ਬੰਗਲਾਦੇਸ਼ ’ਚ ਹਿੰਦੂਆਂ ਦੇ 66 ਘਰਾਂ ਨੂੰ ਅੱਗ ਲਗਾਈ 

ਬੰਗਲਾਦੇਸ਼ ’ਚ ਹਿੰਦੂਆਂ ਦੇ 66 ਘਰਾਂ ਨੂੰ ਅੱਗ ਲਗਾਈ 

ਅਮਰੀਕੀ ਕਮਿਸ਼ਨ ਦੀ ਦਲੀਲ ਬੰਗਲਾਦੇਸ਼ ’ਚ ਹਿੰਦੂੁਆਂ ’ਤੇ ਹਮਲੇ ‘ਗੰਭੀਰ ਤੇ ਪਰੇਸ਼ਾਨ’ ਕਰਨ ਵਾਲੇ *ਬੰਗਲਾਦੇਸ਼ੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਕੱਟੜਪੰਥੀ ਅਨਸਰਾਂ ’ਤੇ ਕਾਰਵਾਈ ਕਰਨ ਨੂੰ ਕਿਹਾ

 *ਅਸਟਰੇਲੀਆ ਵਿਚ ਸਿਖਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਭਗਵਾਂਂ ਅਤਵਾਦੀ ਹਰਿਆਣਾ ਸਰਕਾਰ ਦਾ ਹੀਰੋ

ਅੰਮ੍ਰਿਤਸਰ ਟਾਈਮਜ਼

ਵਾਸ਼ਿੰਗਟਨ : ਧਾਰਮਿਕ ਸੁਤੰਤਰਤਾ ’ਤੇ ਇਕ ਅਮਰੀਕੀ ਕਮਿਸ਼ਨ ਦੇ ਪ੍ਰਧਾਨ ਨਾਦਿਨ ਮੇਂਜਾ ਨੇ ਕਿਹਾ ਕਿ ਉਹ ਬੰਗਲਾਦੇਸ਼ ਵਿਚ ਘੱਟਗਿਣਤੀ ਹਿੰਦੂ ਫਿਰਕੇ ’ਤੇ ਹੋਏ ਹਮਲਿਆਂ ਨਾਲ ‘ਗੰਭੀਰ ਰੂਪ ਨਾਲ ਪਰੇਸ਼ਾਨ’ ਹਨ। ਇਸ ਦੇ ਨਾਲ ਹੀ ਅਮਰੀਕੀ ਕਮਿਸ਼ਨ ਨੇ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਹਿੰਦੂ ਵਿਰੋਧੀ ਭਾਵਨਾਵਾਂ ਨੂੰ ਉਤਸ਼ਾਹਿਤ ਕਰਨ ਵਾਲੇ ਕੱਟੜਪੰਥੀ ਅਨਸਰਾਂ ’ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਨੀਮ ਫ਼ੌਜੀ ਦਸਤਿਆਂ ਨੂੰ ਭੇਜ ਕੇ ਹਿੰਸਾ ਦੇ ਗੰਭੀਰ ਅਪਰਾਧਾਂ ਨੂੰ ਰੋਕਣ ਦੀ ਕਾਰਵਾਈ ਦੀ ਸ਼ਲਾਘਾ ਕਰਦੇ ਹਨ। ਹਾਲਾਂਕਿ, ਅਸੀਂ ਬੰਗਲਾਦੇਸ਼ੀ ਸਰਕਾਰ ਨੂੰ ਦੇਸ਼ ਵਿਚ ਹਿੰਦੂ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ਵਾਲੇ ਕੱਟੜਪੰਥੀ ਅਨਸਰਾਂ ’ਤੇ ਕਾਰਵਾਈ ਕਰਨ ਦੀ ਅਪੀਲ ਕਰਦੇ ਹਨ। ਇਸ ਦੀ ਕਮਿਸ਼ਨਰ ਅਨੁਰੀਮਾ ਭਾਰਗਵ ਨੇ ਕਿਹਾ ਕਿ ਹਿੰਦੂ ਪੂਜਾ ਸਥਾਨਾਂ ’ਤੇ ਵਿਆਪਕ ਹਮਲਿਆਂ ਤੇ ਅਪਵਿੱਤਰਤਾ ਤੋਂ ਖ਼ਾਸ ਤੌਰ ’ਉਪਰ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਫਿਰਕੂ ਹਿੰਸਾ ਵਿਚ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ ਤੇ ਕੁਝ ਦੀ ਮੌਤ ਹੋ ਗਈ ਹੈ। ਇਸ ਦੌਰਾਨ ਇਕ ਅਮਰੀਕੀ ਕੂਟਨੀਤਕ ਪੀਟਰ ਡੀ ਹਾਸ ਨੇ ਕਿਹਾ ਕਿ ਦਸ ਲੱਖ ਰੋਹਿੰਗਿਆ ਸ਼ਰਨਾਰਥੀਆਂ ਨੂੰ ਆਪਣੇ ਇੱਥੇ ਸ਼ਰਨ ਦੇਣ ਦੀ ਉਦਾਰਤਾ ਲਈ ਉਹ ਸ਼ੇਖ ਹਸੀਨਾ ਸਰਕਾਰ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਸੈਨੇਟ ਦੀ ਵਿਦੇਸ਼ੀ ਸਬੰਧਾਂ ਦੀ ਕਮੇਟੀ ਨੂੰ ਕਿਹਾ ਕਿ ਪਿਛਲੇ ਪੰਜ ਦਹਾਕਿਆਂ ਤੋਂ ਅਮਰੀਕਾ ਬੰਗਲਾਦੇਸ਼ ਦਾ ਭਰੋਸੇਯੋਗ ਦੋਸਤ ਹੈ।

