ਨਿਊਯੌਰਕ ਦਫਤਰ ਦੇ ਸਾਹਮਣੇ ਸਿੱਖ ਜਥੇਬੰਦੀਆਂ ਅਤੇ ਆਜ਼ਾਦ ਕਸ਼ਮੀਰ ਲਈ ਸੰਘਰਸ਼ਸ਼ੀਲ ਧਿਰਾਂ ਵਲੋਂ ਹੋਇਆ ਵੱਡਾ ਰੋਸ ਮੁਜਾਹਿਰਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 27 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):-ਭਾਰਤੀ ਨਿਜ਼ਾਮ ਭਾਰਤ ਵਿੱਚ ਹਮੇਸ਼ਾ ਘੱਟ ਗਿਣਤੀਆਂ ਤੇ ਜਬਰ ਜ਼ੁਲਮ ਕਰਦਾ ਰਿਹਾ ਹੈ । ਭਾਰਤ ਵਿੱਚ ਹਮੇਸ਼ਾ ਘੱਟ ਗਿਣਤੀਆਂ ਦੇ ਹੱਕ ਮਾਰ ਲਏ ਜਾਂਦੇ ਹਨ । ਭਾਰਤ ਦੀ ਸੱਤਾ ਭੋਗਣ ਵਾਲੇ ਲੋਕ ਆਪਣੇ ਜਰਖਰੀਦ ਟੁਕੜਬੋਚਾਂ ਰਾਹੀਂ ਭਾਰਤ ਦੇ ਕਰੂਪ ਚੇਹਰੇ ਨੂੰ ਦੁਨੀਆ ਸਾਹਮਣੇ ਨੰਗਾ ਕਰਨ ਵਾਲੇ ਘੱਟ ਗਿਣਤੀਆਂ ਦੇ ਆਗੂਆਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਮਾਰਦੀ ਰਹੀ ਹੈ । ਪਰ ਹੁਣ ਇਹ ਕਾਤਲੋਗਾਰਤ ਵਿਦੇਸ਼ਾਂ ਵਿੱਚ ਵੀ ਸ਼ੁਰੂ ਹੋ ਗਈ ਹੈ । ਭਾਰਤੀ ਜਬਰ ਜ਼ੁਲਮ ਦੇ ਖਿਲਾਫ ਯੂਨਾਈਟੇਡ ਨੈਸ਼ਨ ਦੇ ਨਿਊਯੌਰਕ ਦਫਤਰ ਦੇ ਸਾਹਮਣੇ ਸਿੱਖ ਜਥੇਬੰਦੀਆਂ ਅਤੇ ਆਜ਼ਾਦ ਕਸ਼ਮੀਰ ਲਈ ਸੰਘਰਸ਼ ਸੀਲ ਧਿਰਾਂ ਵਲੋਂ ਵੱਡਾ ਰੋਸ ਮੁਜਾਹਿਰਾ ਕੀਤਾ ਗਿਆ । ਭਾਰੀ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ ।
ਇਸ ਮੌਕੇ ਸਿੱਖ ਫਾਰ ਜਸਟਿਸ ਵਲੋਂ ਬਾਬਾ ਜੈਗ ਸਿੰਘ, ਸਿੱਖ ਯੂਥ ਆਫ ਅਮਰੀਕਾ ਵਲੋਂ ਭਾਈ ਪ੍ਰਦੀਪ ਸਿੰਘ, ਖਾਲਿਸਤਾਨ ਅਫੇਅਰ ਸੈਂਟਰ ਤੋਂ ਡਾਕਟਰ ਅਮਰਜੀਤ ਸਿੰਘ, ਜੱਥਾ ਠੀਕਰੀਵਾਲ ਵਲੋਂ ਭਾਈ ਸੁਰਿੰਦਰ ਸਿੰਘ ਠੀਕਰੀਵਾਲ, ਵਰਲਡ ਸਿੱਖ ਪਾਰਲੀਮੈਂਟ ਵਲੋਂ ਭਾਈ ਹਿੰਮਤ ਸਿੰਘ, ਮਾਨ ਦਲ ਵਲੋਂ ਭਾਈ ਬੂਟਾ ਸਿੰਘ ਖੜੋਦ, ਡਾਕਟਰ ਬਖਸ਼ੀਸ਼ ਸਿੰਘ, ਗੁਰਦਵਾਰਾ ਰਿਸ਼ਮਿੰਡ ਹਿੱਲ ਵਲੋਂ ਭਾਈ ਬਲਾਕਾ ਸਿੰਘ ਨੇ ਸਿੱਖ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ । ਪੰਥਿਕ ਆਗੂਆਂ ਨੇ ਭਾਰਤ ਦੇ ਵਲੋਂ ਵਿਦੇਸ਼ਾਂ ਵਿੱਚ ਸ਼ਹੀਦ ਕੀਤੇ ਖਾੜਕੂ ਜਰਨੈਲ੍ਹਾ ਅਮਰ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ, ਅਮਰ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ, ਅਮਰ ਸ਼ਹੀਦ ਭਾਈ ਹਰਦੀਪ ਸਿੰਘ ਨਿਝਰ, ਅਮਰ ਸ਼ਹੀਦ ਭਾਈ ਹਰਮੀਤ ਸਿੰਘ ਪੀ ਐਚ ਡੀ ਦੇ ਭਾਰਤੀ ਨਿਜ਼ਾਮ ਦੀ ਏਜੰਸੀ ਰਾਅ ਵਲੋਂ ਸਾਜਿਸਮਈ ਤਰੀਕੇ ਨਾਲ ਸ਼ਹੀਦ ਕੀਤੇ ਸਿੱਖ ਜਰਨੈਲ੍ਹਾ ਬਾਰੇ ਸੰਗਤ ਨੂੰ ਸੁਚੇਤ ਕੀਤਾ ਗਿਆ ਅਤੇ ਖਾਲਿਸਤਾਨ ਪ੍ਰਤੀ ਦ੍ਰਿੜਤਾਂ ਨੂੰ ਮੁੜ ਦੁਹਰਾਇਆ ਗਿਆ । ਸਿੱਖ ਜਰਨੈਲ੍ਹਾ ਅਤੇ ਭਾਰਤੀ ਨਿਜ਼ਾਮ ਵਲੋਂ ਕੀਤੇ ਜਾ ਰਹੇ ਜ਼ੁਲਮ ਦੀਆਂ ਤਸਵੀਰਾਂ ਨੂੰ ਵੱਡੇ ਰੂਪ ਵਿੱਚ ਪ੍ਰਦਰਸਿਤ ਕੀਤਾ ਗਿਆ । ਵਰਦੇ ਮੀਂਹ ਵਿੱਚ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਸਿੱਖ ਸੰਗਤ ਵਿੱਚ ਜੋਸ਼ ਭਰ ਰਹੇ ਸਨ, ਸਿੱਖ ਨੌਜਵਾਨਾਂ ਵਲੋਂ ਭਾਰਤੀ ਜਬਰ ਵਿਰੁੱਧ ਵੀ ਨਾਹਰੇਬਾਜ਼ੀ ਕੀਤੀ ਗਈ । ਮੁਸਲਮਾਨ ਭਾਈਚਾਰੇ ਤੇ ਕਸ਼ਮੀਰ ਵਿੱਚ ਕੀਤੇ ਜਾ ਰਹੇ ਜ਼ੁਲਮਾਂ ਖਿਲਾਫ ਆਵਾਜ਼ ਬੁਲੰਦ ਕਰਨ ਲਈ ਕਸ਼ਮੀਰੀ ਮੁਸਲਮਾਨ ਭਾਈਚਾਰੇ ਦਾ ਵੱਡਾ ਜੱਥਾ ਪੁੱਜਾ ਸੀ । ਸਮੂਹ ਸੰਗਤ ਲਈ ਗੁਰਦਵਾਰਾ ਸਾਹਿਬ ਕਮੇਟੀ ਵਲੋਂ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ । ਸਾਰੇ ਪਾਸੇ ਖਾਲਿਸਤਾਨ ਦੇ ਝੰਡੇ ਲਹਿਰਾ ਰਹੇ ਸਨ । ਇਸ ਮੌਕੇ ਤੇ ਭਾਈ ਜੱਸਾ ਸਿੰਘ ਭਾਈ ਗੁਰਦਾਵਰ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਵਸਾਵਾ ਸਿੰਘ ਤਲਵੰਡੀ ਸਾਬੋ, ਭਾਈ ਬਲਜੀਤ ਸਿੰਘ ਦਿੱਲੀ, ਭਾਈ ਜੋਗਾ ਸਿੰਘ, ਗੁਰਵਿੰਦਰ ਸਿੰਘ ਚੈੜੀਆ, ਭਾਈ ਗੁਰਪ੍ਰੀਤ ਸਿੰਘ ਸਿੰਗੋ, ਭਾਈ ਅਮਰਪ੍ਰੀਤ ਸਿੰਘ, ਸਮੇਤ ਸੈਕੜੇ ਸਿੱਖ ਸੰਗਤਾਂ ਹਾਜ਼ਿਰ ਸਨ ।
Comments (0)