ਪੰਜਾਬ ਦੇ ਹਾਲਾਤਾਂ ਨੂੰ ਗੰਭੀਰਤਾ ਨਾਲ ਲੈਣ ਪ੍ਰਵਾਸੀ ਪੰਜਾਬੀ - ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ

ਪੰਜਾਬ ਦੇ ਹਾਲਾਤਾਂ ਨੂੰ ਗੰਭੀਰਤਾ ਨਾਲ ਲੈਣ ਪ੍ਰਵਾਸੀ ਪੰਜਾਬੀ - ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ

ਅੰਮ੍ਰਿਤਸਰ ਟਾਈਮਜ਼

ਨਿਊਯਾਰਕ:-ਮੱਖਣ ਕਲੇਰ: ਪੰਜਾਬ ਵਿਚਲੀ ਸਿਆਸੀ ਖਹਿਬਾਜ਼ੀ ਦੇ ਚਲਦਿਆਂ ਕੇਂਦਰ ਅਤੇ ਉਸਦੀਆਂ ਰਾਜ ਕਰਦੀਆਂ ਜਮਾਤਾਂ ਆਰਐਸਐਸ ,ਭਾਜਪਾ ਵਲੋ ਸਿੱਖਾਂ ਅਤੇ ਪੰਜਾਬ ਦੇ ਮਾਹੌਲ ਨੂੰ ਇਕ ਯੋਜਨਾਬੱਧ ਤਰੀਕੇ ਨਾਲ ਲਾਂਬੂ ਲਾਇਆ ਜਾ ਰਿਹਾ ਹੈ  ਅਤੇ ਪੰਜਾਬ ਵਿਚਲੀਆਂ ਮੁੱਖ ਸਿਆਸੀ ਧਿਰਾਂ ਸੱਤਾਧਾਰੀ ਕਾਂਗਰਸ ਦੇ ਸਾਰੇ ਧੜੇ , ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਸਿੱਧੇ ਅਸਿੱਧੇ ਤੌਰ ਦੇ ਇਹਨਾਂ ਦਾ ਸਾਥ ਦੇ ਰਹੇ ਹਨ ,ਪੰਜਾਬੀ ਭਾਸ਼ਾ ਉਪਰ ਹਮਲੇ , ਪੰਜਾਬ ਕਾਫੀ ਹਿੱਸੇ ਨੂੰ ਬੀ ਐਸ ਐਫ ਦੇ  ਹਵਾਲੇ ਕਰਨ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ  ਬੇਅਦਬੀਆਂ ਦੇ ਮਾਮਲੇ ਨੂੰ ਇਕ ਮਜ਼ਾਕੀਆ ਲਹਿਜ਼ੇ ਵਿਚ ਉਲਝਾਇਆ ਜਾ ਰਿਹਾ ਹੈ।ਜੋ ਕਿ ਬਰਦਾਸ਼ਤ ਤੋਂ ਬਾਹਰ ਹੈ ਇਸੇ ਲੜੀ ਵਿਚ ਪਿਛਲੀ ਦਿਨੀਂ ਪੰਜਾਬ ਦੇ ਇਕ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕੇਂਦਰ ਦੀਆਂ ਏਜੰਸੀਆਂ ਵਲੋ ਨਿਸ਼ਾਨਾ ਬਣਾਇਆ ਗਿਆ ਹੈ।ਉਹ ਇਸ ਗੱਲ ਦਾ ਸਪਸ਼ਟ ਸੰਦੇਸ਼ ਹੈ ਕਿ ਇਸ ਰਾਜ ਵਿਚ ਦੁਸ਼ਮਣ ਪੰਜਾਬ ਤੇ ਪੰਜਾਬੀਅਤ ਦੇ ਹਾਮੀਆਂ ਨੂੰ ਨਿਸ਼ਾਨੇ ਤੇ ਲੈਂਦਾ ਰਹੇਗਾ ।