ਘਟਨਾ ਦਾ ਬਿਰਤਾਂਤ

ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਹਾਲੀਆ ਹੋਈਆਂ ਫਿਰਕੂ ਝੜਪਾਂ ਵਿਚ ਪਿਛਲੇ ਦਿਨੀਂ ਦੁਰਗਾ ਪੂਜਾ ਦੌਰਾਨ ਬੰਗਲਾਦੇਸ਼ ਦੇ ਕਈ ਜ਼ਿਲਿਆਂ ਵਿਚ ਜਨੂੰਨੀਆਂ ਨੇ ਕਈ ਦੁਰਗਾ ਪੰਡਾਲਾਂ ਅਤੇ ਹਿੰਦੂ ਭਾਈਚਾਰੇ ਦੇ ਘਰਾਂ ਤੇ ਦੁਕਾਨਾਂ 'ਤੇ ਹਮਲੇ ਕੀਤੇ | ਜਾਨੀ ਨੁਕਸਾਨ ਵੀ ਕੀਤਾ । ਘੱਟੋ ਘੱਟ ਸੱਤ ਲੋਕ ਮਾਰੇ ਗਏ ਹਨ। ਬੰਗਲਾਦੇਸ਼ ’ਚ 13 ਅਕਤੂਬਰ ਤੋਂ ਹਿੰਦੂ ਮੰਦਰਾਂ ’ਤੇ ਹਮਲੇ ਹੋ ਰਹੇ ਹਨ। 17 ਅਕਤੂਬਰ ਦੀ ਦੇਰ ਰਾਤ, ਭੀੜ ਨੇ ਬੰਗਲਾਦੇਸ਼ ’ਚ ਹਿੰਦੂਆਂ ਦੇ 66 ਘਰਾਂ ਨੂੰ ਅੱਗ ਲਗਾ ਦਿੱਤੀ। ਰਾਜਧਾਨੀ ਢਾਕਾ ਦੇ ਸ਼ਾਹਬਾਗ ਚੌਕ ਵਿਚ ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਕੇ ਐਲਾਨਿਆ ਕਿ ਉਹ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਪਾੜਾ ਪਾਉਣ ਵਾਲੀਆਂ ਅਜਿਹੀਆਂ ਤਾਕਤਾਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ ।ਢਾਕਾ ਯੂਨੀਵਰਸਿਟੀ ਦੀ ਵਿਦਿਆਰਥਣ ਤੇ ਮੁਜ਼ਾਹਰਾਕਾਰੀਆਂ ਦੀ ਤਰਜਮਾਨ ਜਿਓਤੀ ਦੱਤਾ ਨੇ ਕਿਹਾ—ਪ੍ਰੋਟੈੱਸਟ ਵਿਚ ਬੀਸੀਓਾ ਮੁਸਲਮ ਭਰਾ ਤੇ ਭੈਣਾਂ ਵੀ ਆਈਆਂ ਅਤੇ ਕਈਆਂ ਨੇ ਸਾਡੇ ਕਾਜ਼ ਦੀ ਹਮਾਇਤ ਕੀਤੀ ।