ਹਰਦੀਪ ਸਿੰਘ ਨਿੱਝਰ ਦੇ ਕਰੀਬੀ ਦੋਸਤ ਸਿਮਰਨਜੀਤ ਸਿੰਘ ਦੇ ਘਰ 'ਤੇ ਕੀਤੀ ਗਈ 20-22 ਰਾਉਂਡ ਗੋਲੀਬਾਰੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 2 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਵਿਦੇਸ਼ਾਂ ਅੰਦਰ ਹੋ ਰਹੇ ਸਿੱਖਾਂ ਦੇ ਕਤਲਾਂ ਦੇ ਮਾਮਲੇ ਵਿਚ ਹਿੰਦੁਸਤਾਨ ਹੋਣ ਦੇ ਦੋਸ਼ਾਂ ਦੌਰਾਨ ਬੀਤੀ ਰਾਤ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ 'ਚ 18 ਜੂਨ ਨੂੰ ਕਤਲ ਕੀਤੇ ਗਏ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਇਕ ਕਰੀਬੀ ਸਾਥੀ ਸਿਮਰਨਜੀਤ ਸਿੰਘ ਦੇ ਘਰ 'ਤੇ ਕਈ ਰਾਉਂਡ ਗੋਲੀਆਂ ਚਲਾਈਆਂ ਗਈਆਂ ਹਨ । ਘਟਨਾ ਵੀਰਵਾਰ ਤੜਕੇ ਵਾਪਰੀ ਅਤੇ ਗਵਾਹਾਂ ਨੇ ਦੱਸਿਆ ਕਿ ਘਰ ਦੇ ਨਾਲ-ਨਾਲ ਘਰ ਵਿੱਚ ਖੜ੍ਹੀ ਇੱਕ ਕਾਰ ਨੂੰ ਵੀ ਗੋਲੀਆਂ ਲੱਗੀਆਂ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੀ ਸਰੀ ਡਿਟੈਚਮੈਂਟ ਨੇ ਦੱਖਣੀ ਸਰੀ ਵਿੱਚ ਇੱਕ ਰਿਹਾਇਸ਼ 'ਤੇ ਗੋਲੀਬਾਰੀ ਦੀ ਪੁਸ਼ਟੀ ਕੀਤੀ ਹੈ।
ਸਰੀ ਆਰਸੀਐਮਪੀ ਨੇ ਕਿਹਾ ਕਿ 1 ਫਰਵਰੀ ਨੂੰ, ਲਗਭਗ ਰਾਤ ਦੇ 1:21 ਵਜੇ, ਉਸਨੂੰ ਇੱਕ ਰਿਹਾਇਸ਼ 'ਤੇ ਗੋਲੀ ਚੱਲਣ ਦੀ ਰਿਪੋਰਟ ਮਿਲੀ ਅਤੇ ਫਰੰਟਲਾਈਨ ਅਧਿਕਾਰੀ "ਘਟਨਾ ਸਥਲ 'ਤੇ ਗਏ ਅਤੇ ਗੋਲੀਬਾਰੀ ਨਾਲ ਸਬੰਧਤ ਸਬੂਤ ਲੱਭੇ। ਆਰਸੀਐਮਪੀ ਦਾ ਮੇਜਰ ਕ੍ਰਾਈਮ ਸੈਕਸ਼ਨ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਇੱਕ ਅਲੱਗ ਤਰ੍ਹਾਂ ਦੀ ਘਟਨਾ ਹੈ, ਅਸੀਂ ਘਟਨਾ ਦੇ ਉਦੇਸ਼ ਦਾ ਪਤਾ ਲਗਾਉਣ ਲਈ ਕੰਮ ਕਰ ਰਹੇ ਹਾਂ । ਖਾਲਿਸਤਾਨ ਸਮਰਥਕ ਸਮੂਹ ਪਹਿਲਾਂ ਹੀ ਦੋਸ਼ ਲਗਾ ਰਹੇ ਹਨ ਕਿ ਹਮਲੇ ਪਿੱਛੇ ਹਿੰਦੁਸਤਾਨ ਦਾ ਹੱਥ ਸੀ। ਕਿਉਂਕਿ ਸਿਮਰਨਜੀਤ ਸਿੰਘ ਨੇ 26 ਜਨਵਰੀ ਨੂੰ ਵੈਨਕੂਵਰ ਵਿੱਚ ਹਿੰਦੁਸਤਾਨੀ ਕੌਂਸਲੇਟ ਦੇ ਬਾਹਰ ਇੱਕ ਵਿਰੋਧ ਪ੍ਰਦਰਸ਼ਨ ਕਰਨ ਵਿੱਚ ਮਦਦ ਕੀਤੀ ਸੀ।
ਵੱਖ ਵੱਖ ਦੇਸ਼ਾਂ ਅੰਦਰ ਰਹਿ ਰਹੇ ਆਜ਼ਾਦੀ ਪਸੰਦ ਸਿੱਖਾਂ ਨੇ ਮਾਮਲੇ ਦੀ ਕੜੀ ਨਿੰਦਾ ਕਰਦਿਆਂ ਕਨੈਡਾ ਸਰਕਾਰ ਨੂੰ ਇਸ ਦੀ ਬਰੀਕੀ ਨਾਲ ਜਾਂਚ ਕਰਣ ਦੀ ਅਪੀਲ ਕੀਤੀ ਹੈ । ਜਿਕਰਯੋਗ ਹੈ ਕਿ ਬੀਤੇ ਦੋ ਤਿੰਨ ਦਿਨ ਪਹਿਲਾਂ ਯੂਕੇ ਦੇ ਐਮਪੀਜ ਨੇ ਵੀ ਬ੍ਰਿਟਿਸ਼ ਸੁਰੱਖਿਆ ਮੰਤਰੀ ਨਾਲ ਕੁਝ ਬ੍ਰਿਟਿਸ਼ ਸਿੱਖਾਂ ਦੀ ਜਾਣ ਨੂੰ ਖਤਰਾ ਹੋਣ ਕਰਕੇ ਓਸ ਨਾਲ ਮੁਲਾਕਾਤ ਕਰਕੇ ਸਿੱਖਾਂ ਦੀ ਸੁਰੱਖਿਆ ਲਈ ਗੰਭੀਰਤਾ ਨਾਲ ਕਦਮ ਚੁੱਕਣ ਲਈ ਕਿਹਾ ਹੈ ।
Comments (0)