ਸਿੱਧੂ ਮੁਸੇਵਾਲੇ ਦੇ ਮਾਤਾ ਪਿਤਾ ਨੇ ਯੂਕੇ ਦੇ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਅਤੇ ਢੇਸੀ ਨਾਲ ਮੁਲਾਕਾਤ ਕਰ ਇਨਸਾਫ ਦਿਵਾਉਣ ਵਿਚ ਮਦਦ ਦੀ ਕੀਤੀ ਅਪੀਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 27 ਨਵਬੰਰ (ਮਨਪ੍ਰੀਤ ਸਿੰਘ ਖਾਲਸਾ):-ਸਿਧੂ ਮੁਸੇਵਾਲੇ ਦੇ ਮਾਤਾ ਪਿਤਾ ਨੇ ਬਰਤਾਨਿਆ ਦੇ ਸਿਖ ਐਮਪੀ ਅਤੇ ਬਰਤਾਨਿਆ ਆਲ ਪਾਰਟੀ ਪਾਰਲੀਮੇਨਟਰੀ ਗਰੁਫ ਫਾਰ ਸਿੱਖਸ ਦੀ ਚੇਅਰਪਰਸਨ ਪ੍ਰੀਤ ਕੌਰ ਗਿਲ ਅਤੇ ਵਾਈਸ ਚੇਅਰ ਤਨਮਨਜੀਤ ਸਿੰਘ ਢੇਸੀ ਨਾਲ ਉਚੇਚੇ ਤੌਰ ਤੇ ਇਕ ਬਹੁਤ ਹੀ ਅਹਿਮ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੇ ਪੁਤਰ ਸਿਧੂ ਮੁਸੇਵਾਲੇ ਦੇ ਕਤਲ ਦੀ ਦੂਖਭਰੀ ਕਹਾਣੀ ਦਸ ਕੇ ਇਨਸਾਫ ਦਿਵਾਉਣ ਵਿਚ ਮਦਦ ਕਰਨ ਦੀ ਭਾਵੁਕ ਭਰੀ ਅਪੀਲ ਕੀਤੀ । ਜਿਸ ਨੂੰ ਸੁਣਨ ਉਪਰੰਤ ਸਿੱਖ ਐਮ ਪੀਜ ਨੇ ਉਨ੍ਹਾਂ ਨੂੰ ਭਰੋਸਾ ਦਿਵਾਉਦੇਂ ਹੋਏ ਕਿਹਾ ਕਿ ਵਿਦੇਸ਼ਾਂ ਦੀ ਧਰਤੀ ਤੇ ਵਸ ਰਹੇ ਸਿੱਖ ਤੁਹਾਡੇ ਨਾਲ ਹਨ ਤੇ ਤੁਹਾਡੇ ਵਲੋਂ ਆਪਣੇ ਪੁਤਰ ਦੇ ਇਨਸਾਫ ਲਈ ਲੜੀ ਜਾ ਰਹੀ ਲੜਾਈ ਵਿਚ ਅਸੀਂ ਤੁਹਾਡੇ ਨਾਲ ਖੜੇ ਹਾਂ । ਸਾਡੇ ਕੋਲੋ ਜਿਤਨੀ ਹੋ ਸਕੇਗੀ ਮਦਦ ਮਿਲੇਗੀ । ਉਨ੍ਹਾਂ ਕਿਹਾ ਕਿ ਸਿਧੂ ਦਾ ਆਪਣੇ ਗਾਣਿਆ ਰਾਹੀ ਸਿੱਖੀ ਦਾ ਨਾਮ ਸੰਸਾਰ ਭਰ ਵਿਚ ਫੈਲਾੳਣ ਦਾ ਬਹੁਤ ਵਡਾ ਯੋਗਦਾਨ ਹੈ ਤੇ ਇੱਥੇ ਬਰਤਾਨਿਆ ਅੰਦਰ ਦੇ ਕਲਾਕਾਰਾਂ ਵਿਚ ਵੀ ਉਸ ਦਾ ਬਹੁਤ ਮਾਣ ਸਤਿਕਾਰ ਹੈ । ਇਸ ਲਈ ਮੌਜੁਦਾ ਸਰਕਾਰ ਨੂੰ ਵੀ ਇਨ੍ਹਾਂ ਨੂੰ ਜਲਦ ਤੋਂ ਜਲਦ ਇਨਸਾਫ ਦਿਵਾਉਣਾ ਚਾਹੀਦਾ ਹੈ ।
Comments (0)