ਇਹੀ ਸੈਕੂਲਰ ਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਬੰਗਲਾਦੇਸ਼ ਦੀ ਖੂਬਸੂਰਤੀ ਹੈ | ਮੁਜ਼ਾਹਰਾਕਾਰੀਆਂ ਨੇ ਸਰਕਾਰ ਅੱਗੇ ਸੱਤ ਮੰਗਾਂ ਰੱਖੀਆਂ; ਜਿਨ੍ਹਾਂ ਵਿਚੋਂ ਪਹਿਲੀ ਇਹ ਹੈ ਕਿ ਹਿੰਦੂਆਂ ਦੇ ਮੰਦਰਾਂ, ਘਰਾਂ ਤੇ ਦੁਕਾਨਾਂ ਉਤੇ ਹਮਲਾ ਕਰਨ ਵਾਲਿਆਂ ਨੂੰ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇ ।ਮੁਜ਼ਾਹਰਾਕਾਰੀਆਂ ਨੇ 20 ਅਕਤੂਬਰ ਨੂੰ ਫਿਰ ਇਥੇ ਜੁੜਨ ਅਤੇ ਕੱਟੜਪੰਥੀਆਂ ਦੇ ਵਿਰੁੱਧ ਦੇਸ਼-ਭਰ ਵਿਚ ਮੁਹਿੰਮ ਚਲਾਉਣ ਦੇ ਫੈਸਲੇ ਲੈਣ ਦਾ ਐਲਾਨ ਕੀਤਾ ਹੈ ।ਸੈਕੂਲਰ ਬੰਗਲਾਦੇਸ਼ੀ ਇਨ੍ਹਾਂ ਫਿਰਕੂ ਹਮਲਿਆਂ ਤੋਂ ਕਿੰਨੇ ਦੁਖੀ ਹਨ, ਉਸ ਦਾ ਅੰਦਾਜ਼ਾ ਸਾਬਕਾ ਵਿਦੇਸ਼ ਸਕੱਤਰ ਸ਼ਮਸ਼ੇਰ ਮੋਬਿਨ ਚੌਧਰੀ ਦੇ ਇਸ ਬਿਆਨ ਤੋਂ ਲਾਇਆ ਜਾ ਸਕਦਾ ਹੈ—ਹਮਲਿਆਂ ਦੀ ਹਰ ਪਾਸਿਓਾ ਨਿੰਦਾ ਹੋਣੀ ਚਾਹੀਦੀ ਹੈ ।ਇਸ ਤਰ੍ਹਾਂ ਦੀ ਅਗਜ਼ਨੀ ਤਾਂ 1992 ਵਿਚ ਬਾਬਰੀ ਮਸਜਿਦ ਢਾਹੁਣ ਤੋਂ ਬਾਅਦ ਵੀ ਨਹੀਂ ਦੇਖੀ ਗਈ । ਇਹ ਉਹ ਬੰਗਲਾਦੇਸ਼ ਨਹੀਂ, ਜਿਹੜਾ ਪਾਕਿਸਤਾਨ ਵਿਰੁੱਧ ਮੁਕਤੀ ਜੰਗ ਲੜਿਆ ਸੀ | ਮੈਂ ਸਮਾਵੇਸ਼ੀ ਤੇ ਅਫਿਰਕੂ ਬੰਗਲਾਦੇਸ਼ ਲਈ ਲੜਿਆ ਸੀ, ਜੇ ਅਜਿਹਾ ਨਾ ਹੋਇਆ ਤਾਂ ਮੇਰਾ ਮਕਸਦ ਹੀ ਹਾਰ ਜਾਵੇਗਾ ।                                              ਹਰਿਆਣੇ ਵਿਚ ਸਿਖਾ ਵਿਰੁੁੁਧ ਨਫਰਤ   

