ਗਾਖਲ ਭਰਾਵਾਂ ਵਲੋਂ ‘ਆਪ’ ਦੀ ਡਟਵੀਂ ਹਮਾਇਤ, ਚੰਦਨ ਗਰੇਵਾਲ ਲਈ ਕੀਤਾ ਪ੍ਰਚਾਰ
ਜਲੰਧਰ/ਬਿਊਰੋ ਨਿਊਜ਼ :
ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਖੁੱਲ੍ਹ ਕੇ ਆਮ ਆਦਮੀ ਪਾਰਟੀ ਦੇ ਸਮਰਥਨ ਵਿਚ ਆ ਗਏ ਹਨ। ਉਨ੍ਹਾਂ ਨੇ ਆਪਣੇ ਜੱਦੀ ਪਿੰਡ ਗਾਖਲ (ਜਲੰਧਰ) ਵਿਖੇ ਇਲਾਕੇ ਦੇ ਕਰੀਬ ਤੀਹ ਪਿੰਡਾਂ ਦੇ ਪੰਚਾਂ-ਸਰਪੰਚਾਂ, ਵੱਖ ਵੱਖ ਸੰਸਥਾਵਾਂ ਦੇ ਮੁਖੀਆਂ ਅਤੇ ਸਿਰਕੱਢ ਨੁਮਾਇੰਦਿਆਂ ਦਾ ਇਕੱਠ ਕਰਕੇ ਇਲਾਕੇ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਅਤੇ ਉਨ੍ਹਾਂ ਦੇ ਆਪਣੇ ਵਿਧਾਨ ਸਭਾ ਹਲਕੇ ਕਰਤਾਰਪੁਰ ਤੋਂ ਚੰਦਨ ਗਰੇਵਾਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਹਵਾ ਦਾ ਰੁਖ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਹੱਕ ਵਿਚ ਹੈ। ਇਸ ਮੌਕੇ ‘ਆਪ’ ਦੇ ਉਮੀਦਵਾਰ ਚੰਦਨ ਗਰੇਵਾਲ ਨੇ ਕਿਹਾ, ”ਮੈਂ ਵਿਧਾਇਕ ਨਹੀਂ, ਸਗੋਂ ਤਾਹਡਾ ਸੇਵਾਦਾਰ ਬਣਾਂਗਾ, ਜਿਨ੍ਹਾਂ ਦੇ ਮਨਾਂ ‘ਚ ਹਾਕਮ ਧਿਰ ਦਾ ਕੋਈ ਡਰ ਹੈ, ਉਨ੍ਹਾਂ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਭੈਅ ਤੋਂ ਮੁਕਤ ਹੋ ਜਾਣ। ਹੁਣ ਚੰਮ ਦੀਆਂ ਬਹੁਤਾ ਚਿਰ ਨਹੀਂ ਚੱਲਣਗੀਆਂ।” ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਲਗਭਗ ਤੈਅ ਹੈ, 11 ਮਾਰਚ ਨੂੰ ਤਾਂ ਸਿਰਫ ਐਲਾਨ ਹੋਣਾ ਹੀ ਬਾਕੀ ਹੈ। ਅਮਰੀਕਾ ਤੋਂ ਉਚੇਚੇ ਤੌਰ ‘ਤੇ ਪਹੁੰਚੇ ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਉਨ੍ਹਾਂ ਦੇ ਇੱਥੇ ਆਉਣ ਨਾਲ ਹਲਕਾ ਆਮ ਆਦਮੀ ਪਾਰਟੀ ਨਾਲ ਹਿੱਕ ਤਾਣ ਕੇ ਖੜ੍ਹਾ ਹੋ ਗਿਆ ਹੈ। ਸ੍ਰ. ਗਾਖਲ ਨੇ ਕਿਹਾ ਕਿ ਜੇ ਪੰਜਾਬ ਦਾ ਰਾਜਨੀਤਕ ਮਾਹੌਲ ਸੁਖਾਵਾਂ ਬਣਦਾ ਹੈ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਉਹ ਐਗਰੋ ਇੰਡਸਟਰੀ ਪੰਜਾਬ ਵਿਚ ਵਿਕਸਤ ਕਰਨ ਲਈ ਆਪਣਾ ਕਾਰੋਬਾਰ ਵਧਾਉਣ ਨੂੰ ਤਰਜੀਹ ਦੇਣਗੇ। ਇਸ ਮੌਕੇ ਅਮਰੀਕਾ ਤੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਅੰਮ੍ਰਿਤਪਾਲ ਢਿੱਲੋਂ, ਮਨਜਿੰਦਰ ਸੰਧੂ, ਮੰਮੂ ਚਾਹਲ ਅਤੇ ਜਸਪਾਲ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।ਜਲੰਧਰ/ਬਿਊਰੋ ਨਿਊਜ਼ :
ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਖੁੱਲ੍ਹ ਕੇ ਆਮ ਆਦਮੀ ਪਾਰਟੀ ਦੇ ਸਮਰਥਨ ਵਿਚ ਆ ਗਏ ਹਨ। ਉਨ੍ਹਾਂ ਨੇ ਆਪਣੇ ਜੱਦੀ ਪਿੰਡ ਗਾਖਲ (ਜਲੰਧਰ) ਵਿਖੇ ਇਲਾਕੇ ਦੇ ਕਰੀਬ ਤੀਹ ਪਿੰਡਾਂ ਦੇ ਪੰਚਾਂ-ਸਰਪੰਚਾਂ, ਵੱਖ ਵੱਖ ਸੰਸਥਾਵਾਂ ਦੇ ਮੁਖੀਆਂ ਅਤੇ ਸਿਰਕੱਢ ਨੁਮਾਇੰਦਿਆਂ ਦਾ ਇਕੱਠ ਕਰਕੇ ਇਲਾਕੇ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਅਤੇ ਉਨ੍ਹਾਂ ਦੇ ਆਪਣੇ ਵਿਧਾਨ ਸਭਾ ਹਲਕੇ ਕਰਤਾਰਪੁਰ ਤੋਂ ਚੰਦਨ ਗਰੇਵਾਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਹਵਾ ਦਾ ਰੁਖ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਹੱਕ ਵਿਚ ਹੈ। ਇਸ ਮੌਕੇ ‘ਆਪ’ ਦੇ ਉਮੀਦਵਾਰ ਚੰਦਨ ਗਰੇਵਾਲ ਨੇ ਕਿਹਾ, ”ਮੈਂ ਵਿਧਾਇਕ ਨਹੀਂ, ਸਗੋਂ ਤਾਹਡਾ ਸੇਵਾਦਾਰ ਬਣਾਂਗਾ, ਜਿਨ੍ਹਾਂ ਦੇ ਮਨਾਂ ‘ਚ ਹਾਕਮ ਧਿਰ ਦਾ ਕੋਈ ਡਰ ਹੈ, ਉਨ੍ਹਾਂ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਭੈਅ ਤੋਂ ਮੁਕਤ ਹੋ ਜਾਣ। ਹੁਣ ਚੰਮ ਦੀਆਂ ਬਹੁਤਾ ਚਿਰ ਨਹੀਂ ਚੱਲਣਗੀਆਂ।” ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਲਗਭਗ ਤੈਅ ਹੈ, 11 ਮਾਰਚ ਨੂੰ ਤਾਂ ਸਿਰਫ ਐਲਾਨ ਹੋਣਾ ਹੀ ਬਾਕੀ ਹੈ। ਅਮਰੀਕਾ ਤੋਂ ਉਚੇਚੇ ਤੌਰ ‘ਤੇ ਪਹੁੰਚੇ ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਉਨ੍ਹਾਂ ਦੇ ਇੱਥੇ ਆਉਣ ਨਾਲ ਹਲਕਾ ਆਮ ਆਦਮੀ ਪਾਰਟੀ ਨਾਲ ਹਿੱਕ ਤਾਣ ਕੇ ਖੜ੍ਹਾ ਹੋ ਗਿਆ ਹੈ। ਸ੍ਰ. ਗਾਖਲ ਨੇ ਕਿਹਾ ਕਿ ਜੇ ਪੰਜਾਬ ਦਾ ਰਾਜਨੀਤਕ ਮਾਹੌਲ ਸੁਖਾਵਾਂ ਬਣਦਾ ਹੈ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਉਹ ਐਗਰੋ ਇੰਡਸਟਰੀ ਪੰਜਾਬ ਵਿਚ ਵਿਕਸਤ ਕਰਨ ਲਈ ਆਪਣਾ ਕਾਰੋਬਾਰ ਵਧਾਉਣ ਨੂੰ ਤਰਜੀਹ ਦੇਣਗੇ। ਇਸ ਮੌਕੇ ਅਮਰੀਕਾ ਤੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਅੰਮ੍ਰਿਤਪਾਲ ਢਿੱਲੋਂ, ਮਨਜਿੰਦਰ ਸੰਧੂ, ਮੰਮੂ ਚਾਹਲ ਅਤੇ ਜਸਪਾਲ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।
Comments (0)