ਬੇਸ਼ੱਕ ਸੁਖਪਾਲ ਸਿੰਘ ਖਹਿਰਾ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਦਾ ਹਿੱਸਾ ਹੈ ਪਰ ਉਸਦੇ ਪੰਜਾਬ ਪੱਖੀ ਬਿਆਨਾਂ ਕਰਕੇ ਉਹ ਖੁਦ ਆਪਣੀ ਹੀ ਪਾਰਟੀ ਵਿਚ ਪਰਾਇਆ ਹੋ ਗਿਆ ਹੈ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ  ਕਿ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਸਿੱਖਾਂ ਅਤੇ ਪੰਜਾਬ ਦੀ ਲੜਾਈ ਨੂੰ ਪਿਛਲੇ ਤਿੰਨ ਦਹਾਕਿਆਂ ਤੋ ਵੱਧ ਸਮੇਂ ਤੋਂ ਲੜਦਾ ਆ ਰਿਹਾ ਹੈ ਅਤੇ ਇਸੇ ਦਰਮਿਆਨ ਮਾਨ ਸਹਿਬ ਸਮੇਤ ਪਾਰਟੀ ਲੀਡਰਸ਼ਿਪ ਨੇ ਅਨੇਕਾਂ ਵਾਰ ਕੇਂਦਰ ਅਤੇ ਰਾਜ ਸਰਕਾਰਾਂ ਤੋ ਤਸ਼ੀਹੇ ਝਲੇ ਹਨ।ਉਹ ਇਹ ਮਹਿਸੂਸ ਕਰਦਾ ਹੈ ਕਿ ਪੰਜਾਬ ਪੱਖੀ ਜਮਾਤਾਂ ਨੂੰ ਅਪਣਾ ਸਟੈਂਡ ਸਪਸ਼ਟ ਕਰਕੇ ਦੁਸ਼ਮਣ ਜਮਾਤਾਂ ਅਤੇ ਉਸਦੇ ਪੰਜਾਬ ਦੇ ਵਿਚ ਬੈਠੇ ਹਿਮਾਇਤੀਆਂ ਖਿਲਾਫ ਲੜਾਈ ਉਲੀਕਣੀ ਚਾਹੀਦੀ ਹੈ ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਇਸ ਮੌਕੇ ਦੁਨੀਆਂ ਭਰ ਦੇ ਵਿਚ ਬੈਠੇ ਦਰਦਮੰਦ  ਪੰਜਾਬੀਆਂ  ਨੂੰ ਬੇਨਤੀ ਕਰਦਾ ਹੈ ਕਿ ਇਸ ਮਸਲੇ ਨੂੰ ਸੰਜੀਦਗੀ ਨਾਲ ਲੈਕੇ ਪੰਜਾਬ ਵਿੱਚ ਪੰਜਾਬ ਦੇ ਹਿਤਾਂ ਲਈ ਲੜਦੇ ਜੁਝਾਰੂਆਂ ਦਾ ਸਾਥ ਦਈਏ ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਜਬਰ ਦੇ ਨਿਸ਼ਾਨੇ ਉਪਰ ਹੋਰ ਪੰਜਾਬੀ ਨਾਂ ਆਉਣ। ਅੱਜ ਸਮੇਂ ਦੀ ਲੋੜ ਵੀ ਹੈ ਤੇ ਨਿਯਾਕਤ ਨੂੰ ਸਮਝਦੇ ਹੋਏ ਸਮੂਹ ਪੰਜਾਬ ਪੱਖੀ ਧਿਰਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਨਹੀਂ ਤਾਂ ਕੇਂਦਰ ਤੇ ਪੰਜਾਬ ਵਿਰੋਧੀ ਤਾਕਤਾਂ  ਪੰਜਾਬ ਨੂੰ ਤੇ ਪੰਜਾਬੀਅਤ ਤੇ ਸਿੱਖੀ ਨੂੰ ਖਤਮ ਕਰ ਦੇਣਗੇ।ਅਜਿਹਾ ਨਾਂ ਹੋਇਆ ਤਾਂ ਇਕੱਲੇ ਇਕੱਲੇ ਵਾਰੋ ਵਾਰੀ ਇਵੇਂ ਹੀ ਇਨਾਂ ਦੀਆਂ ਮਾਰਾਂ ਹੇਠ ਆਂਉਦੇ ਜਾਓਗੇ। ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਹੀ ਇਕਜੁੱਟਤਾ ਦਾ ਹਾਮੀ ਰਿਹਾ ਹੈ।
ਵਲੋਂ :- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