 ਜਿਥੇ ਬੰਗਲਾਦੇਸ਼ ਦੀਆਂ ਸੈਕੂਲਰ ਤਾਕਤਾਂ ਕੱਟੜਪੰਥੀਆਂ ਖਿਲਾਫ ਮੈਦਾਨ ਵਿਚ ਨਿੱਤਰੀਆਂ ਹਨ, ਉਥੇ ਆਸਟਰੇਲੀਆ ਵਿਚ ਸਿੱਖਾਂ 'ਤੇ ਹਮਲਿਆਂ ਲਈ ਛੇ ਮਹੀਨੇ ਜੇਲ੍ਹ ਵਿਚ ਬਿਤਾ ਕੇ ਸ਼ਨੀਵਾਰ ਡਿਪੋਰਟ ਹੋਏ ਹਰਿਆਣਾ ਦੇ 24 ਨੌਜਵਾਨ ਵਿਸ਼ਾਲ ਜੂਡ ਦਾ ਐਤਵਾਰ ਕਿਸੇ ਹੀਰੋ ਵਰਗਾ ਸਵਾਗਤ ਕੀਤਾ ਗਿਆ ।ਉਸ ਨੂੰ ਡਿਪੋਰਟ ਕਰਨ ਵੇਲੇ ਆਸਟਰੇਲੀਆ ਦੇ ਬਹੁ-ਸਭਿਆਚਾਰ ਮੰਤਰੀ ਅਲੈਕਸ ਹਾਕ ਨੇ ਟਵੀਟ ਕੀਤਾ ਸੀ—ਮੈਂ ਭਾਈਚਾਰਿਆਂ ਦੇ ਆਗੂਆਂ ਦੀਆਂ ਵੱਖ-ਵੱਖ ਭਾਈਚਾਰਿਆਂ ਵਿਚਾਲੇ ਏਕਤਾ ਬਣਾਈ ਰੱਖਣ ਅਤੇ ਕੁਝ ਕੁ ਲੋਕਾਂ ਵੱਲੋਂ ਨਫਰਤ ਫੈਲਾਉਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਕੰਮ ਕਰਨ ਦਾ ਧੰਨਵਾਦੀ ਹਾਂ । ਵਿਸ਼ਾਲ ਦੇ ਹੱਕ ਵਿਚ ਕੁਰੁਕਸ਼ੇਤਰ ਵਿਚ ਰੋਡ ਮਾਰਚ ਕੀਤਾ ਗਿਆ।ਉਹ ਕੌਮੀ ਝੰਡਾ ਚੁੱਕੀ ਖੁੱਲ੍ਹੀ ਜੀਪ ਵਿਚ ਸਵਾਰ ਸੀ । ਇਸ ਰੋਡ ਸ਼ੋਅ ਦੀ ਆਰ ਐੱਸ ਐੱਸ ਨਾਲ ਸੰਬੰਧਤ ਸਵਦੇਸ਼ੀ ਜਾਗਰਣ ਮੰਚ ਦੇ ਕਨਵੀਨਰ ਅਸ਼ਵਨੀ ਮਹਾਜਨ ਨੇ ਵੀਡੀਓ ਵੀ ਸ਼ੇਅਰ ਕੀਤੀ । ਆਸਟਰੇਲੀਆ ਵਿਚ ਭਾਰਤੀਆਂ ਵੱਲੋਂ ਕੱਢੀਆਂ ਜਾਂਦੀਆਂ ਅਖਬਾਰਾਂ ਨੇ ਦੱਸਿਆ ਸੀ ਕਿ ਜੂਡ ਨੂੰ ਸਿੱਖਾਂ 'ਤੇ ਗਿਣ-ਮਿਥ ਕੇ ਹਮਲੇ ਕਰਨ ਦੇ ਸੰਬੰਧ ਵਿਚ ਨਿਊ ਵੇਲਜ਼ ਪੁਲਸ ਨੇ ਅਪ੍ਰੈਲ ਵਿਚ ਗਿ੍ਫਤਾਰ ਕੀਤਾ ਸੀ । ਉਸ 'ਤੇ ਕਈ ਦੋਸ਼ ਆਇਦ ਕੀਤੇ ਗਏ, ਪਰ ਉਸ ਵੱਲੋਂ ਦੋਸ਼ ਮੰਨਣ ਦੀ ਸੌਦੇਬਾਜ਼ੀ ਵਿਚ 8 ਦੋਸ਼ ਡਰਾਪ ਕਰ ਦਿੱਤੇ ਗਏ ਤੇ ਤਿੰੰਨ ਵਿਚ ਉਸ ਨੂੰ 6 ਮਹੀਨਿਆਂ ਦੀ ਸਜ਼ਾ ਹੋਈ ।ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਜੂਨ ਵਿਚ ਬੇਨਤੀ ਕੀਤੀ ਸੀ ਕਿ ਉਹ ਜੂਡ ਨੂੰ ਛੁਡਾਉਣ ਲਈ ਦਖਲ ਦੇਣ ।ਖੱਟਰ ਦਾ ਕਹਿਣਾ ਸੀ ਕਿ ਉਹ ਕੌਮ-ਵਿਰੋਧੀ ਤਾਕਤਾਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋਇਆ । ਇਕ ਪਾਸੇ ਬੰਗਲਾਦੇਸ਼ ਦੇ ਲੋਕ ਹਿੰਦੂ ਘੱਟ ਗਿਣਤੀ ਉਤੇ ਹਮਲਿਆਂ ਖਿਲਾਫ ਮੈਦਾਨ ਵਿਚ ਨਿੱਤਰੇ ਹਨ, ਦੂਜੇ ਪਾਸੇ ਹਰਿਆਣਾ ਵਿਚ ਉਸ ਨੌਜਵਾਨ ਨੂੰ ਹੀਰੋ ਬਣਾਇਆ ਜਾ ਰਿਹਾ ਹੈ, ਜਿਸ ਨੇ ਆਸਟਰੇਲੀਆ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ।ਅਸਲ ਵਿਚ  ਭਾਰਤ ਵਿਖੇ ਮੁੁਸਲਮਾਨਾਂ ਵਿਰੁਧ ਭਗਵਿਆਂਂ ਵਲੋਂ ਜੋ ਨਫਰਤ ਫੈਲਾਈ ਜਾ ਰਹੀ ਹੈ ਉਸਦਾ ਨਤੀਜਾ ਬੰਗਲਾਦੇਸ਼ ਦੇਸ਼ ਦੀ ਹਿੰਸਾ ਹੋ।