ਇੰਡੀਆਨਾ ਦੇ ਵਾਲਮਾਰਟ ਵੇਅਰਹਾਊਸ ਵਿਚ ਲੱਗੀ ਭਿਆਨਕ ਅੱਗ
ਅੰਮ੍ਰਿਤਸਰ ਟਾਈਮਜ਼
ਕੈਲੇਫੋਰਨੀਆ: ਵਾਲਮਾਰਟ ਵੇਅਰਹਾਊਸ ਡਿਸਟ੍ਰੀਬਿਊਸ਼ਨ ਸੈਂਟਰ ਵਿੱਚ ਅੱਗ ਲੱਗਣ ਕਾਰਨ ਪੂਰੇ ਇੰਡੀਆਨਾਪੋਲਿਸ ਵਿਚ ਧੂੰਆਂ ਫੈਲ ਗਿਆ ਹੈ। ਲਗਭਗ 200 ਫਾਇਰਫਾਈਟਰ ਮੌਕੇ 'ਤੇ ਮੌਜੂਦ ਹਨ, ਅਧਿਕਾਰੀਆਂ ਨੇ ਉੱਡ ਰਹੇ ਧੂੰਏਂ ਦੇ ਨੇੜੇ ਰਹਿਣ ਵਾਲੇ ਕਿਸੇ ਵੀ ਵਿਅਕਤੀ ਨੂੰ ਸ਼ਹਿਰ ਦੇ ਪੱਛਮ ਵਾਲੇ ਪਾਸੇ ਪਾਣੀ ਪੈਣ ਵਾਲੇ ਕਿਸੇ ਵੀ ਮਲਬੇ ਨੂੰ ਛੂਹਣ ਨੂੰ ਮਨਾਂ ਕੀਤਾ ਹੈ ਤੇ ਇਸ ਦੇ ਨਾਲ ਹੀ ਘਰ ਦੇ ਅੰਦਰ ਰਹਿਣ ਲਈ ਕਿਹਾ ਹੈ।
ਪਲੇਨਫੀਲਡ ਫਾਇਰ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਅੱਗ ਏਵਨ ਅਤੇ ਇੰਡੀਆਨਾਪੋਲਿਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਚਕਾਰ 9590 ਆਲਪੁਆਇੰਟ ਪਾਰਕਵੇਅ 'ਤੇ ਸਥਿਤ 1.2 ਮਿਲੀਅਨ ਵਰਗ ਫੁੱਟ ਵਾਲਮਾਰਟ ਵੇਅਰਹਾਊਸ ਵਿੱਚ ਹੈ। ਅਧਿਕਾਰੀਆਂ ਨੇ ਕਿਹਾ ਕਿ ਸਾਵਧਾਨੀ ਦੇ ਤੌਰ 'ਤੇ ਗੋਦਾਮ ਦੇ ਨੇੜੇ ਦੀਆਂ ਸਹੂਲਤਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।
ਪਲੇਨਫੀਲਡ ਫਾਇਰ ਚੀਫ ਬ੍ਰੈਂਟ ਐਂਡਰਸਨ ਦੇ ਅਨੁਸਾਰ, ਅੱਗ ਬੁੱਧਵਾਰ ਦੁਪਹਿਰ ਤੋਂ ਥੋੜ੍ਹੀ ਦੇਰ ਪਹਿਲਾਂ ਤੀਜੀ ਮੰਜ਼ਿਲ 'ਤੇ ਸਥਿਤ ਗੋਦਾਮ ਦੇ ਅੰਦਰ ਲੱਗੀ। ਉਸ ਨੇ ਕਿਹਾ ਕਿ ਅੱਗ ਬੁਝਾਊ ਅਮਲੇ ਖੇਤਰ ਵਿੱਚ ਸਿਖਲਾਈ ਲੈ ਰਹੇ ਸਨ ਹਾਲਾਂਕਿ, ਵੇਅਰਹਾਊਸ ਦੇ ਅੰਦਰ, ਫਾਇਰਫਾਈਟਰਾਂ ਨੂੰ ਭਿਆਨਕ ਅੱਗ ਅਤੇ ਧੂੰਆਂ ਇੰਨਾ ਸੰਘਣਾ ਮਿਲਿਆ ਕਿ ਉਹਨਾਂ ਦੀ ਦ੍ਰਿਸ਼ਟੀ ਜ਼ੀਰੋ ਸੀ। ਦੱਸਣਯੋਗ ਹੈ ਕਿ ਅੱਗ ਵਾਲੀ ਥਾਂ 'ਤੇ ਬਹੁਤ ਸਾਰੇ ਪੰਜਾਬੀ ਕੰਮ ਕਰਦੇ ਸਨ।
Comments (0)