ਪੈਰੋਲ ਖ਼ਤਮ ਹੋਣ ਤੋਂ ਬਾਅਦ ਮੁੜ ਸੁਨਾਰੀਆ ਜੇਲ੍ਹ ਪਹੁੰਚਿਆ ਸੌਦਾ ਸਾਧ
ਅੰਮ੍ਰਿਤਸਰ ਟਾਈਮਜ਼
ਹਿਸਾਰ: ਸਾਧਵੀ ਜਿਨਸੀ ਸ਼ੋਸ਼ਣ, ਛਤਰਪਤੀ ਅਤੇ ਰਣਜੀਤ ਕਤਲ ਕੇਸ ਦਾ ਦੋਸ਼ੀ ਸੌਦਾ ਸਾਧ 30 ਦਿਨਾਂ ਦੀ ਪੈਰੋਲ ਖਤਮ ਹੋਣ ਤੋਂ ਬਾਅਦ ਬੀਤੇ ਸੋਮਵਾਰ ਸ਼ਾਮ ਨੂੰ ਸੁਨਾਰੀਆ ਜੇਲ੍ਹ ਪਹੁੰਚ ਗਿਆ। ਸੁਨਾਰੀਆ ਜੇਲ੍ਹ ਪ੍ਰਸ਼ਾਸਨ ਨੇ ਸੌਦਾ ਸਾਧ ਦੀ ਵਾਪਸੀ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਸਨ।ਸੌਦਾ ਸਾਧ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ। ਪੈਰੋਲ 'ਤੇ ਰਹਿੰਦਿਆਂ ਉਹ ਆਪਣੇ ਪੈਰੋਕਾਰਾਂ ਦੇ ਸੰਪਰਕ ਵਿਚ ਵੀ ਰਿਹਾ। ਪੈਰੋਲ 17 ਜੁਲਾਈ ਨੂੰ ਖਤਮ ਹੋ ਗਈ ਸੀ।
Comments (0)