ਮਿਸੀਸਿੱਪੀ ਸੂਬੇ ਦੇ ਸ਼ਹਿਰ ਟੁਪੇਲੋ ਵਿਖੇਂ ਇਕ ਪੰਜਾਬੀ ਸਟੋਰ ਕਲਰਕ ਦੀ ਗੋਲੀ ਮਾਰ ਕੇ ਹੱਤਿਆ

ਮਿਸੀਸਿੱਪੀ ਸੂਬੇ ਦੇ ਸ਼ਹਿਰ  ਟੁਪੇਲੋ ਵਿਖੇਂ ਇਕ ਪੰਜਾਬੀ ਸਟੋਰ ਕਲਰਕ ਦੀ ਗੋਲੀ ਮਾਰ ਕੇ ਹੱਤਿਆ
ਮ੍ਰਿਤਕ ਪਰਮਵੀਰ ਸਿੰਘ ਦੀ ਫ਼ਾਈਲ ਫੋਟੋ

ਦੋਸ਼ੀ ਵਿਅਕਤੀ ਨੂੰ ਕੈਪੀਟਲ ਕਤਲ ਦੇ ਦੋਸ਼ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ

ਅੰਮ੍ਰਿਤਸਰ ਟਾਈਮਜ਼
ਨਿਊਯਾਰਕ,
14 ਸਤੰਬਰ (ਰਾਜ ਗੋਗਨਾ )—ਬੀਤੇਂ ਦਿਨ ਅਮਰੀਕਾ ਦੇ ਸੂਬੇ ਮਿੱਸੀਸਿਪੀ ਦੇ ਸ਼ਹਿਰ  ਟੁਪੇਲੋ ਵਿੱਚ ਇਕ ਗੈਸ ਸਟੇਸ਼ਨ ਦੇ ਨਾਲ ਸਥਿੱਤ ਸਟੋਰ ਤੇ ਕੰਮ ਕਰਦੇ  ਇੱਕ ਪੰਜਾਬੀ ਮੂਲ ਦੇ ਸਟੋਰ ਕਲਰਕ ਦੀ ਇਕ ਕਾਲੇ ਮੂਲ ਦੇ ਲੁਟੇਰੇ ਵੱਲੋ ਲੁੱਟ ਖੋਹ ਕਰਕੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦੇਣ ਦੀ ਮੰਦਭਾਗੀ ਸੂਚਨਾ ਸਾਹਮਣੇ ਆਈ ਹੈ। ਜਿਸ ਨੇ ਰਿਵਾਲਵਰ ਦੀ ਨੋਕ ਤੇ ਉੱਥੇ ਕੰਮ ਕਰ ਰਹੇ ਪੰਜਾਬੀ 33 ਸਾਲਾ ਪਰਮਵੀਰ ਸਿੰਘ ਦੇ ਸਿਰ ਚ’ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਦ ਕਿ ਸਟੋਰ ਕਲਰਕ ਨੇ ਉਸ ਨਾਲ ਕੈਮਰਿਆਂ ਦੀ ਫੁਟੇਜ ਦੀ ਜਾਂਚ ਮੁਤਾਬਿਕ ਕੋਈ ਵੀ ਤਕਰਾਰ ਨਹੀਂ ਕੀਤਾ ਉਸ ਨੇ ਡਕੈਤੀ ਦੀ ਕੋਸ਼ਿਸ਼ ਦੋਰਾਨ ਪੰਜਾਬੀ ਸਟੋਰ ਕਲਰਕ ਪਰਮਵੀਰ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਪੁਲਿਸ ਨੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜੱਜ ਦੇ ਸਾਹਮਣੇ ਉਹ ਬੀਤੇਂ ਦਿਨ ਮੰਗਲਵਾਰ ਨੂੰ ਪੇਸ਼ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਕੈਮਰਿਆਂ ਦੀ ਫੁਟੇਜ ਦੀ ਛਾਣਬੀਨ ਕਰਨ ਤੇ ਸਟੋਰ ਕਲਰਕ ਪਰਮਵੀਰ ਸਿੰਘ ਨੇ ਉਸ ਨੂੰ ਕੁਝ ਪੈਸੇ ਸਮਰਪਣ ਕੀਤੇ ਅਤੇ ਕੋਪਲੈਂਡ ਲਈ ਉਸ ਨੇ ਆਪਣੀ ਜਾਨ ਬਚਾਉਣ ਲਈ  ਤਿਜੋਰੀ ਖੋਲ੍ਹ ਦਿੱਤੀ।ਕ੍ਰਿਸ਼  ਕੋਪਲੈਂਡ ਨੇ ਫਿਰ ਵੀ ਕਲਰਕ ਸਿੰਘ ਨੂੰ ਫਰਸ਼ 'ਤੇ ਜਾਣ ਦਾ ਹੁਕਮ ਦਿੱਤਾ, ਅਤੇ ਕਾਊਂਟਰ 'ਤੇ ਛਾਲ ਮਾਰ ਕੇ  ਫਿਰ ਪੀੜਤ ਨੂੰ ਗੋਲੀ ਮਾਰ ਦਿੱਤੀ। ਪੁਲਿਸ ਨੇ ਕਾਲੇ ਮੂਲ ਦੇ ਹਤਿਆਰੇ ਜਿਸ ਦੀ ਪਹਿਚਾਣ  ਕੋਪਲੈਂਡ ਵਜੋ ਹੋਈ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜੋ ਜੇਲ ਵਿੱਚ ਬੰਦ ਹੈ। ਪੁਲਿਸ ਅਨੁਸਾਰ ਹੱਤਿਆ ਕਰਨ ਵਾਲੇ ਕ੍ਰਿਸ਼ ਕੋਪਲੈਂਡ ਨਾਂ ਦੇ ਕਾਲੇ ਮੂਲ ਦੇ ਵਿਅਕਤੀ ਦਾ ਅਪਰਾਧਿਕ ਇਤਿਹਾਸ ਹੈ। ਉਸ 'ਤੇ ਇਸ ਤੋ ਪਹਿਲਾਂ ਵੀ ਚੋਰੀ  ਦੇ ਕਈ ਦੋਸ਼ ਸਨ।ਮਾਰੇ ਗਏ ਪਰਮਵੀਰ ਸਿੰਘ ਦਾ ਪੰਜਾਬ ਤੋ ਪਿਛੋਕੜ ਜਿਲ੍ਹਾ ਕਪੂਰਥਲਾ ਦਾ ਪਿੰਡ ਢਪੱਈ ਦੱਸਿਆ ਜਾਂਦਾ ਹੈ। ਜੋ ਮਾਪਿਆ ਦਾ ਇਕਲੌਤਾ ਪੁੱਤਰ ਸੀ ।