ਫਲੋਰਿਡਾ ਵਿਚ ਬੰਦੂਕਧਾਰੀ ਵੱਲੋਂ  ਟੀ ਵੀ ਸਟੇਸ਼ਨ ਦੇ ਪੱਤਰਕਾਰ ਸਮੇਤ 3 ਦੀ ਹੱਤਿਆ

ਫਲੋਰਿਡਾ ਵਿਚ ਬੰਦੂਕਧਾਰੀ ਵੱਲੋਂ  ਟੀ ਵੀ ਸਟੇਸ਼ਨ ਦੇ ਪੱਤਰਕਾਰ ਸਮੇਤ 3 ਦੀ ਹੱਤਿਆ
ਕੈਪਸ਼ਨ  ਪੱਤਰਕਾਰ ਡੀਲਨ ਲਿਓਨਸ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ , ਕੈਲੀਫੋਰਨੀਆ  (ਹੁਸਨ ਲੜੋਆ ਬੰਗਾ) - ਕੇਂਦਰੀ ਫਲੋਰਿਡਾ ਵਿਚ ਇਕ ਬੰਦੂਕਧਾਰੀ ਵੱਲੋਂ ਇਕ ਔਰਤ ਤੇ ਪੱਤਰਕਾਰ ਸਮੇਤ 3 ਜਣਿਆਂ ਦੀ ਹੱਤਿਆ ਕਰ ਦੇਣ ਦੀ ਖ਼ਬਰ ਹੈ। ਪਹਿਲਾਂ ਉਸ ਨੇ ਔਰਤ ਨੂੰ ਗੋਲੀ ਮਾਰੀ। ਬਾਅਦ ਵਿਚ ਹਮਲਾਵਰ ਨੇ ਮੌਕੇ 'ਤੇ ਪੁੱਜੇ ਟੀ ਵੀ ਪੱਤਰਕਾਰ ਜੋ ਦ੍ਰਿਸ਼ ਨੂੰ ਫਿਲਮਾ ਰਿਹਾ ਸੀ, ਦੀ ਵੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਕ 9 ਸਾਲ ਦੀ ਲੜਕੀ ਵੀ ਉਸ ਵੱਲੋਂ ਚਲਾਈ ਗੋਲੀ ਦਾ ਸ਼ਿਕਾਰ ਬਣ ਗਈ। ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਰਿਆ ਗਿਆ ਪੱਤਰਕਾਰ ਸਪੈਕਟਰਮ ਨਿਊਜ਼ 13 ਓਰਲੈਂਡੋ ਦਾ ਸੀ ਜਿਸ ਦੀ ਪਛਾਣ ਡੀਲਨ ਲਿਓਨਸ (24) ਵਜੋਂ ਹੋਈ ਹੈ। ਟੀ ਵੀ ਸਟੇਸ਼ਨ ਅਨੁਸਾਰ ਇਸ ਘਟਨਾ ਵਿਚ ਉਸ ਦਾ ਇਕ ਫੋਟੋਗ੍ਰਾਫਰ ਜੈਸੀ ਵਾਲਡਨ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਹੈ। ਓਰਲੈਂਡੋ ਹੈਲਥ ਰੀਜਨਲ ਮੈਡੀਕਲ ਸੈਂਟਰ ਅਨੁਸਾਰ ਵਾਲਡਨ ਦੀ ਹਾਲਤ ਸਥਿੱਰ ਹੈ। ਗ੍ਰਿਫ਼ਤਾਰ ਸ਼ੱਕੀ ਦੋਸ਼ੀ ਦੀ ਪਛਾਣ 19 ਸਾਲਾ ਕੀਥ ਮੈਲਵਿਨ ਮੋਸਸ ਵਜੋਂ ਹੋਈ ਹੈ।