੋਗੀ ਹਾਜੀ ਅਨੀਸ ਉਰਫ਼ ਅਨੀਸ ਇਬਰਾਹਿਮ ਸ਼ੇਖ਼, ਜਾਵੇਦ ਪਟੇਲ ਉਰਫ਼ ਜਾਵੇਦ ਚਿਕਨਾ ਅਤੇ ਇਬਰਾਹਿਮ ਮੁਸ਼ਤਾਕ ਅਬਦੁਲ ਰੱਜ਼ਾਕ ਮੇਮਨ ਉਰਫ਼ ਟਾਈਗਰ ਮੇਮਨ 'ਤੇ 15-15 ਲੱਖ ਰੁਪਏ ਦਾ ਇਨਾਮ ਰੱਖਿਆ ਹੈ । ਉਕਤ ਸਾਰੇ 1993 ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਲੋੜੀਂਦੇ ਮੁਲਜ਼ਮ ਹਨ ।