ਰੇਡੀਓ ਪੰਜਾਬ ਦੇ ਸੀ ਈ ਓ ਸੁਖਦੇਵ ਸਿੰਘ ਢਿਲੋਂ ਵਲੋਂ ਉੱਤਰੀ ਅਮਰੀਕਾ ਵਿੱਚ ਅਕਾਲੀ ਦਲ (ਬਾਦਲ) ਦੀ ਮਜਬੂਤੀ ਲਈ ਕੰਮ ਕਰਨ ਦਾ ਅਹਿਦ
ਅੰਮ੍ਰਿਤਸਰ/ਬਿਊਰੋ ਨਿਊਜ਼:
ਉੱਤਰੀ ਅਮਰੀਕਾ ਦੇ ਸਿੱਖ ਆਗੂ ਅਤੇ ਰੇਡੀਓ ਪੰਜਾਬ ਕਨੇਡਾ ਅਮਰੀਕਾ ਦੇ ਮਾਲਕ ਸ. ਸੁਖਦੇਵ ਸਿੰਘ ਢਿਲੋਂ ਨੇ
ਪੰਜਾਬ ਵਿੱਚ ਸੱਤਾਧਾਰੀ ਅਕਾਲੀ ਦਲ (ਬਾਦਲ) ਦੀ ਅਮਰੀਕਾ ਅਤੇ ਕਨੇਡਾ ਵਿੱਚ ਚੜ੍ਹਤ ਵਧਾਉਣ ਲਈ ਵੱਧ ਤੋਂ ਵੱਧ ਸਰਗਰਮੀ ਨਾਲ ਕੰਮ ਕਰਨ ਦਾ ਅਹਿਦ ਕੀਤਾ ਹੈ। ਸ. ਢਿਲੋਂ ਨੇ ਇਸ ਗੱਲ ਦਾ ਪ੍ਰਗਟਾਵਾ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਕੇ ਸਾਲੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨਾਲ ਅਪਣੇ ਪੰਜਾਬ ਦੌਰੇ ਦੌਰਾਨ ਮੁਲਾਕਾਤ ਕਰਕੇ ਕੀਤਾ।
ਰੇਡੀਓ ਪੰਜਾਬ ਦੇ ਸੀ ਈ ਓ ਸ. ਢਿਲੋਂ ਨੇ ਦੋਵਾਂ ਅਕਾਲੀ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਉਤਰੀ ਅਮਰੀਕਾ ਵਿੱਚ ਅਕਾਲੀ ਦਲ (ਬਾਦਲ) ਦੀ ਸਥਿੱਤੀ ਹੋਰ ਮਜਬੂਤ ਕਰਨ ਲਈ ਅਪਣੀਆਂ ਸਾਰੀਆਂ ਸੇਵਾਵਾਂ ਪ੍ਰਦਾਨ ਕਰਦੇ ਹੋਏ ਕੋਈ ਕੋਸ਼ਿਸ਼ ਬਾਕੀ ਨਹੀਂ ਛੁਡਣਗੇ।
ਵਰਨਣਯੋਗ ਹੈ ਕਿ ਸ. ਸੁਖਦੇਵ ਸਿੰਘ ਢਿਲੋਂ ਦਾ ਪ੍ਰਵਾਸੀ ਪੰਜਾਬੀ ਮੀਡੀਆ ਵਿੱਚ ਅਹਿਮ ਯੋਗਦਾਨ ਹੈ। ਪਿਛਲੇ ਕਈ ਵਰ੍ਹਿਆਂ ਤੋਂ ਕਨੇਡਾ ਵਿੱਚ ਰੇਡੀਓ ਪੰਜਾਬ ਨੂੰ ਬੜੀ ਸਫ਼ਲਤਾ ਨਾਲ ਚਲਾਉਣ ਦੇ ਨਾਲ ਨਾਲ ਉਨ੍ਹਾਂ ਨੇ ਕੈਲੀਫੋਰਨੀਆਂ ‘ਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਫਰਿਜ਼ਨੋਂ/ਸੈਕਰਾਮੈਂਟੋ ਏਰੀਏ ‘ਚ ਵੀ ਰੇਡੀਓ ਪੰਜਾਬ ਦਾ ਪ੍ਰਸਾਰਨ ਸ਼ੁਰੂ ਕੀਤਾ।
Comments (0)